ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 16 ਜਨਵਰੀ ਨੂੰ ਪੀਲ ਮੈਮੋਰੀਅਲ ਹਸਪਤਾਲ ਵਿਚ ਟੀ.ਪੀ.ਏ.ਆਰ.ਕਲੱਬ ਦੇ ਮੈਂਬਰਾਂ ਦੀ ਵਿਲੀਅਮ ਔਸਲਰ ਹਸਪਤਾਲ ਦੇ ਅਧਿਕਾਰੀਆਂ ਨਾਲ ਹੋਈ ਇਕ ਅਹਿਮ ਮੀਟਿੰਗ ਵਿਚ ਬਰੈਂਪਟਨ ਸਿਵਿਕ ਹਸਪਤਾਲ ਬਰੈਂਪਟਨ ਦੇ ਕਮਿਊਨਿਟੀ ਗਿਵਿੰਗ ਵਿਭਾਗ ਦੀ ਸੀਨੀਅਰ ਕੋਆਰਡੀਨੇਟਰ ਕਮਲਪ੍ਰੀਤ ਭੰਗੂ, ਡਾਇਰੈੱਕਟਰ ਸ਼ੀਲਾ ਬੈਰੀ ਅਤੇ ਟੀ.ਪੀ.ਆਰ. ਕਲੱਬ ਦੇ ਸੀਨੀਅਰ ਮੈਂਬਰ ਈਸ਼ਰ ਸਿੰਘ ਨੂੰ ਵਿਲੀਅਮ ਔਸਲਰ ਹੌਸਪੀਟਲ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈੱਨ ਮੇਅਹਿਊ ਵੱਲੋਂ ਸ਼ਾਨਦਾਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿਚ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਸੈੱਕਟਰੀ ਡਾ. ਜੈਪਾਲ ਸਿੱਧੂ ਅਤੇ ਮੈਂਬਰ ਸੰਜੂ ਗੁਪਤਾ ਤੇ ਹਰਮਿੰਦਰ ਅੜੈਚ ਸ਼ਾਮਲ ਹੋਏ।
ਮੀਟਿੰਗ ਦੇ ਆਰੰਭ ਵਿਚ ਵਿਲੀਅਮ ਔਸਲਰ ਹੌਸਪੀਟਲ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈੱਨ ਮੇਅਹਿਊ ਨੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਆਪਣੇ ਸਟਾਫ਼ ਮੈਂਬਰਾਂ ਨਾਲ ਜਾਣ-ਪਛਾਣ ਕਰਾਈ। ਉਪਰੰਤ, ਕਲੱਬ ਦੇ ਸੀਨੀਅਰ ਮੈਂਬਰ ਈਸ਼ਰ ਸਿੰਘ ਨੇ ਟੀ.ਪੀ.ਏ.ਆਰ. ਕਲੱਬ ਦੀਆਂ ਸਰਗ਼ਰਮੀਆਂ ਬਾਰੇ ਸੰਖੇਪ ਵਿਚ ਦੱਸਦਿਆਂ ਹੋਇਆਂ ਕਿਹਾ ਕਿ ਕਲੱਬ ਦੇ ਮੈਂਬਰ ਹਰ ਸਾਲ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ, ਇੰਸਪੀਰੇਸ਼ਨਲ ਸਟੈੱਪਸ ਮੈਰਾਥਨ ਅਤੇ ਕਈ ਹੋਰ ਚੈਰਿਟੀ ਦੌੜਾਂ ਵਿਚ ਭਾਗ ਲੈਂਦੇ ਹਨ ਅਤੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਵੀ ਸਰਗ਼ਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿਚ ਲੱਗੀ ਭਿਆਨਕ ਅੱਗ ਦੇ ਪੀੜਤਾਂ ਦੀ ਸਹਾਇਤਾ ਲਈ ਬਰੈਂਪਟਨ ਦੇ ਚਿੰਗੂਜ਼ੀ ਪਾਰਕ ਵਿਚ 19 ਜਨਵਰੀ ਨੂੰ 5 ਕਿਲੋਮੀਟਰ ਦੌੜ ਲਗਾ ਰਹੇ ਹਨ।
ਅੱਗੇ ਚੱਲ ਕੇ ਉਨ੍ਹਾਂ ਹੋਰ ਦੱਸਿਆ ਕਿ ਜੀਟੀਏ ਵਿਚ ਇਸ ਸਮੇਂ ਬਹੁਤ ਸਾਰੀਆਂ ਖੇਡ ਤੇ ਰੱਨਰ ਕਲੱਬਾਂ ਵਿਚਰ ਰਹੀਆਂ ਹਨ, ਪਰ ਇਸ ਹਸਪਤਾਲ ਫ਼ਾਊਂਡੇਸ਼ਨ ਵੱਲੋਂ ਟੀ.ਪੀ.ਏ.ਆਰ. ਕਲੱਬ ਨੂੰ ਹੀ ਇਸ ਦੇ ਨਾਲ ਜੁੜਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਲੀਅਮ ਔਸਲਰ ਹਸਪਤਾਲ ਸਿਸਟਮ ਫ਼ਾਊਡੇਸ਼ਨ ਪਹਿਲਾਂ ਸਕੋਸ਼ੀਆ ਬੈਂਕ ਦੀ ਚੈਰਿਟੀ ਲਿਸਟ ਵਿਚ ਸ਼ਾਮਲ ਨਹੀਂ ਸੀ।
ਕਲੱਬ ਨੂੰ ਕਮਿਊਨਿਟੀ ਗਿਵਿੰਗ ਵਿਭਾਗ ਦੀ ਕੋਅਰਡੀਨੇਟਰ ਕਮਲਪ੍ਰੀਤ ਭੰਗੂ ਵੱਲੋਂ ਮਿਲੇ ਭਰਵੇਂ ਸਹਿਯੋਗ ਸਦਕਾ ਸਕੋਸ਼ੀਆ ਬੈਂਕ ਨਾਲ ਇਹ ਮਾਮਲਾ ਸਫ਼ਲਤਾ ਪੂਰਵਕ ਉਠਾਉਣ ਨਾਲ ਇਹ ਮਸਲਾ ਹੱਲ ਹੋਇਆ ਅਤੇ ਹੁਣ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਲਈ ਦੌੜਾਕਾਂ ਵੱਲੋਂ ਹਸਪਤਾਲ ਦੇ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਨਾਲ ਇਸ ਰਜਿਸ਼ਟ੍ਰੇਸ਼ਨ ਫੀਸ ਦਾ ਕਾਫ਼ੀ ਹਿੱਸਾ ਹਸਪਤਾਲ ਦੀ ਚੈਰਿਟੀ ਵਿਚ ਸ਼ਾਮਲ ਹੁੰਦਾ ਹੈ। ਉਨ੍ਹਾਂ ਭਵਿੱਖ ਵਿਚ ਹਸਪਤਾਲ ਨੂੰ ਇਸ ਦਿਸ਼ਾ ਵਿਚ ਹੋਰ ਵੀ ਨਵੇਂ ਕਦਮ ਉਠਾਉਣ ਲਈ ਕਿਹਾ। ਉਪਰੰਤ, ਵਿਲੀਅਮ ਔਸਲਰ ਹੌਸਪੀਟਲ ਸਿਸਟਮ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕੈੱਨ ਮੇਅਹਿਊ ਵੱਲੋਂ ਕਮਲਪ੍ਰੀਤ ਭੰਗੂ ਅਤੇ ਸ਼ੀਲਾ ਬੈਰੀ ਨੂੰ ਸ਼ਾਨਦਾਰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਟੀ.ਪੀ.ਏ.ਆਰ. ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ ਜੋ ਬਰੈਂਪਟਨ ਸਿਵਿਕ ਹਸਪਤਾਲ ਵਿਚ ਪਿਛਲੇ 10 ਸਾਲ ਤੋਂ ਵਾਲੰਟੀਅਰ-ਸੇਵਾਵਾਂ ਨਿਭਾਅ ਰਹੇ ਹਨ, ਨੂੰ ਵੀ ਕੈੱਨ ਮੇਅਹਿਊ ਵੱਲੋਂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਲੱਬ ਦੀਆਂ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਸ ਨੂੰ ਹਸਪਤਾਲ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਅਖ਼ੀਰ ਵਿਚ ਕਲੱਬ ਦੇ ਸਕੱਤਰ ਡਾ. ਜੈਪਾਲ ਸਿੱਧੂ ਵੱਲੋਂ ਇਸ ਮੀਟਿੰਗ ਲਈ ਕੈੱਨ ਮੇਅਹਿਊ ਅਤੇ ਹਸਪਤਾਲ ਦੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਅਤੇ ਵਿਲੀਅਮ ਔਸਲਰ ਹਸਪਤਾਲ ਸਿਸਟਮ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਤਿੰਨ ਵਿਅਕਤੀ ਹੋਏ ਸਨਮਾਨਿਤ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …