ਨਵੇਂ ਪ੍ਰੋਗਰਾਮਾਂ ਬਾਰੇ ਸੂਬੇ ਦੇ ਲੋਕਾਂ ਦੀ ਰਾਏ ਲੈਣ ਲਈ ਪ੍ਰੋਗਰਾਮ ਸ਼ੁਰੂ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਦੁਆਰਾ ਛੋਟੇ ਬੱਚਿਆਂ ਦੀ ਸੰਭਾਲ ਸਬੰਧੀ ਕਿਫਾਇਤੀ, ਪਹੁੰਚਯੋਗ ਤੇ ਉੱਚ ਪਾਏ ਦੀਆਂ ਚਾਈਲਡ ਕੇਅਰ ਸੇਵਾਵਾਂ ਦਾ ਵਿਸਤਾਰ ਕਰਨ ਅਤੇ ਇਨ੍ਹਾਂ ਸੇਵਾਵਾਂ ਤੱਕ ਪਰਿਵਾਰਾਂ ਦੀ ਪਹੁੰਚ ਸੌਖੀ ਬਣਾਉਣ ਲਈ ਪੂਰੇ ਸੂਬੇ ਵਿੱਚ ਕਦਮ ਉਠਾਏ ਜਾ ਰਹੇ ਹਨ। ਅਗਲੇ ਪੰਜ ਸਾਲਾਂ ਵਿੱਚ 100,000 ਹੋਰ ਬੱਚਿਆਂ ਨੂੰ ਚਾਈਲਡ ਕੇਅਰ ਸੇਵਾਵਾਂ ਦੀ ਸਹੂਲਤ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਦਿਸ਼ਾ ਵਿੱਚ ਪਹਿਲੇ ਕਦਮ ਵਜੋਂ ਓਨਟਾਰੀਓ ਇਸ ਸਾਲ ਸਕੂਲਾਂ ਵਿੱਚ 3,400 ਬੱਚਿਆਂ ਲਈ ਚਾਈਲਡ ਕੇਅਰ ਸਹੂਲਤਾਂ ਪੈਦਾ ਕਰ ਰਿਹਾ ਹੈ। ਇਸ ਨਵੇਂ ਨਿਵੇਸ਼ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਐਸੋਸੀਏਟ ਮਨਿਸਟਰ ਔਫ ਐਜੂਕੇਸ਼ਨ ਫੌਰ ਅਰਲੀ ਈਅਰਜ਼ ਐਂਡ ਚਾਈਲਡ ਕੇਅਰ, ਇੰਦਰਾ ਨਾਇਡੂ-ਹੈਰਿਸ ਅੱਜ ਟੋਰਾਂਟੋ ਦੇ ਸੇਂਟ ਥੌਮਸ ਅਕਵਾਇਨਸ ਕੈਥੋਲਿਕ ਸਕੂਲ ਵਿੱਚ ਪਹੁੰਚੇ। ਇਸ ਨਿਵੇਸ਼ ਬਾਰੇ ਪਹਿਲੀ ਘੋਸ਼ਣਾ 2016 ਦੇ ਓਨਟਾਰੀਓ ਇਕਨੌਮਿਕ ਆਊਟਲੁੱਕ ਅਤੇ ਵਿੱਤੀ ਸਰਵੇਖਣ ਵਿੱਚ ਕੀਤੀ ਗਈ ਸੀ। ਇਸ ਸਕੂਲ ਨੂੰ ਇਸ ਸਾਲ 88 ਹੋਰ ਬੱਚਿਆਂ ਦੇ ਦਾਖਲੇ ਲਈ ਨਵੀਆਂ ਚਾਈਲਡ ਕੇਅਰ ਸਹੂਲਤਾਂ ਪ੍ਰਾਪਤ ਹੋਈਆਂ ਹਨ, ਜਿਸ ਨਾਲ ਆਲੇ ਦੁਆਲੇ ਰਹਿਣ ਵਾਲੇ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਓਨਟਾਰੀਓ ਦੁਆਰਾ ਆਪਣੇ ‘ਮੁਢਲੇ ਸਾਲਾਂ ਦੌਰਾਨ ਬੱਚਿਆਂ ਦੀ ਸੰਭਾਲ ਸਬੰਧੀ ਪ੍ਰੋਗਰਾਮਾਂ ਅਤੇ ਚਾਈਲਡ ਕੇਅਰ ਸਿਸਟਮ’ ਬਾਰੇ ਪੂਰੇ ਸੂਬੇ ਵਿੱਚ ਲੋਕਾਂ ਤੋਂ ਰਾਵਾਂ ਮੰਗੀਆਂ ਗਈਆਂ ਹਨ। ਮਾਪਿਆਂ, ਪਰਿਵਾਰਾਂ, ਮਾਹਰਾਂ ਅਤੇ ਆਮ ਲੋਕਾਂ ਦੁਆਰਾ ਦਿੱਤੀਆਂ ਗਈਆਂ ਰਾਵਾਂ ਨਾਲ ਇਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਨਵਾਂ ਵਿਜ਼ਨ ਅਤੇ ਖਾਕਾ ਤਿਆਰ ਕਰਨ ਵਿੱਚ ਮਦਦ ਮਿਲੇਗੀ, ਜਿਸ ਵਿੱਚ ਅਗਲੇ ਪੰਜ ਸਾਲਾਂ ਦੌਰਾਨ 100,000 ਬੱਚਿਆਂ ਲਈ ਨਵੀਆਂ ਲਾਇਸੰਸਸ਼ੁਦਾ ਚਾਈਲਡ ਕੇਅਰ ਸਹੂਲਤਾਂ ਤਿਆਰ ਕਰਨ ਦਾ ਟੀਚਾ ਵੀ ਸ਼ਾਮਲ ਹੈ। ਜਿਹੜੇ ਲੋਕ ਖੁਦ ਪਹੁੰਚਕੇ ਜਾਂ ਔਨਲਾਈਨ ਆਪਣੀਆਂ ਰਾਵਾਂ ਦੇਣਾ ਚਾਹੁੰਦੇ ਹਨ, ਉਹ ਹੋਰ ਜਾਣਕਾਰੀ ਲਈ ਇਹ ਵੈਬਸਾਈਟ ਦੇਖ ਸਕਦੇ ਹਨ: https://www.Ontario.ca/morechildcare
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …