ਬਰੈਂਪਟਨ/ਡਾ.ਝੰਡ : ਬਰੈਮਲੀ ਰੋਡ ‘ਤੇ ਸੈਂਡਲਵੁੱਡ ਪਾਰਕਵੇਅ ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ਸਥਿਤ ਬਣੀ ਨਵੀਂ ਸਪਰਿੰਗਡੇਲ ਲਾਇਬਰੇਰੀ ਦਾ ਸ਼ੁਭ-ਉਦਘਾਟਨ 6 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10.00 ਵਜੇ ਕੀਤਾ ਜਾ ਰਿਹਾ ਹੈ। ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਸ ਮੌਕੇ ਸਾਰਿਆਂ ਨੂੰ ਪਹੁੰਚਣ ਦਾ ਖੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਲਾਇਬ੍ਰੇਰੀ ਕਮਿਊਨਿਟੀ ਲਈ ਇਕ ਬੜੀ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਲੋਕਾਂ ਦੇ ਗਿਆਨ ਵਿਚ ਵਾਧਾ ਅਤੇ ਉਨ੍ਹਾਂ ਦਾ ਸਮੁੱਚਾ ਬੌਧਿਕ ਵਿਕਾਸ ਹੋਵੇਗਾ। ਵਾਰਡ ਨੰਬਰ 9 ਅਤੇ 10 ਦੇ ਵਾਸੀਆਂ ਨੂੰ ਤਾਂ ਇਸ ਦਾ ਖ਼ਾਸ ਹੀ ਲਾਭ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੇ ਪਹੁੰਚ ਖ਼ੇਤਰ ਵਿਚ ਹੈ। ਨੌਜੁਆਨ ਅਤੇ ਬਜ਼ੁਰਗ ਇਸ ਵਿਚ ਬੈਠ ਕੇ ਆਪਣੀ ਮਨ ਪਸੰਦ ਦੀਆਂ ਪੁਸਤਕਾਂ ਤੇ ਰਸਾਲੇ ਪੜ੍ਹ ਸਕਣਗੇ ਅਤੇ ਆਪਣੀ ਗਿਆਨ ਦੀ ਭੁੱਖ ਤ੍ਰਿਪਤ ਕਰ ਸਕਣਗੇ। ਇੱਥੇ ਇਹ ਵਰਨਣਯੋਗ ਹੈ ਕਿ ਇਹ ਲਾਇਬ੍ਰੇਰੀ ਅਤੇ ਇਸ ਦੇ ਨਾਲ ਲੱਗਵਾਂ ਖ਼ੂਬਸੂਰਤ ‘ਕਾਮਾਗਾਟਾ-ਮਾਰੂ ਪਾਰਕ’ ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਦੇ ਜ਼ੋਰ ਦੇਣ ‘ਤੇ ਹੀ ਹੋਂਦ ਵਿਚ ਆ ਸਕੇ ਹਨ। ਜਿੱਥੇ ਇਹ ਅਤਿ-ਆਧੁਨਿਕ ਲਾਇਬ੍ਰੇਰੀ ਇਸ ਆਲੇ-ਦੁਆਲੇ ਦੇ ਇਸ ਇਲਾਕੇ ਲਈ ‘ਗਿਆਨ ਦੇ ਸੂਰਜ’ ਵਜੋਂ ਵਰਦਾਨ ਸਾਬਤ ਹੋਵੇਗੀ, ਉੱਥੇ ਇਹ ‘ਕਾਮਾਗਾਟਾ ਮਾਰੂ ਪਾਰਕ’ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੇ ਦਾਖ਼ਲੇ ਲਈ ਕੀਤੀ ਗਈ ਮਹਾਨ ਘਾਲਣਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …