Breaking News
Home / ਕੈਨੇਡਾ / ਬਲੂ ਓਕ ਸੀਨੀਅਰ ਕਲੱਬ ਵਲੋਂ ਕੈਨੇਡਾ ਦਾ 150ਵਾਂ ਜਨਮ ਦਿਵਸ ਮਨਾਇਆ ਗਿਆ

ਬਲੂ ਓਕ ਸੀਨੀਅਰ ਕਲੱਬ ਵਲੋਂ ਕੈਨੇਡਾ ਦਾ 150ਵਾਂ ਜਨਮ ਦਿਵਸ ਮਨਾਇਆ ਗਿਆ

ਬਰੈਂਪਟਨ : ਬਲੂ ਓਕ ਸੀਨੀਅਰ ਕਲੱਬ ਵਲੋਂ ਕੈਨੇਡਾ ਦਾ 150ਵਾਂ ਜਨਮ ਦਿਵਸ, 16 ਜੁਲਾਈ ਨੂੰ ਬਲੂ ਓਕ ਪਾਰਕ ਬਰੈਂਪਟਨ ਵਿਖੇ ਮਨਾਇਆ ਗਿਆ। ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਸੈਕਟਰੀ ਮਹਿੰਦਰਪਾਲ ਵਰਮਾ ਨੇ ਸਾਰੇ ਆਏ ਸੱਜਣਾਂ ਦਾ ਸਵਾਗਤ ਕੀਤਾ। ਸਾਰੇ ਹਾਜ਼ਰ ਮੈਂਬਰਾਂ ਨੇ ਬੜੇ ਅਦਬ ਸਤਿਕਾਰ ਨਾਲ ਖੜ੍ਹੇ ਹੋ ਕੇ ਕੈਨੇਡਾ ਤੇ ਭਾਰਤ ਦੇ ਰਾਸ਼ਟਰੀ ਗੀਤਾਂ ਦਾ ਗਾਇਨ ਕੀਤਾ ਅਤੇ ਝੰਡੇ ਲਹਿਰਾਏ ਤੇ ਸਲਾਮੀ ਦਿੱਤੀ। ਸਾਬਕਾ ਪ੍ਰਧਾਨ ਕੈਪਟਨ ਉਂਕਾਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਸ਼ਰਧਾਂਜਲੀ ਦਿੱਤੀ ਗਈ ਅਤੇ ਸਬੰਧਤ ਰਿਸ਼ਤੇਦਾਰਾਂ ਨੂੰ ਪਲੈਕ ਭੇਟ ਕੀਤਾ ਗਿਆ। ਪ੍ਰੀਤਮ ਸਿੰਘ ਸਿੱਧੂ, ਜਗਰੂਪ ਸਿੰਘ, ਬਲਬੀਰ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਚਾਹਲ ਨੇ ਆਪਣੀਆਂ ਕਵਿਤਾਵਾਂ ਦੁਆਰਾ ਆਏ ਸੱਜਣਾਂ ਦਾ ਮਨ ਜਿੱਤ ਲਿਆ। ਹਰਚਰਨ ਸਿੰਘ ਬਾਸੀ, ਪ੍ਰੋ. ਨਿਰਮਲ ਸਿੰਘ ਧਾਰਨੀ ਨੇ ਆਪਣੇ ਖੋਜ ਭਰਪੂਰ ਭਾਸ਼ਣ ਦਿੱਤੇ।
ਚੇਅਰਮੈਨ ਸੋਹਣ ਸਿੰਘ ਤੂਰ ਨੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਆਏ ਸੱਜਣਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਵਜੋਂ ਪਧਾਰੇ ਗੁਰਪ੍ਰੀਤ ਸਿੰਘ ਢਿੱਲੋਂ ਸਿਟੀ ਕੌਂਸਲਰ ਅਤੇ ਗੁਰਕੀਰਤ ਸਿੰਘ ਸਕੂਲ ਟਰੱਸਟੀ ਨੇ ਕੈਨੇਡਾ ਡੇਅ ਦੀਆਂ ਵਧਾਈਆਂ ਪੇਸ਼ ਕੀਤੀਆਂ। ਲਾਭ ਸਿੰਘ ਦਿਓਲ, ਪ੍ਰੇਮ ਕੁਮਾਰ ਕੌਸ਼ਲ ਅਤੇ ਗੁਰਮੇਲ ਸਿੰਘ ਝੱਜ ਨੇ ਇਸ ਸਮਾਗਮ ਦੀ ਸੇਵਾ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਪ੍ਰਧਾਨ ਨਿਰਮਲ ਸਿੰਘ ਸੰਧੂ ਨੇ ਕੈਨੇਡਾ ਬਾਰੇ ਵਿਸ਼ੇਸ਼ ਜਾਣਕਾਰੀ ਅਤੇ ਵਧਾਈ ਸਾਂਝੀ ਕੀਤੀ। ਗੁਰਮੇਲ ਸਿੰਘ ਸੰਧੂ, ਡਾਇਰੈਕਟਰ ਦਾ ਲੈਕਚਰ ਸਟੈਂਡ ਦਾਨ ਕਰਨ ‘ਤੇ ਸਮੂਹ ਕਲੱਬ ਵਲੋਂ ਧੰਨਵਾਦ ਕੀਤਾ ਗਿਆ। ਅਖੀਰ ਵਿਚ ਸਾਰੇ ਸੱਜਣਾਂ ਨੇ ਚਾਹ ਮਠਿਆਈ, ਪਕੌੜਿਆਂ ਦਾ ਲੰਗਰ ਛਕਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …