Breaking News
Home / ਕੈਨੇਡਾ / ਰੈਕਸਡੇਲ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ 50 ਸਕੂਲੀ ਬੱਚਿਆਂ ਨੂੰ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਦੌੜ ਲਈ ਸਪਾਂਸਰ ਕੀਤਾ ਜਾਏਗਾ

ਰੈਕਸਡੇਲ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ 50 ਸਕੂਲੀ ਬੱਚਿਆਂ ਨੂੰ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਦੌੜ ਲਈ ਸਪਾਂਸਰ ਕੀਤਾ ਜਾਏਗਾ

ਰੈਕਸਡੇਲ/ਡਾ.ਝੰਡ : 20 ਮਈ ਦਿਨ ਐਤਵਾਰ ਨੂੰ ਹੋਣ ਵਾਲੀ ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਇਹ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਕਈ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਮਹਾਨ ਈਵੈਂਟ ਲਈ ਭਾਰੀ ਉਤਸ਼ਾਹ ਵਿਖਾ ਰਹੀਆਂ ਹਨ। ਏਸੇ ਕੜੀ ਵਿਚ ਬੀਤੇ ਸ਼ਨੀਵਾਰ 24 ਫ਼ਰਵਰੀ ਨੂੰ ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਇਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿਚ 50 ਸਕੂਲੀ ਵਿਦਿਆਰਥੀਆਂ ਨੂੰ ਇਸ ਦੌੜ ਲਈ ਸਪਾਂਸਰ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿਚ ਬੱਚਿਆਂ ਦੀ ਰਜਿਸਟ੍ਰੇਸ਼ਨ ਫ਼ੀਸ ਅਤੇ ਟੀ-ਸ਼ਰਟਾਂ ਆਦਿ ਮੁਹੱਈਆ ਕਰਨਾ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਗੁਰੂਘਰ ਦੀ ਮੈਨੇਜਮੈਂਟ ਵੱਲੋਂ ਦੌੜ ਵਿਚ ਭਾਗ ਲੈਣ ਵਾਲਿਆਂ ਲਈ ਪਾਣੀ, ਜੂਸ, ਫ਼ਰੂਟ ਅਤੇ ਹੋਰ ਰਿਫ਼ਰੈੱਸ਼ਮੈਂਟ ਆਦਿ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਗੁਰਦੁਆਰਾ ਸਾਹਿਬ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਮੈਂਬਰ ਮੋਹਨ ਸਿੰਘ ਤੇ ਬਲਕਾਰ ਸਿੰਘ ਖ਼ਾਲਸਾ ਅਤੇ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਡਾਇਰੈਕਟਰ ਜਸਵੀਰ ਸਿੰਘ ਪਾਸੀ ਤੇ ਕਲੱਬ ਦੇ ਸਰਗ਼ਰਮ ਮੈਂਬਰ ਮਹਿੰਦਰ ਸਿੰਘ ਘੁੰਮਣ ਸ਼ਾਮਲ ਹੋਏ।

Check Also

ਲਿਬਰਲ ਪਾਰਟੀ ਦੀਆਂ ਨੀਤੀਆਂ ‘ਚ ਬੱਚੇ, ਸੀਨੀਅਰਜ਼ ਸਮੇਤ ਸਾਰੇ ਹੀ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਫੈੱਡਰਲ ਚੋਣਾਂ ਨੂੰ ਲੈ ਕੇ ਲਿਬਰਲ ਪਾਰਟੀ ਨੇ ਆਪਣੀਆਂ ਲੋਕ-ਪੱਖੀ ਪਾਲਿਸੀਆਂ ਨਾਲ …