ਟੋਰਾਂਟੋ/ਬਿਊਰੋ ਨਿਊਜ਼
ਅਮਰ ਸਿੰਘ ਤੁੱਸੜ, ਪ੍ਰਧਾਨ ਰੋਪੜ-ਮੁਹਾਲੀ ਸੋਸ਼ਲ ਸਰਕਲ ਨੇ ਦੱਸਿਆ ਕਿ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਡਿਕਸੀ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 3-4 ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਐਤਵਾਰ 18 ਦਸੰਬਰ ਨੂੰ 9.15 ਵਜੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ, ਉਪਰੰਤ ਕੀਰਤਨ, ਕਥਾ ਤੇ ਢਾਡੀ ਵਾਰਾਂ ਦੇ ਦੀਵਾਨ 12.30 ਵਜੇ ਤੱਕ ਸਜਣਗੇ। ਸਰਬਤ ਸੰਗਤ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਰੋਪੜ, ਮੁਹਾਲੀ, ਚਮਕੌਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਹਲਕਿਆਂ ਦੇ ਪਰਿਵਾਰਾਂ ਨੂੰ ਸੇਵਾ ਸਹਿਯੋਗ ਦੀ ਪੁਰਜ਼ੋਰ ਅਪੀਲ ਹੈ ਕਿ ਸਮੇਂ ਸਿਰ ਪਹੁੰਚ ਕੇ ਪ੍ਰੋਗਰਾਮ ‘ਚ ਹਾਜ਼ਰੀ ਭਰੋ। ਚਾਹ ਪਾਣੀ ਦੀ ਸੇਵਾ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਵਧੇਰੇ ਜਾਣਕਾਰੀ ਲਈ ਅਮਰ ਸਿੰਘ ਤੁੱਸੜ 416-300-4091, ਗੁਰਦੀਪ ਸਿੰਘ 905-452-2171, ਸੁੱਚਾ ਸਿੰਘ 647-718-8114 ਤੇ ਸਰਬਜੀਤ ਸਿੰਘ 647-300-1341 ਨਾਲ ਫੋਨ ‘ਤੇ ਗੱਲ ਕਰ ਸਕਦੇ ਹੋ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …