ਪੁਲਿਸ ਨਾਲ ਵੀ ਭਿੜੇ ਕਾਂਗਰਸੀ ਵਰਕਰ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਅੱਜ ਕਾਂਗਰਸ ਦੇ ਦੋ ਧੜੇ ਹੀ ਆਪਸ ਵਿਚ ਭਿੜ ਗਏ। ਇਹ ਸਭ ਕੁਝ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਦੇ ਚੱਲਦਿਆਂ ਦੇਖਣ ਨੂੰ ਮਿਲਿਆ। ਪੁਲਿਸ ਨੇ ਹਾਲਾਤ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਤਾਂ ਕਈ ਕਾਂਗਰਸੀ ਵਰਕਰ ਪੁਲਿਸ ਨਾਲ ਹੀ ਖਹਿਬੜ ਪਏ। ਦੱਸਿਆ ਜਾ ਰਿਹਾ ਹੈ ਕਿ ਇਕ ਕਾਂਗਰਸੀ ਧੜੇ ਨੇ ਕਈ ਹਵਾਈ ਫਾਇਰ ਕੀਤੇ, ਜਿਸ ਦੇ ਚੱਲਦਿਆਂ ਮਾਹੌਲ ਦਹਿਸ਼ਤ ਵਾਲਾ ਬਣ ਗਿਆ। ਦੋਵੇਂ ਧੜੇ ਇਕ ਦੂਜੇ ‘ਤੇ ਜਾਅਲੀ ਵੋਟਿੰਗ ਦੇ ਆਰੋਪ ਲਗਾ ਰਹੇ ਸਨ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਕਾਂਗਰਸੀ ਵਰਕਰ ਆਪਸ ਵਿੱਚ ਹੀ ਭਿੜ ਗਏ। ਅੰਮ੍ਰਿਤਸਰ ਵਿੱਚ ਜਾਅਲੀ ਵੋਟਿੰਗ ਨੂੰ ਲੈ ਕੇ ਤਣਾਅ ਵਾਲੀ ਸਥਿਤੀ ਬਣੀ। ਇੱਥੇ ਵਿਧਾਇਕ ਸੁਨੀਲ ਦੱਤੀ ਦੇ ਬੇਟੇ ਅਦਿੱਤਿਆ ਦੱਤੀ, ਜੋ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜ ਰਹੇ ਹਨ, ਨਾਲ ਉਨ੍ਹਾਂ ਦੇ ਵਿਰੋਧੀ ਗਰੁੱਪ ਜੋ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਸਮਰਥਕ ਹਨ, ਵਿਚਾਲੇ ਗਾਲੀ-ਗਲੋਚ ਹੋਇਆ ਤੇ ਟਕਰਾਅ ਹੁੰਦਾ-ਹੁੰਦਾ ਟਲ ਗਿਆ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …