-9.2 C
Toronto
Wednesday, January 28, 2026
spot_img
Homeਕੈਨੇਡਾਰੂਬੀ ਸਹੋਤਾ ਨੇ ਸਾਰਿਆਂ ਨੂੰ ਵਿਸਾਖੀ ਦੇ ਸ਼ੁਭ-ਤਿਉਹਾਰ ਦੀ ਵਧਾਈ ਦਿੱਤੀ

ਰੂਬੀ ਸਹੋਤਾ ਨੇ ਸਾਰਿਆਂ ਨੂੰ ਵਿਸਾਖੀ ਦੇ ਸ਼ੁਭ-ਤਿਉਹਾਰ ਦੀ ਵਧਾਈ ਦਿੱਤੀ

ਬਰੈਂਪਟਨ/ਡਾ. ਝੰਡ :ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਵਧਾਈ-ਸੰਦੇਸ਼ ਵਿਚ ਨਾ ਕੇਵਲ ਬਰੈਂਪਟਨ ਵਾਸੀਆਂ ਨੂੰ ਹੀ, ਸਗੋਂ ਸਮੂਹ ਕੈਨੇਡਾ-ਵਾਸੀਆਂ ਨੂੰ ਵਿਸਾਖੀ ਦੇ ਸ਼ੁਭ-ਅਵਸਰ ਮੌਕੇ ਹਾਰਦਿਕ-ਮੁਬਾਰਕਬਾਦ ਦਿੱਤੀ ਹੈ।
ਆਪਣੇ ਇਸ ਵਧਾਈ-ਸੁਨੇਹੇ ਵਿਚ ਉਨ੍ਹਾਂ ਕਿਹਾ, ”ਵਿਸਾਖੀ 1699 ਵਿਚ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅੰਮ੍ਰਿਤਧਾਰੀ ਸਿੱਖਾਂ ਦੀ ਕੌਮ ‘ਖ਼ਾਲਸਾ’ ਦਾ ਸਾਜਨਾ-ਦਿਵਸ ਹੈ। ਇਸ ਦਿਨ ਸਿੱਖ ਭਾਈਚਾਰਾ ਆਪਣੇ ਪਰਿਵਾਰਾਂ ਅਤੇ ਦੋਸਤਾਂ-ਮਿੱਤਰਾਂ ਨਾਲ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਜਾ ਕੇ ਕੌਮ ਦੀ ‘ਚੜ੍ਹਦੀ ਕਲਾ’ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ ਅਤੇ ਨਗਰ-ਕੀਰਤਨਾਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੁੰਦਾ ਹੈ। ਅਸੀਂ ਖ਼ੁਸ਼ਕਿਸਮਤ ਹਾਂ ਕਿ ਅਸੀਂ ਕੈਨੇਡਾ ਵਰਗੇ ਦੇਸ਼ ਵਿਚ ਰਹਿ ਰਹੇ ਹਾਂ ਜਿੱਥੇ ਅਸੀਂ ਆਪਣੇ ਤਿਉਹਾਰ ਰਲ-ਮਿਲ ਕੇ ਮਨਾਉਂਦੇ ਹਾਂ ਅਤੇ ਆਪਣਾ ਸਭਿਆਚਾਰ, ਰਵਾਇਤਾਂ, ਆਪਣੀ ਪੰਜਾਬੀ ਬੋਲੀ ਅਤੇ ਸਿੱਖੀ ਨਾਲ ਜੁੜੀਆਂ ਹੋਈਆਂ ਨੈਤਿਕ ਕਦਰਾਂ-ਕੀਮਤਾਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਸਾਰੇ ਕੈਨੇਡਾ-ਵਾਸੀਆਂ ਨਾਲ ਸਾਂਝੀਆਂ ਕਰਦੇ ਹਾਂ।”
ਉਨ੍ਹਾਂ ਹੋਰ ਕਿਹਾ ਕਿ ਸਿੱਖੀ ਦੀਆਂ ਜੜ੍ਹਾਂ ਬਰਾਬਰੀ, ਏਕਤਾ, ਨਿਸ਼ਕਾਮ ਸੇਵਾ ਅਤੇ ਸਮਾਜਿਕ ਇਨਸਾਫ਼ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਇਹ ਉਹ ਕਦਰਾਂ-ਕੀਮਤਾਂ ਹਨ ਜਿਹੜੀਆਂ ਕੈਨੇਡਾ-ਵਾਸੀਆਂ ਨੂੰ ਵੀ ਬੜੀਆਂ ਪਿਆਰੀਆਂ ਹਨ ਅਤੇ ਉਹ ਇਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਨਾਅ ਰਹੇ ਹਨ।
ਕੈਨੇਡਾ ਵਿਚ ਸਿੱਖਾਂ ਦੀ ਗਿਣਤੀ ਭਾਰਤ ਨੂੰ ਛੱਡ ਕੇ ਦੁਨੀਆਂ ਦੇ ਹੋਰ ਦੇਸ਼ਾਂ ਨਾਲੋਂ ਸੱਭ ਤੋਂ ਵਧੇਰੇ ਹੈ ਅਤੇ ਇਹ ਮਹਾਨ ਦਿਨ ਉਨ੍ਹਾਂ ਦੀ ਕੈਨੇਡਾ ਦੇ ਇਤਿਹਾਸ ਵਿਚ ਪਾਏ ਗਏ ਮਹਾਨ ਯੋਗਦਾਨ ਨੂੰ ਸਮੱਰਪਿਤ ਹੈ।

RELATED ARTICLES
POPULAR POSTS