ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭਾ ਦੀ ਇਸ ਸਾਲ 2020 ਵਿਚ ਪਹਿਲੀ ਮਾਸਿਕ ਇਕੱਤਰਤਾ ਐਤਵਾਰ 19 ਜਨਵਰੀ ਨੂੰ 2250, ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਵਾਲੇ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋਵੇਗੀ। ਮੀਟਿੰਗ ਦੇ ਸਥਾਨ ਦਾ ਨੇੜਲਾ ਇੰਟਰਸੈੱਕਸ਼ਨ ਬੋਵੇਰਡ ਡਰਾਈਵ ਅਤੇ ਸੰਨੀਮੈਡੋ ਰੋਡ ਹੈ। ਇਸ ਮੀਟਿੰਗ ਵਿਚ ਕੁਲਵੰਤ ਸਿੰਘ ਦੀ ਵਾਰਤਕ ਪੁਸਤਕ ‘ਕੁਝ ਆਪਣੀਆਂ ਕੁਝ ਲੋਕਾਂ ਦੀਆਂ’ ਲੋਕ-ਅਰਪਿਤ ਕੀਤੀ ਜਾਏਗੀ। ਇਸ ਮੌਕੇ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਮਲੂਕ ਸਿੰਘ ਕਾਹਲੋਂ ਦੇਣਗੇ ਅਤੇ ਪੁਸਤਕ ਦੇ ਲੇਖਕ ਕੁਲਵੰਤ ਸਿੰਘ ਆਪਣੇ ਬਾਰੇ ਅਤੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ਬਾਰੇ ਗੱਲ-ਬਾਤ ਕਰਨਗੇ। ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ-ਜਨ ਅਤੇ ਗਾਇਕ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਸਾਰਿਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਪਰਮਜੀਤ ਢਿੱਲੋਂ (519-709-8586), ਮਲੂਕ ਸਿੰਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ਕੋਲੋਂ ਉਨ੍ਹਾਂ ਦੇ ਸੈੱਲ ਫ਼ੋਨਾਂ ‘ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ।
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …