ਸਰਕਾਰ ਨੇ ਜੋ ਕਰਨੇ ਕਰੇ, ਅਕਾਲੀ ਦਲ ਤਾਂ ਸੰਘਰਸ਼ ਕਰੇਗਾ ਹੀ
ਜਲੰਧਰ/ਬਿਊਰੋ ਨਿਊਜ਼
ਅਕਾਲੀ ਦਲ ਨੇ ਜਿਹੜੇ ਧਰਨੇ ਨੈਸ਼ਨਲ ਹਾਈਵੇਅ ‘ਤੇ ਲਗਾਏ ਸਨ, ਉਹ ਹੁਣ ਹਟਾ ਲਏ ਗਏ ਹਨ। ਇਨ੍ਹਾਂ ਧਰਨਿਆਂ ਸਬੰਧੀ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ 1300 ਤੋਂ ਵੱਧ ਅਕਾਲੀ ਵਰਕਰਾਂ ‘ਤੇ ਕੇਸ ਦਰਜ ਕੀਤੇ ਗਏ ਹਨ। ਚੇਤੇ ਰਹੇ ਇਨ੍ਹਾਂ ਧਰਨਿਆਂ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ ਸੀ। ਇਹ ਧਰਨੇ ਅਕਾਲੀ ਦਲ ਵਲੋਂ ਕਾਂਗਰਸ ਦੀਆਂ ਧੱਕੇਸ਼ਾਹੀਆਂ ਖਿਲਾਫ ਲਗਾਏ ਸਨ। ਇਸ ਸਬੰਧੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰੇ, ਅਕਾਲੀ ਦਲ ਸੰਘਰਸ਼ ਕਰੇਗਾ। ਉਨ੍ਹਾਂ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਬੀਬੀ ਜਗੀਰ ਨੇ ਕਿਹਾ ਕਿ ਧਰਨਾ ਦੇਣ ਵੇਲੇ ਜਿੰਨਾ ਹੋ ਸਕਿਆ ਗੱਡੀਆਂ ਲੰਘਾਈਆਂ ਸੀ। ਫੌਜ ਦੀਆਂ ਗੱਡੀਆਂ ਤੇ ਪੇਪਰ ਦੇਣ ਵਾਲਿਆਂ ਨੂੰ ਵੀ ਲੰਘਾਇਆ ਹੈ। ਸਕੂਲ ਦੇ ਬੱਚਿਆਂ ਨੂੰ ਤੇ ਬੀਮਾਰ ਵਿਅਕਤੀਆਂ ਨੂੰ ਵੀ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸੀਆਂ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਹੀ ਧਰਨੇ ਦਿੱਤੇ ਹਨ। ਬੀਬੀ ਜਗੀਰ ਕੌਰ ਨੇ ਕਿਹਾ, “ਅਸੀਂ ਨਹੀਂ ਕਹਿ ਰਹੇ ਕਿ ਕੇਸ ਰੱਦ ਕਰੋ। ਸਰਕਾਰ ਨੇ ਜੋ ਕਰਨਾ ਹੈ ਕਰੇ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …