ਟੋਰਾਂਟੋ : ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ ਕਹਾਣੀਕਾਰ ਸੁਖਜੀਤ ਦੀ ਪੰਜਾਬੀ ਕਹਾਣੀ ਉੱਤੇ ਅਧਾਰਿਤ ਗੁਰਿੰਦਰ ਮਕਨਾ ਦੇ ਲਿਖੇ ਨਾਟਕ ‘ਬੀਬੀ ਸਾਹਿਬਾ’ ਦੀ ਪੇਸ਼ਕਾਰੀ 24 ਮਾਰਚ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਹੀਰਾ ਰੰਧਾਵਾ ਨੇ ਦੱਸਿਆ ਕਿ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਐਡਮਿੰਟਨ ਸ਼ਹਿਰ ਦੇ 3530-91 ਸਟਰੀਟ ਨਾਰਥ/ਵੈਸਟ ਵਿਖੇ ਸਥਿੱਤ ਆਕਾ ਕਾਨਫਰੰਸ ਹਾਲ ਵਿੱਚ ਬਾਅਦ ਦੁਪਹਿਰ 2 ਵਜੇ ਉਕਤ ਨਾਟਕ ਪੇਸ਼ ਕੀਤਾ ਜਾ ਰਿਹਾ ਹੈ। ਯਾਦ ਰਹੇ ਕਿ ਇਹੀ ਨਾਟਕ 31 ਮਾਰਚ 2019 ਨੂੰ ਬਰੈਂਪਟਨ ਦੇ 20 ਲੋਫ਼ਰਜ਼ ਲੇਕ ਸਥਿੱਤ ਸੀਰਿਲ ਕਲਾਰਕ ਹਾਲ ਥੀਏਟਰ ਵਿੱਚ ਵਿਸ਼ਵ ਰੰਗਮੰਚ ਦਿਵਸ ਸੰਬੰਧੀ ਕਰਵਾਏ ਜਾ ਰਹੇ ਸਮਾਰੋਹ ਮੌਕੇ ਵੀ ਖ਼ੇਡਿਆ ਜਾਣਾ ਹੈ। ਦੂਸਰਾ ਨਾਟਕ ਐਡਮਿੰਟਨ ਵਿਖੇ ਇਹ ਸਮਾਗਮ ਆਯੋਜਿਤ ਕਰਨ ਵਾਲੀ ਸੰਸਥਾ ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਐਲਬਰਟਾ ਵੱਲੋਂ ਗੁਰਸ਼ਰਨ ਸਿੰਘ ਹੋਰਾਂ ਦਾ ਲਿਖਿਆ ‘ਇਨਕਲਾਬ ਜਿੰਦਾਬਾਦ’ ਖ਼ੇਡਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਹੀਰਾ ਰੰਧਾਵਾ ਨਾਲ 416-319-0551, ਕੁਲਵਿੰਦਰ ਖ਼ਹਿਰਾ ਨਾਲ 647-407-1955 ਜਾਂ ਐਡਮਿੰਟਨ ਵਿੱਚ ਪਰਮਜੀਤ ਗਿੱਲ ਨਾਲ 780-932-4152 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …