Breaking News
Home / ਕੈਨੇਡਾ / ਬਰੈਂਪਟਨ ‘ਚ ਕੋਟਕਪੂਰਾ ਫੈਮਲੀ ਡੇਅ 20 ਫਰਵਰੀ ਨੂੰ

ਬਰੈਂਪਟਨ ‘ਚ ਕੋਟਕਪੂਰਾ ਫੈਮਲੀ ਡੇਅ 20 ਫਰਵਰੀ ਨੂੰ

ਬਰੈਂਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟਰਾਟੋਂ ਏਰੀਏ ਵਿੱਚ ਵਸਦੇ ਸਮੂਹ ਪਰਿਵਾਰਾਂ ਦਾ ਅੱਠਵਾਂ  ਸਲਾਨਾ ਪਰੀਵਾਰਿਕ ਇਕੱਠ 20 ਫਰਵਰੀ, ਦਿਨ ਸੋਮਵਾਰ  (ਫੈਮਲੀ ਡੇ ਵਾਲੇ ਦਿਨ)  99  ਗਲਿਡਨ ਰੋਡ  ਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ । ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ ਲੈਕੇ  ਸਾਢੇ ਬਾਰਾਂ ਵਜੇ ਤੱਕ ਸਜਾਏ ਜਾਣਗੇ । ਜਿਸ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ । ਉਪਰੰਤ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ । ਸਮੂਹ ਕੋਟਕਪੂਰਾ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ, ਦੋਸਤਾਂ, ਮਿਤਰਾਂ ਅਤੇ ਰਿਸ਼ਤੇਦਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਦੀਂ ਹੈ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਫੋਨ ਕੀਤਾ ਜਾ ਸਕਦਾ ਹੈ।  ਸੁਖਵਿੰਦਰ ਸਿੰਘ ਢਿੱਲੋਂਂ647-618-5372,  ਗੁਰਚਰਨ ਸਿੰਘ ਬਰਾੜ -905-451-7557,  ਜਗਜੀਤ ਸਿੰਘ ਸਿੱਧੂ – 905-915-4308, ਜਤਿੰਦਰ ਸਿੰਘ ਰਾਨੂ – 647-856-1488, ਜਗਮੋਹਨ ਸਿੰਘ ਗਿੱਲ – 905-454 8118

Check Also

ਸੰਦੀਪ ਰਾਣੀ ਦੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼

ਸਰੀ/ਹਰਦਮ ਮਾਨ : ਪੰਜਾਬ ਭਵਨ ਸਰੀ ਵਿਖੇ ਉੱਭਰਦੀ ਪੰਜਾਬੀ ਕਵਿੱਤਰੀ ਸੰਦੀਪ ਰਾਣੀ ਦੀ ਪਹਿਲੀ ਪੁਸਤਕ …