ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਵਾਰਡ 9-10 ਵਿੱਚ ਪੀਲ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਇਲਾਕੇ ਦੇ ਕਲੱਬਾਂ ਅਤੇ ਬੀਬੀਆਂ ਦਾ ਭਰਵਾਂ ਸਹਿਯੋਗ ਮਿਲ਼ ਰਿਹਾ ਹੈ। ਬੀਤੇ ਐਤਵਾਰ ਸਨੋਅਕੈਪ ਪਾਰਕ ਵਿੱਚ ਬੀਬੀ ਨਛੱਤਰ ਕੌਰ, ਕੁਲਵੰਤ ਕੌਰ, ਗਿਆਨ ਕੌਰ, ਜੁਗਿੰਦਰ ਕੌਰ ਅਤੇ ਗੁਰਦਿਆਲ ਕੌਰ ਗਿੱਲ ਦੀ ਅਗਵਾਈ ਵਿੱਚ ਵਾਰਡ 9 ਅਤੇ 10 ਦੇ ਵਾਸੀ ਬੀਬੀਆਂ ਦੇ ਇਕ ਇਕੱਠ ਨੂੰ ਸੰਬੋਧਨ ਕਰਨ ਸਤਪਾਲ ਸਿੰਘ ਜੌਹਲ ਪੁੱਜੇ ਸਨ। ਇਸ ‘ਤੇ ਉਨ੍ਹਾਂ ਆਖਿਆ ਕਿ 22 ਅਕਤੂਬਰ ਨੂੰ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਅਹਿਮ ਹੈ ਜਿਸ ਵਿੱਚ ਹਰੇਕ ਦਾ ਸਾਥ ਜਰੂਰੀ ਹੈ। ਉਨ੍ਹਾਂ ਕਿਹਾ ਕਿ 2, 4, 6, 9, 11 ਅਤੇ 13 ਅਕਤੂਬਰ ਨੂੰ ਐਡਵਾਂਸ ਵੋਟਾਂ ਪੈਣੀਆਂ ਹਨ ਅਤੇ ਹਰੇਕ ਬਾਲਗ ਕੈਨੇਡੀਅਨ ਸਿਟੀਜ਼ਨ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਨੇ ਦੱਸਿਆ ਕਿ 22 ਅਕਤੂਬਰ ਨੂੰ ਵੋਟ ਪਾਉਣ ਦਾ ਆਖਰੀ ਮੌਕਾ ਹੋਵੇਗਾ ਰਿਟ. ਟੀਚਰ ਬੀਬੀ ਗੁਰਦਿਆਨ ਕੌਰ ਗਿੱਲ ਨੇ ਦੱਸਿਆ ਕਿ ਸਤਪਾਲ ਸਿੰਘ ਜੌਹਲ ਸਕੂਲ ਟਰੱਸਟੀ ਲਈ ਢੁਕਵੇਂ ਉਮੀਦਵਾਰ ਹਨ ਜੋ ਉਨ੍ਹਾਂ ਨੇ ਕਮਿਊਨਿਟੀ ਪ੍ਰਤੀ ਆਪਣੀ ਬੀਤੇ ਲੰਬੇ ਸਮੇਂ ਦੀ ਉਤਮ ਕਾਰਗੁਜ਼ਾਰੀ ਨਾਲ ਸਾਬਿਤ ਕੀਤਾ ਹੋਇਆ ਹੈ। ਲੋਕਾਂ ਪ੍ਰਤੀ ਲਗਾਤਾਰਤਾ ਨਾਲ਼ ਸਮ੍ਰੱਪਿਤ ਰਹੇ ਹੋਣ ਕਾਰਨ ਹੀ ਸਤਪਾਲ ਜੌਹਲ ਨੂੰ ਕਿਤੇ ਜਾ ਕੇ ਆਪਣੀ ਪਛਾਣ ਅਤੇ ਯੋਗਤਾ ਦੱਸਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਆਖਿਆ ਕਿ ਅਗਲੇ ਦਿਨਾਂ ਦੌਰਾਨ ਸ. ਜੌਹਲ ਵਾਸਤੇ ਡੋਰ-ਟੂ-ਡੋਰ ਕੰਪੇਨ ਕਰਾਂਗੇ ਕਿਉਂਕਿ ਉਨ੍ਹਾਂ ਦੀ ਜਿੱਤ ਲੋਕਾਂ ਦੀ ਜਿੱਤ ਹੋਵੇਗੀ। ਬੀਬੀ ਕੁਲਵੰਤ ਕੌਰ ਨੇ ਕਿਹਾ ਕਿ ਸਤਪਾਲ ਜੌਹਲ ਦੀ ਚੋਣ ਕੰਪੇਨ ਵਾਸਤੇ ਬੀਬੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਅਸੀਂ ਪਰਿਵਾਰਾਂ ਸਮੇਤ ਏਸ ਨੂੰ ਆਪਣੀ ਕੰਪੇਨ ਸਮਝ ਕੇ ਸਹਿਯੋਗ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ‘ਚ ਬੀਬੀਆਂ ਹੁਣ ਕੈਨੇਡੀਅਨ ਸਿਟੀਜ਼ਨ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਵਲੋਂ ਆਪਮੁਹਾਰੇ ਸਤਪਾਲ ਸਿੰਘ ਜੋਹਲ ਦੀ ਮਦਦ ਕੀਤੀ ਜਾ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …