ਟੋਰਾਂਟੋ/ ਬਿਊਰੋ ਨਿਊਜ਼
ਪ੍ਰੋਵੈਂਸ਼ੀਅਲ ਸਰਕਾਰ ਨੇ ਓ.ਐਸ.ਏ.ਪੀ. ਐਪ ਨੂੰ ਲਾਂਚ ਕਰਕੇ ਪੋਸਟ ਸੈਕੰਡਰੀ ਏਡ ਪ੍ਰਾਪਤ ਕਰਨ ਯੋਗ ਵਿਦਿਆਰਥੀਆਂ ਲਈ ਰਸਤਾ ਸੌਖਾ ਕਰ ਦਿੱਤਾ ਹੈ। ਓਨਟਾਰੀਓ ਸਰਕਾਰ ਨੇ ਇਕ ਨਵੇਂ ਓਨਟਾਰੀਓ ਵਿਦਿਆਰਥੀ ਅਸਿਸਟੈਂਟ ਪ੍ਰੋਗਰਾਮ ਕੈਲਕੁਲੇਟਰ ਡਿਜ਼ਾਈਨ ਕਰਕੇ ਅਜਿਹੇ ਸਾਰੇ ਵਿਦਿਆਰਥੀਆਂ ਨੂੰ ਇਕ ਹੋਰ ਰਾਹਤ ਦਿੱਤੀ ਹੈ ਜੋ ਕਿ ਇਸ ਮੁਫ਼ਤ ਟਿਊਸ਼ਨ ਪ੍ਰੋਗਰਾਮ ਲਈ ਪਾਤਰ ਹੋਣਗੇ।
ਐਡਵਾਂਸਟ ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਮੰਤਰੀ ਦੇਬ ਮੈਥਿਊਜ਼ ਨੇ ਬਿਸ਼ਪ ਮੋਰੋਕੋ ਥਾਮਸ ਮਰਟਨ ਸੈਕੇਂਟਰੀ ਸਕੂਲ, ਟੋਰਾਂਟੋ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਓ.ਐਸ.ਏ.ਏ.ਪੀ.’ਚ ਵਿਆਪਕ ਬਦਲਾਓ ਕਰਕੇ ਉਸ ਨੂੰ ਹੋਰ ਆਸਾਨ ਬਣਾਇਆ ਹੈ। ਨਵੇਂ ਓ.ਐਸ.ਏ.ਵੀ. ਪ੍ਰੋਗਰਾਮ ਤਹਿਤ 2 ਲੱਖ 10 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਪਹਿਲਾ ਓ.ਐਸ.ਏ.ਪੀ.ਕਾਫ਼ੀ ਜਟਿਲ ਸੀ ਅਤੇ ਹੁਣ ਨਵੇਂ ਪ੍ਰੋਗਰਾਮ ਨੂੰ ਆਨਲਾਈਨ ਵੀ ਓਨਟਾਰੀਓ ਸੀ.ਏ. ‘ਤੇ ਐਕਸੈੱਸ ਕੀਤਾ ਜਾ ਸਕਦਾ ਹੈ। ਇਸ ‘ਚ ਵਿਦਿਆਰਥੀਆਂ ਲਈ ਹਾਲਾਤ ਕਾਫ਼ੀ ਆਸਾਨ ਬਣਾ ਦਿੱਤੇ ਗਏ ਹਨ।
ਸਰਕਾਰ ਨੌਜਵਾਨਾਂ ਲਈ ਇਕ ਨਵਾਂ ਮੌਕਾ ਦੇਣ ਜਾ ਰਹੀ ਹੈ ਤਾਂ ਜੋ ਉਹ ਆਸਾਨੀ ਨਾਲ ਉੱਚ ਸਿੱਖਿਆ ਪ੍ਰਾਪਤ ਕਰ ਸਕਣ।
ਓ.ਐਸ.ਏ.ਪੀ. ‘ਚ ਸਭ ਤਰ੍ਹਾਂ ਦੇ ਵਿਦਿਆਰਥੀਆਂ ਲਈ ਗਰਾਂਟਾਂ ਅਤੇ ਕਰਜ਼ੇ ਵੀ ਉਪਲਬਧ ਹਨ। ਉਥੇ, ਪ੍ਰੀਮੀਅਰ ਕੈਥਲੀਨ ਵਿਨ ਨੇ ਵੀ ਆਪਣੇ ਸੰਦੇਸ਼ ‘ਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …