ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਨਾਮੀ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਬਿਪਤਾ ਪਾਈ ਹੈ, ਉਥੇ ਹੀ ਕੈਨੇਡਾ ‘ਚ ਇਸ ਮੁਲਕ ਨੇ ਕਈਆਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਇਸ ਮੁਸ਼ਕਿਲ ਸਮੇਂ ਫੈੱਡਰਲ ਲਿਬਰਲ ਸਰਕਾਰ ਹਰ ਵਰਗ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਦੱਸਿਆ ਕਿ ਕੋਵਿਡ-19 ਦੇ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਅਰਥਚਾਰੇ ਨੂੰ ਮੁੜ ਤੋਂ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਰੇ ਸੂਬਾਈ ਅਤੇ ਖੇਤਰੀ ਸਰਕਾਰਾਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਮਾਣਯੋਗ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਮੁਤਾਬਕ ਫੈੱਡਰਲ ਸਰਕਾਰ ਵੱਲੋਂ ਵਿਗਿਆਨਕਾਂ ਅਤੇ ਮਾਹਰਾਂ ਵੱਲੋਂ ਦਿੱਤੀ ਸਲਾਹ ਦੇ ਅਧਾਰ ‘ਤੇ ਫੈੱਡਰਲ, ਸੂਬਾਈ ਅਤੇ ਖੇਤਰੀ ਸਰਕਾਰਾਂ ਵੱਲੋਂ ਕੈਨੇਡੀਅਨ ਆਰਥਿਕਤਾ ਨੂੰ ਮੁੜ ਚਾਲੂ ਕਰਨ ਲਈ ਸਾਂਝੇ ਸਿਧਾਂਤਾਂ ‘ਤੇ ਸਹਿਮਤੀ ਜਤਾਈ ਗਈ ਹੈ।
ਇਸ ਫੈਸਲੇ ਦੌਰਾਨ ਕੈਨੇਡੀਅਨਾਂ ਦੀ ਸਿਹਤ ਸੁਰੱਖਿਆ ਸਮੇਤ ਹੋਰ ਅਹਿਮ ਪਹਿਲੂਆਂ ਨੂੰ ਧਿਆਨ ‘ਚ ਰੱਖਿਆ ਗਿਆ ਹੈ। ਇਸ ਮੁਤਾਬਕ, ਪ੍ਰਾਂਤ ਅਤੇ ਪ੍ਰਦੇਸ਼ ਸ਼ਾਸਨ ਵੱਲੋਂ ਹਰ ਖੇਤਰ ਦੀਆਂ ਵਿਸ਼ੇਸ਼ ਹਾਲਤਾਂ ਨੂੰ ਧਿਆਨ ਰੱਖਦਿਆਂ ਪਾਬੰਦੀਆਂ ‘ਚ ਢਿੱਲ ਦੇਣ ਲਈ ਵੱਖੋ-ਵੱਖਰੇ ਸਮੇਂ ਵੱਖੋ-ਵੱਖਰੇ ਕਦਮ ਚੁੱਕੇ ਜਾਣਗੇ। ਇਹ ਫੈਸਲਾ ਲੈਣ ਲਈ ਇੱਕ ਵਿਗਿਆਨ ਅਤੇ ਸਬੂਤ ਅਧਾਰਤ ਪਹੁੰਚ ਅਪਣਾਉਣ, ਸਾਰੇ ਅਧਿਕਾਰ ਖੇਤਰਾਂ ਵਿੱਚ ਤਾਲਮੇਲ ਅਤੇ ਸਹਿਯੋਗ, ਨਿਰੰਤਰ ਜਵਾਬਦੇਹੀ ਅਤੇ ਸਾਰੀਆਂ ਸਰਕਾਰਾਂ ਦੀ ਪਾਰਦਰਸ਼ਤਾ ਅਤੇ ਸਮੇਂ ਦੇ ਨਾਲ ਨਾਲ ਜਾਣਕਾਰੀ ਵਿੱਚ ਤਬਦੀਲੀਆਂ ਹੋਣ ਦੇ ਨਾਲ ਲਚਕਤਾ ਅਤੇ ਅਨੁਪਾਤ ਸ਼ਾਮਲ ਹਨ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ”ਜਿਵੇਂ ਜਿਵੇਂ ਹਾਲਾਤ ਬਦਲ ਰਹੇ ਹਨ ਅਤੇ ਜ਼ਿੰਦਗੀ ਲੀਹ ‘ਤੇ ਪਰਤ ਰਹੀ ਹੈ, ਫੈੱਡਰਲ ਸਰਕਾਰ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ। ਸਾਡੀ ਮੁੱਖ ਤਰਜੀਹ ਇਸ ਚੁਣੌਤੀ ਭਰਪੂਰ ਸਮੇਂ ਦੌਰਾਨ ਸਾਰੇ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣਾ ਹੈ। ਇਹੀ ਕਾਰਨ ਹੈ ਕਿ ਇਸ ਸਬੰਧੀ ਫੈਸਲੇ ਲੈਣ ਦੇ ਮੁੱਖ ਅਧਾਰ ਵਿਗਿਆਨ ਅਤੇ ਸਬੂਤ-ਅਧਾਰਤ ਹਨ, ਆਰਥਿਕਤਾ ਨੂੰ ਹੌਲੀ ਹੌਲੀ ਬਹਾਲ ਕਰਨ ਲਈ ਸਾਂਝੇ ਸਿਧਾਂਤਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਕੱਠੇ ਮਿਲ ਕੇ, ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਨੂੰ ਸੁੱਰਖਿਅਤ ਅਤੇ ਸਿਹਤਮੰਦ ਰੱਖਣ ਲਈ ਅਤੇ ਆਪਣੀ ਆਰਥਿਕਤਾ ਦੀ ਰਾਖੀ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ ਜਾਵੇਗਾ।” ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਿਛਲੇ ਹਫ਼ਤੇ ਐੱਲ.ਐੱਮ.ਸੀ ਹੈਲਥਕੇਅਰ ਤੋਂ ਡਾ. ਹਰਪ੍ਰੀਤ ਬਜਾਜ ਅਤੇ ਡਾਇਬਟੀਜ਼ ਕੈਨੇਡਾ ਨਾਲ ਮਿਲ ਕੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਡਾਇਬਟੀਜ਼ ਅਤੇ ਪ੍ਰੀ-ਡਾਇਬਟੀਜ਼ ਨਾਲ ਪੀੜ੍ਹਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਸਿਹਤ ਸਬੰਧੀ ਸੁਝਾਅ ਦਿੱਤੇ।
ਉਹਨਾਂ ਨੇ ਇਸ ਮੌਕੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ”ਡਾਇਬਟੀਜ਼ ਇੱਕ ਗੰਭੀਰ ਬਿਮਾਰੀ ਹੈ। ਮੇਰੇ ਮੁਤਾਬਕ ਇਸ ਬਿਮਾਰੀ ਨਾਲ ਸਾਡੇ ਆਪਣੇ ਪਰਿਵਾਰਾਂ ‘ਚ ਕੋਈ ਨਾ ਕੋਈ ਇੱਕ ਮੈਂਬਰ ਜ਼ਰੂਰ ਪੀੜ੍ਹਤ ਹੁੰਦਾ ਹੈ। ਹਰ 3 ਮਿੰਟ ‘ਚ ਇੱਕ ਹੋਰ ਕੈਨੇਡੀਅਨ ਨੂੰ ਡਾਇਬਟੀਜ਼ ਹੁੰਦੀ ਹੈ ਤੇ ਸਿਰਫ ਇੰਨ੍ਹਾ ਹੀ ਨਹੀਂ, ਡਾਇਬਟੀਜ਼ ਕਾਰਨ ਹਾਰਟ ਅਟੈਕ, ਸਟ੍ਰੋਕ, ਕਿਡਨੀ ਅਤੇ ਲਿਵਰ ਫੇਲੀਅਰ ਵਰਗੀਆਂ ਹੋਰ ਵੀ ਕਈ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਸਾਡੀ ਫਰਸਟ ਨੇਸ਼ਨਜ਼ ਪਾਪੂਲੇਸ਼ਨ ਅਤੇ ਸਾਊਥ ਏਸ਼ੀਅਨ ਕਮਿਊਨਟੀ ‘ਚ ਵੀ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜੇਕਰ ਮੈਂ ਆਪਣੀ ਸਿਟੀ ਬਰੈਂਪਟਨ ਦੀ ਗੱਲ ਕਰਾਂ ਤਾਂ ਇੱਥੇ ਵੀ ਹਰ ਛੇਵੇਂ ਜਾਂ ਸੱਤਵੇਂ ਵਿਅਕਤੀ ਨੂੰ ਡਾਇਬਟੀਜ਼ ਹੈ ਤੇ ਓਨਟਾਰੀਓ ‘ਚ ਵੀ ਇਹਦੇ ਕੇਸ ਹੋਰ ਵੀ ਜ਼ਿਆਦਾ ਹਨ। ਇਸੇ ਲਈ, ਜਾਗਰੂਕਤਾ ਅਤੇ ਬਚਾਅ ਹੀ ਇਸਨੂੰ ਰੋਕਣ ਲਈ ਅਹਿਮ ਤਰੀਕੇ ਹਨ।
ਉਹਨਾਂ ਨੇ ਕਿਹਾ ਕਿ ”ਡਾਇਬਟੀਜ਼ ਅਤੇ ਪ੍ਰੀ ਕੰਡੀਸ਼ਨਜ਼ ਵਾਲੇ ਵਿਅਕਤੀਆਂ ਨੂੰ ਕੋਵਿਡ-19 ਹੋਣ ਦਾ ਖਤਰਾ ਵੱਧ ਹੁੰਦੈ ਅਤੇ ਉਹਨਾਂ ਨੂੰ ਇਸ ਸਮੇਂ ਖਾਸ ਅਹਿਤਿਆਤ ਰੱਖਣ ਦੀ ਲੋੜ੍ਹ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਆਪਣੀ ਇਮਊਨਟੀ ਭਾਵ ਕਿ ਰੋਗਾਂ ਨਾਲ ਲੜ੍ਹਣ ਦੀ ਸਮਰੱਥਾ ਨੂੰ ਵਧਾਉਣ ਲਈ ਪੌਸ਼ਟਿਕ ਭੋਜ, ਸਰੀਰਕ ਕਸਰਤ ਕਰਨ ਦੇ ਨਾਲ ਮਾਨਸਿਕ ਤਣਾਅ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ।”
Home / ਕੈਨੇਡਾ / ਕਰੋਨਾ ਵਾਇਰਸ ਦੇ ਚਲਦਿਆਂ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣਾ ਲਿਬਰਲ ਸਰਕਾਰ ਦੀ ਪਹਿਲ : ਸੋਨੀਆ ਸਿੱਧੂ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …