Breaking News
Home / ਕੈਨੇਡਾ / ਕਰੈਡਿਟ ਵਿਊ ਸੀਨੀਅਰ ਕਲੱਬ ਵੱਲੋਂ ਸਫਲਤਾ ਪੂਰਵਕ ਪਿਕਨਿਕ ਦਾ ਆਯੋਜਨ

ਕਰੈਡਿਟ ਵਿਊ ਸੀਨੀਅਰ ਕਲੱਬ ਵੱਲੋਂ ਸਫਲਤਾ ਪੂਰਵਕ ਪਿਕਨਿਕ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਕਰੈਡਿਟਵਿਊ ਸੀਨੀਅਰ ਕਲੱਬ ਵਲੋਂ 23 ਸਤੰਬਰ ਦਿਨ ਸ਼ਨੀਵਾਰ ਦੀ ਸ਼ਾਮ 1 ਤੋਂ 5 ਵਜੇ ਤੱਕ ਸਾਲਾਨਾ ਪਿਕਨਿਕ ਦਾ ਆਯੋਜਨ ਕੀਤਾ ਗਿਆ ਜੋ ਕਿ ਕਈ ਸੱਭਿਆਚਾਰਕ ਗਤੀਵਿਧੀਆਂ ਨਾਲ ਸਫਲ ਰਹੀ। ਸੈਂਕੜਿਆਂ ਦੀ ਗਿਣਤੀ ਵਿੱਚ ਆਏ ਲੋਕਾਂ ਨੇਂ ਇਸ ਪਿਕਨਿਕ ਦਾ ਆਨੰਦ ਮਾਣਿਆ। ਬੱਚਿਆਂ, ਬਜੁਰਗਾਂ ਦੀਆਂ ਦੌੜਾਂ ਅਤੇ ਔਰਤਾਂ ਦੀ ਚਾਟੀ ਰੇਸ ਹੋਈ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।ਇਸ ਪ੍ਰੋਗਰਾਮ ਵਿੱਚ ਸਨੈਕਸ ਅਤੇ ਖਾਣੇ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ।
ਹਾਸਰਸ ਕਲਾਕਾਰ ਸੇਖੋਂ ਸਾਹਿਬ ਨੇ ਸਭ ਦਾ ਏਨਾ ਮਨੋਰੰਜਨ ਕੀਤਾ ਜਿਸ ਨੂੰ ਸਹਿਜੇ ਕਿਤੇ ਭੁਲਾਇਆ ਨਹੀਂ ਜਾ ਸਕੇਗਾ। ਪ੍ਰਸਿੱਧ ਕਵੀ ਪਰਦੇਸੀ ਸਾਹਿਬ ਨੇਂ ਆਪਣੀਆਂ ਕਵਿਤਾਵਾਂ ਜਰੀਏ ਸੱਭ ਨੂੰ ਆਨਦਿੰਤ ਕੀਤਾ। ਐਮ ਪੀ ਪੀ ਵਿੱਕ ਢਿੱਲੋਂ, ਵਾਰਡ ਨੰਬਰ 9 ਅਤੇ 10 ਤੋਂ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਇਸ ਏਰੀਏ ਦੇ ਮੈਂਬਰ ਪਾਰਲੀਮੈਂਟ ਸੋਨੀਆਂ ਸਿੱਧੂ ਜੀ ਨੇਂ ਇਸ ਪਿਕਨਿਕ ਨੂੰ ਨਵੀਂ ਰੰਗਤ ਦਿੰਦਿਆਂ ਸਰਕਾਰ ਦੇ ਚੰਗੇ ਕੰਮਾਂ ਦੀ ਸੱਭ ਨੂੰ ਭਰਪੂਰ ਜਾਣਕਾਰੀ ਦਿੱਤੀ। ਜੇਮਸ ਪੋਟਰ ਕਲੱਬ ਅਤੇ ਦੂਸਰੇ ਕਲੱਬਾਂ ਦੇ ਮੈਂਬਰਾਂ ਵਿੱਚੋਂ ਪ੍ਰੀਤਮ ਸਿੰਘ ਸਰਾਂ, ਜਥੇਦਾਰ ਤਾਤਲਾ ਅਤੇ ਹੋਰਾਂ ਨੇ ਵੀ ਇਸ ਪਿਕਨਿਕ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦੌਰਾਨ,ਬਰੈਂਪਟਨ ਏਰੀਏ ਦੇ ਪ੍ਰਸਿੱਧ ਬੁੱਧੀਜੀਵੀ ਅਤੇ ਲੇਖਕ ਪ੍ਰਿੰਸੀਪਲ ਪਾਖਰ ਸਿੰਘ,ਚਰਨ ਸਿੰਘ ਮਿਨਹਾਸ, ਅਵਤਾਰ ਸਿੰਘ ਬੈਂਸ, ਪਿਆਰਾ ਸਿੰਘ ਤੂਰ, ਅੰਕਲ ਦੁੱਗਲ, ਹਰਿੰਦਰ ਸਿੰਘ ਸੋਮਲ ਅਤੇ ਦੂਸਰੇ ਬੁੱਧੀਜੀਵੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਧਾਰਨੀਂ ਅਤੇ ਦੂਸਰੇ ਬੁਲਾਰਿਆਂ ਨੇ ਚੰਗੀ ਸਪੀਚ ਦਿੱਤੀ। ਪ੍ਰਸਿੱਧ ਬਿਜਨਸਮੈਨ ਜੋਗਿੰਦਰ ਸਿੰਘ ਬਾਜਵਾ ਅਤੇ ਦੂਸਰੇ ਸਪੋਂਸਰਾਂ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ। ਪਿਕਨਿਕ ਸਥਾਨ ਦੀ ਸਹੀ ਜਾਣਕਾਰੀ ਨਾਂ ਹੋਣ ਕਾਰਨ ਕਈ ਪਤਵੰਤੇ ਸੱਜਣ ਲੇਟ ਪਹੁੰਚੇ ਅਤੇ ਕਈਆਂ ਨੂੰ ਵਾਪਿਸ ਘਰ ਜਾਣਾਂ ਪਿਆ। ਇਸ ਸਫਲ ਪਿਕਨਿਕ ਦਾ ਆਯੋਜਨ, ਹਰਦਿਆਲ ਸਿੰਘ ਸੰਧੂ, ਰਾਮ ਲਾਲ ਮਹੇ, ਪ੍ਰਧਾਨ ਗਰੇਵਾਲ ਸਾਹਿਬ, ਖਜ਼ਾਨਚੀ ਸੁਖਦੇਵ ਸਿੰਘ ਮਿਨਹਾਸ, ਗੁਰਨਾਮ ਸਿੰਘ ਕੈਰੋਂ, ਅਮਰੀਕ ਸਿੰਘ ਸੰਧੂ ਅਤੇ ਕਮੇਟੀ ਦੇ ਦੂਸਰੇ ਮੈਂਬਰਾਂ ਅਤੇ ਸਹਿਯੋਗੀਆਂ ਦੀ ਮਦੱਦ ਨਾਲ ਸੰਭਵ ਹੋ ਸਕਿਆ। ਅੰਤ ਵਿੱਚ ਪ੍ਰਧਾਨ ਗਰੇਵਾਲ ਸਾਹਿਬ ਨੇਂ ਆਏ ਸਾਰੇ ਪਤਵੰਤੇ ਮਹਿਮਾਨਾਂ, ਸੱਜਣਾਂ ਅਤੇ ਰਾਜਨੀਤਿਕ ਲੀਡਰਾਂ ਦਾ ਸਮੂਹ ਕਮੇਟੀ ਵਲੋਂ ਧਨਵਾਦ ਕੀਤਾ ਅਤੇ ਪ੍ਰਣ ਕੀਤਾ ਗਿਆ ਭਵਿੱਖ ਵਿੱਚ ਇਸ ਪਿਕਨਿਕ ਨੂੰ ਹੋਰ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …