20.6 C
Toronto
Monday, August 31, 2026
spot_img
Homeਪੰਜਾਬਹਰਿਆਣਾ ਪੁਲਿਸ ਡੇਰਾ ਸਿਰਸਾ ਨਾਲ ਜੁੜੇ ਹਰ ਵਿਅਕਤੀ 'ਤੇ ਸ਼ਿਕੰਜਾ ਕੱਸਣ ਲੱਗੀ

ਹਰਿਆਣਾ ਪੁਲਿਸ ਡੇਰਾ ਸਿਰਸਾ ਨਾਲ ਜੁੜੇ ਹਰ ਵਿਅਕਤੀ ‘ਤੇ ਸ਼ਿਕੰਜਾ ਕੱਸਣ ਲੱਗੀ

ਹਰਿਆਣਾ ਪੁਲਿਸ ਡੇਰਾ ਸਿਰਸਾ ਨਾਲ ਜੁੜੇ ਹਰ ਵਿਅਕਤੀ ‘ਤੇ ਸ਼ਿਕੰਜਾ ਕੱਸਣ ਲੱਗੀ45 ਵਿਅਕਤੀਆਂ ਦੀ ਪੂਰੀ ਡਿਟੇਲ ਕੀਤੀ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹਰਿਆਣਾ ਪੁਲਿਸ ਡੇਰਾ ਮੁਖੀ ਨਾਲ ਜੁੜੇ ਹਰ ਵਿਅਕਤੀ ‘ਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ। ਪੰਚਕੂਲਾ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ 45 ਵਿਅਕਤੀਆਂ ਦੀ ਪੂਰੀ ਡਿਟੇਲ ਅਤੇ ਤਸਵੀਰਾਂ ਨਾਲ ਸੂਚੀ ਜਾਰੀ ਕੀਤੀ ਹੈ। ਸੂਚੀ ਵਿਚ ਵਿਪਾਸਨਾ ਇੰਸਾ, ਆਦਿੱਤਿਆ ਇੰਸਾ, ਡੇਰੇ ਦਾ ਡਾਕਟਰ ਪੀ. ਆਰ. ਨੈਨ ਅਤੇ ਡੇਰਾ ਸੱਚਾ ਸੌਦਾ ਦੇ ਵਕੀਲ ਐੱਸ. ਕੇ. ਗਰਗ ਨਿਰਵਾਣਾ ਦਾ ਨਾਮ ਵੀ ਸ਼ਾਮਲ ਹੈ। ਪੁਲਿਸ ਨੇ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਮੈਨਜਮੈਂਟ ਕਮੇਟੀ ਨੂੰ ਨੋਟਿਸ ਭੇਜਿਆ ਅਤੇ ਇਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪੰਚਕੂਲਾ ਹਿੰਸਾ ਵਿਚ ਇਨ੍ਹਾਂ ਵਿਅਕਤੀਆਂ ਦਾ ਹੀ ਹੱਥ ਸੀ।

 

RELATED ARTICLES
POPULAR POSTS