ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਸੀਨੀਅਰਜ਼ ਕਲੱਬ ਮਾਊਂਟੇਨਐਸ਼ ਕਲੱਬ ਵਲੋਂ 24 ਸਤੰਬਰ 2017 ਨੂੰ ਜਾਰਜੀਅਨ ਬੇਅ ਦੇ ਮਿੱਡਲੈਂਡ ਦਾ ਟਰਿੱਪ ਲਾਇਆ ਗਿਆ। ਚਰਨਜੀਤ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਸੀਨੀਅਰਜ਼ ਦੇ ਸਰੋਕਾਰਾਂ ਅਤੇ ਮਨੋਰੰਜਨ ਲਈ ਵਚਨਵਧ ਇਸ ਕਲੱਬ ਦੇ ਤਕਰੀਬਨ ਪੰਜਾਹ ਮੈਂਬਰਾਂ ਨੇ ਇਸ ਬਹੁਤ ਹੀ ਮਨੋਰੰਜਕ ਟੂਰ ਦਾ ਆਨੰਦ ਮਾਣਿਆਂ। ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਦੀ ਅਗਵਾਈ ਵਿੱਚ ਸਵੇਰ 9 ਵਜੇ ਬਰੈਂਪਟਨ ਤੋਂ ਚੱਲ ਕੇ ਰਸਤੇ ਵਿੱਚ ਬੱਸ ਵਿੱਚੋਂ ਆਲੇ ਦੁਆਲੇ ਦੀ ਹਰਿਆਲੀ, ਦੂਰ ਦੂਰ ਤੱਕ ਫੈਲੇ ਸੋਇਆਬੀਨ , ਮੱਕੀ ਦੇ ਫਾਰਮ, ਵਿਸ਼ਾਲ ਗਾਂ-ਫਾਰਮ ਅਤੇ ਸੁੰਦਰ ਲੈਂਡਸਕੇਪ ਨੂੰ ਨਿਹਾਰਦੇ ਹੋਏ 11 ਵਜੇ ਦੇ ਲੱਗਪੱਗ ਆਪਣੇ ਟਿਕਾਣੇ ਤੇ ਪਹੁੰਚ ਕੇ ਸਭ ਨੇ ਕਲੱਬ ਵਲੋਂ ਦਿੱਤੇ ਸਨੈਕਸ, ਫਰੂਟ ਅਤੇ ਚਾਹ-ਪਾਣੀ ਨਾਲ ਸਫਰ ਦੀ ਥਕਾਵਟ ਦੂਰ ਕਰ ਕੇ ਕਿਸਾਨ ਮਾਰਕੀਟ ਵਿੱਚ ਗੇੜੀ ਦਿੱਤੀ ਜਿੱਥੇ ਤਾਜੇ ਫਲ, ਸਬਜ਼ੀਆ ਅਤੇ ਸ਼ਹਿਦ ਦੇ ਅਨੇਕਾਂ ਸਟਾਲ ਲੱਗੇ ਹੋਏ ਸਨ। ਚਰਨਜੀਤ ਢਿੱਲੋਂ ਨੇ ਉੱਥੇ ਕੁਦਰਤ ਦੀ ਕਲਾ ਕ੍ਰਿਤ ਰੰਗ ਬਰੰਗਾ ਅਤੇ ਫੁੱਲ ਜਿਹੀ ਦਿੱਖ ਵਾਲਾ ਪੰਪਕਿਨ ਖਰੀਦਿਆ।
ਫਿਰ 2:00 ਵਜੇ ਤੋਂ 4:30 ਤੱਕ ਬੋਟ-ਕਰੂਜ਼ ਵਿੱਚ ਜਾਰਜੀਅਨ ਲੇਕ ਦੇ ਪਾਣੀ ਦੀਆਂ ਲਹਿਰਾਂ ਤੇ ਛੋਟੇ ਵੱਡੇ ਅਨੇਕਾਂ ਟਾਪੂ ਦੇਖੇ। ਅਨਾਉਂਸਰ ਦੀ ਸੂਚਨਾ ਮੁਤਾਬਕ ਕੁੱਝ ਟਾਪੂ ਅਜਿਹੇ ਵੀ ਸਨ ਜਿਹਨਾਂ ਤੇ ਇਕਹਿਰੇ ਦੋ ਜਾਂ ਤਿੰਨ ਪਰਿਵਾਰ ਛੋਟੇ ਛੋਟੇ ਟਾਪੂਆਂ ਤੇ ਚਾਰ ਪੰਜ ਪੀੜ੍ਹੀਆਂ ਤੋਂ ਰਹਿ ਰਹੇ ਹਨ। ਬੋਟ-ਕਰੂਜ ਵਿੱਚ ਸਭ ਨੇ ਕਲੱਬ ਵਲੋਂ ਦਿੱਤਾ ਲੰਚ ਕੀਤਾ। ਮੈਂਬਰ ਬਹੁਤ ਸਨ ਕਿ ਮਾਤਰ 42 ਡਾਲਰ ਖਰਚੇ ਨਾਲ ਇੰਨਾ ਸ਼ਾਨਦਾਰ ਸਫਰ, ਬੋਟ ਕਰੂਜ ਅਤੇ ਸੁਆਦਲੇ ਸਨੈਕਸ ਅਤੇ ਲੰਚ ਦਾ ਸੁਆਦ ਮਾਨਣ ਨੂੰ ਮਿਲਿਆ। ਸ਼ਮੀ 5 ਵਜੇ ਵਾਪਸੀ ਕਰ ਕੇ ਲੱਗਪੱਗ 7ਵਜੇ ਖੁਸ਼ੀ ਖੁਸ਼ੀ ਹਸਦੇ ਖੇਡਦੇ ਆਪਣੇ ਘਰਾਂ ਨੂੰ ਪਰਤ ਆਏ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …