-6.6 C
Toronto
Monday, January 19, 2026
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਦੀ ਨਵੇਂ ਸ਼ੈਸ਼ਨ ਦੀ ਪਲੇਠੀ ਜਨਰਲ ਬਾਡੀ ਮੀਟਿੰਗ 12...

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਨਵੇਂ ਸ਼ੈਸ਼ਨ ਦੀ ਪਲੇਠੀ ਜਨਰਲ ਬਾਡੀ ਮੀਟਿੰਗ 12 ਮਈ ਨੂੰ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਨਵੇਂ ਸ਼ੈਸ਼ਨ ਦੀ ਪਹਿਲੀ ਮੀਟਿੰਗ 12 ਮਈ ਦਿਨ ਵੀਰਵਾਰ ਸਵੇਰੇ 10 ਵਜੇ ਕਰਾਈਸਲਰ ਡਰਾਇਵ ਬਰੈਂਪਟਨ ਤੇ ਸਥਿਤ ਐਮ ਪੀ ਪੀ ਜਗਮੀਤ ਸਿੰਘ ਦੇ ਦਫਤਰ ਵਿੱਚ ਹੋਵੇਗੀ।
ਪਰਮਜੀਤ ਸਿੰਘ ਬੜਿੰਗ ਅਤੇ ਜੰਗੀਰ ਸਿੰਘ ਸੈਂਭੀ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੀਟਿੰਗ ਦਾ ਏਜੰਡਾ ਹੋਵੇਗਾ ਇੰਡੀਆਂ ਤੋਂ ਵਾਪਸ ਆਏ ਮੈਂਬਰ ਸੰਖੇਪ ਵਿੱਚ ਆਪਣੇ ਤਜਰਬੇ ਸਾਂਝੇ ਕਰਨਗੇ, ਐਸੋਸੀਏਸ਼ਨ ਵਿੱਚ ਸ਼ਾਮਲ ਕਲੱਬਾ ਦਾ ਸਾਝਾਂ ਪਰੋਗਰਾਮ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ, ਸੀਨੀਅਰਜ਼ ਦੀਆਂ ਸਿਟੀ, ਪਰੋਵਿੰਸ ਅਤੇ ਫੈਡਰਲ ਪੱਧਰ ਦੀਆਂ ਮੰਗਾਂ ਲਈ ਯਤਨਾਂ ਬਾਰੇ ਵਿਚਾਰ ਹੋਵੇਗੀ। ਐਸੋਸੀਏਸ਼ਨ ਦੀ ਜਨਰਲ ਬਾਡੀ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਇਸ ਅਹਿਮ ਮੀਟਿੰਗ ਵਿੱਚ ਜਰੂਰ ਪਹੁੰਚਣ। ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331), ਨਿਰਮਲ ਸਿੰਘ ਸੰਧੂ (416-970-5153), ਜੰਗੀਰ ਸਿੰਘ ਸੈਂਭੀ ( 416-409-0126) ਜਾਂ ਬਲਵਿੰਦਰ ਬਰਾੜ (647-855-0880) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS