18.8 C
Toronto
Saturday, October 18, 2025
spot_img
Homeਕੈਨੇਡਾਬਰੈਂਪਟਨ 'ਚ ਨਵੇਂ ਆਉਣ ਵਾਲਿਆਂ ਲਈ ਮੁਫਤ ਬੱਸ ਦਾ ਟੂਰ

ਬਰੈਂਪਟਨ ‘ਚ ਨਵੇਂ ਆਉਣ ਵਾਲਿਆਂ ਲਈ ਮੁਫਤ ਬੱਸ ਦਾ ਟੂਰ

logo-2-1-300x105-3-300x105ਬਰੈਂਪਟਨ : ਬਰੈਂਪਟਨ ਵਿਚ ਨਵੇਂ ਆਉਣ ਵਾਲਿਆਂ ਵਾਸਤੇ ਸਿਟੀ ਆਫ ਬਰੈਂਪਟਨ ਦੇ ਐਵਾਰਡ ਜੇਤੂ ਮੁਫਤ ਬੱਸ ਦੇ ਟੂਰਾਂ ਲਈ ਹੁਣ ਰਜਿਸਟਰੇਸ਼ਨ ਖੁੱਲ੍ਹ ਗਈ ਹੈ। ਇਹ ਟੂਰ 6 ਅਤੇ 7 ਜੂਨ ਨੂੰ ਸਵੇਰੇ 10.00 ਵਜੇ ਤੋਂ ਲਗਭਗ ਦੁਪਹਿਰ ਬਾਅਦ 1.30 ਵਜੇ ਤੱਕ ਹੋਣਗੇ, ਜੋ ਬਰੈਂਪਟਨ ਲਾਇਬਰੇਰੀ ਦੀ ਚਿੰਗਕੂਜ਼ੀ ਬ੍ਰਾਂਚ ਤੋਂ ਸ਼ੁਰੂ ਅਤੇ ਖਤਮ ਹੋਣਗੇ। ਜਗ੍ਹਾ ਸੀਮਤ ਹੈ ਅਤੇ ਦਿਲਚਸਪੀ ਰੱਖਣ ਵਾਲੇ ਭਾਗੀਦਾਰਾਂ ਨੂੰ ਬਰੈਂਪਟਨ ਲਾਇਬਰੇਰੀ ਨੂੰ 905-793-4636 ‘ਤੇ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾਉਣਾ ਚਾਹੀਦਾ ਹੈ।
ਇਹ ਪਰਿਵਾਰਾਂ ਲਈ ਅਨੁਕੂਲ ਟੂਰ ਨਵੇਂ ਨਿਵਾਸੀਆਂ ਨੂੰ ਸਿਟੀ ਦੀਆਂ ਸਹੂਲਤਾਂ ਅਤੇ ਦਿਲਚਸਪੀ ਵਾਲੇ ਸਥਾਨਾਂ ਬਾਰੇ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਵਿਚ ਵਿਰਾਸਤੀ ਖੇਤਰ, ਪਾਰਕ, ਲਾਇਬਰੇਰੀਆਂ, ਕਮਿਊਨਿਟੀ ਸੈਂਟਰ ਅਤੇ ਜਨਤਕ ਆਵਾਜਾਈ ਦੀਆਂ ਸੇਵਾਵਾਂ ਸ਼ਾਮਲ ਹਨ। ਹੋਰ ਜਾਣਕਾਰੀ ਲਈ   www.brampton.ca ‘ਤੇ ਜਾਓ।

RELATED ARTICLES

ਗ਼ਜ਼ਲ

POPULAR POSTS