17 C
Toronto
Thursday, September 17, 2026
spot_img
Homeਕੈਨੇਡਾਗੁਰਮੀਤ ਸਿੰਘ ਬਾਜਵਾ ਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ 'ਤੇ ਕੀਤਾ ਗਿਆ...

ਗੁਰਮੀਤ ਸਿੰਘ ਬਾਜਵਾ ਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ‘ਤੇ ਕੀਤਾ ਗਿਆ ਕਾਤਲਾਨਾ ਹਮਲਾ

ਗੁਰਮੀਤ ਸਿੰਘ ਬਾਜਵਾ ਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ‘ਤੇ ਕੀਤਾ ਗਿਆ ਕਾਤਲਾਨਾ ਹਮਲਾਦੋਸ਼ੀ ਗੁਰਪ੍ਰੀਤ ਸਿੰਘ ਅੜੈਚ ਗ੍ਰਿਫ਼ਤਾਰ
ਬਰੈਂਪਟਨ/ਡਾ.ਝੰਡ : ਲੰਘੀ 12 ਅਪ੍ਰੈਲ ਨੂੰ ਗੁਰਮੀਤ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ਉੱਪਰ ਬਰੈਂਪਟਨ (ਵੈੱਸਟ) ਉਨ੍ਹਾਂ ਦੇ ਘਰ 38 ਪਰਗੋਲਾ ਵੇਅ ਵਿਚ ਦਾਖ਼ ਹੋ ਕੇ ਗੁਰਪ੍ਰੀਤ ਸਿੰਘ ਅੜੈਚ ਨੇ ਅਚਾਨਕ ਰਿਵਾਲਵਰ ਨਾਲ ਹਮਲਾ ਕਰ ਦਿੱਤਾ। ਦੋਸ਼ੀ ਗੁਰਪ੍ਰੀਤ ਅੜੈਚ ਵੱਲੋਂ ਚਲਾਈ ਗਈ ਗੋਲੀ ਦਾ ਸ਼ਿਕਾਰ ਹੋਏ ਗੁਰਮੀਤ ਸਿੰਘ ਬਾਜਵਾ ਨੇ ਇਸ ਪੱਤਰਕਾਰ ਨਾਲ ਇਸ ਸਬੰਧੀ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਸ਼ਾਮ ਦੇ ਤਕਰੀਬਨ ਸਾਢੇ ਕੁ ਅੱਠ ਵਜੇ ਡੋਰ-ਬੈੱਲ ਦੀ ਆਵਾਜ਼ ਸੁਣ ਕੇ ਜਦੋਂ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਗੁਰਪ੍ਰੀਤ ਨੇ ਓਸੇ ਵੇਲੇ ਉਸ ‘ਤੇ ਆਪਣੇ ਰਿਵਾਲਵਰ ਦੀ ਗੋਲੀ ਚਲਾ ਦਿੱਤੀ ਜੋ ਉਸ ਦੀ ਸੱਜੀ ਬਾਂਹ ‘ਤੇ ਲੱਗੀ। ਗੋਲੀ ਚੱਲਣ ਦਾ ਖੜਾਕ ਸੁਣ ਕੇ ਉਹ (ਗੁਰਮੀਤ ਸਿੰਘ ਬਾਜਵਾ ਜੋ ਉਸ ਸਮੇਂ ਉੱਪਰ ਆਪਣੇ ਬੈੱਡਰੂਮ ਵਿਚ ਸੀ) ਪੌੜੀਆਂ ਉੱਤਰ ਕੇ ਜਦੋਂ ਹੇਠਾਂ ਆਇਆ ਤਾਂ ਗੁਰਪ੍ਰੀਤ ਸਿੰਘ ਨੇ ਉਸ ਉੱਪਰ ਵੀ ਇਕ ਗੋਲੀ ਦਾਗ਼ ਦਿੱਤੀ ਜੋ ਉਸ ਦੀ ਸੱਜੀ ਵੱਖੀ ਵਿਚ ਲੱਗੀ। ਗੋਲੀਆਂ ਲੱਗਣ ਨਾਲ ਉਹ ਦੋਵੇਂ ਲਹੂ-ਲੁਹਾਨ ਹੋ ਗਏ। ਉਨ੍ਹਾਂ ਦੇ ਪੋਤਰੇ ਨੇ ਓਸੇ ਵੇਲੇ 911 ‘ਤੇ ਫ਼ੋਨ ਕੀਤਾ ਪਰ ਪੁਲੀਸ ਦੇ ਆਉਣ ਤੋਂ ਪਹਿਲਾਂ ਦੋਸ਼ੀ ਫ਼ਰਾਰ ਹੋ ਚੁੱਕਾ ਸੀ ਜਿਸ ਨੂੰ ਬਾਅਦ ਵਿਚ ਓਸੇ ਹੀ ਰਾਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਗੋਲੀਆਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਗੁਰਮੀਤ ਸਿੰਘ ਬਾਜਵਾ ਅਤੇ ਪ੍ਰੀਤਪਾਲ ਬਾਜਵਾ ਨੂੰ ਪੈਰਾਮੀਡਿਕਸ ਵਾਲਿਆਂ ਟੋਰਾਂਟੋ ਦੇ ਸਨੀ ਬਰੁੱਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਹਫ਼ਤਾ-ਭਰ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ ਅਤੇ 18 ਅਪ੍ਰੈਲ ਨੂੰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਲਾਜ ਕਰਨ ਵਾਲੇ ਡਾਕਟਰਾਂ ਅਨੁਸਾਰ ਜ਼ੇਰੇ-ਇਲਾਜ ਮਰੀਜ਼ਾਂ ਨੂੰ ਲੱਗੀਆਂ ਹੋਈਆਂ ਗੋਲੀਆਂ ਅਜੇ ਬਾਹਰ ਨਹੀਂ ਕੱਢੀਆਂ ਗਈਆਂ ਅਤੇ ਇਹ ਕੁਝ ਸਮੇਂ ਬਾਅਦ ਕੱਢੀਆਂ ਜਾਣਗੀਆਂ।

RELATED ARTICLES
POPULAR POSTS