Breaking News
Home / ਕੈਨੇਡਾ / ਭਾਰਤ ਟੋਰਾਂਟੋ ਡਾਊਨ ਟਾਊਨ ਦੇ ਨੈਥਨ ਸੂਕੇਅਰ ਵਿਚ ਪੈਨੋਰਮਾ ਇੰਡੀਆ ਵਲੋਂ ਇੰਡੀਆ ਡੇਅ ਪਰੇਡ ਦਾ ਅਯੋਜਨ

ਭਾਰਤ ਟੋਰਾਂਟੋ ਡਾਊਨ ਟਾਊਨ ਦੇ ਨੈਥਨ ਸੂਕੇਅਰ ਵਿਚ ਪੈਨੋਰਮਾ ਇੰਡੀਆ ਵਲੋਂ ਇੰਡੀਆ ਡੇਅ ਪਰੇਡ ਦਾ ਅਯੋਜਨ

ਟੋਰਾਂਟੋ : ਭਾਰਤ ਦਾ 73ਵਾਂ ਅਜ਼ਾਦੀ ਦਿਵਸ ਜਿੱਥੇ ਭਾਰਤ ਸਮੇਤ ਭਾਰਤੀ ਮੂਲ ਦੇ ਲੋਕਾਂ ਵਲੋਂ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਕੈਨੇਡਾ ਵਿਚ ਵੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਟੋਰਾਂਟੋ ਡਾਊਨ ਟਾਊਨ ਦੇ ਨੈਥਨ ਸੂਕੇਅਰ ਵਿਚ ਪੈਨੋਰਮਾ ਇੰਡੀਆ ਵਲੋਂ ਇੰਡੀਆ ਡੇਅ ਪਰੇਡ ਦਾ ਆਯੋਜਨ ਕੀਤਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਪੁੱਜੇ ਅਤੇ ਆਪਣੀ-ਆਪਣੀ ਸਟੇਟ ਦੀ ਨੁਮਾਇੰਦਗੀ ਕੀਤੀ । 15 ਅਗਸਤ ਜਾਣੀ ਕਿ ਭਾਰਤ ਦੇ ਆਜ਼ਾਦੀ ਦਿਵਸ ਦੀ ਖੁਸ਼ੀ ਵਿਚ ਪੈਨੋਰਮਾ ਇੰਡੀਆ ਅਤੇ ਕੌਂਸਲ ਜਨਰਲ ਆਫ ਇੰਡੀਆ ਦੇ ਸਹਿਯੋਗ ਨਾਲ ਇੰਡੀਆ ਡੇਅ ਪਰੇਡ ਦਾ ਅਯੋਜਨ ਕੀਤਾ ਗਿਆ। ਇਸ ਪਰੇਡ ਵਿਚ ਭਾਰਤੀ ਦੀਆਂ ਵੱਖ ਵੱਖ STATES ਦਾ ਪ੍ਰਤੀਨਿੱਧ ਕਰਦੀਆਂ ਝਲਕੀਆਂ ਵੀ ਕਢੀਆਂ ਗਈਆਂ। ਪੰਜਾਬ, ਗੁਜਰਾਤ, ਦਿੱਲੀ, ਜੰਮੂ ਕਸ਼ਮੀਰ ਅਤੇ ਦੱਖਣ ਭਾਰਤ ਦੀਆਂ ਝਲਕੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ। ਇਸ ਪਰੇਡ ਵਿਚ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਵਲੋਂ ਵੀ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ ਗਈ ਅਤੇ ਸ਼ਾਮ ਨੂੰ ਪੰਜਾਬੀ ਗਾਇਕ ਗੈਰੀ ਸੰਧੂ ਵਲੋਂ ਆਪਣੀ ਗਾਇਕੀ ਨਾਲ ਸਭ ਨੂੰ ਝੂਮਣ ਲਾ ਦਿੱਤਾ। ਇਸ ਪਰੇਡ ਵਿਚ ਭਾਰਤ ਦੇ ਲੋਕ ਨਾਚ, ਸਭਿਆਚਾਰ, ਪਹਿਰਾਵਾ, ਵਿਅੰਜਨ ਅਤੇ ਸੱਭਿਅਤਾ ਦੇ ਸਾਰੇ ਰੰਗ ਦੇਖਣ ਨੂੰ ਵੀ ਮਿਲੇ। ਇਸ ਪ੍ਰੋਗਰਾਮ ‘ਚ ਬੱਚਿਆਂ ਦੇ ਫੈਨਸੀ ਡਰੈੱਸ ਮੁਕਾਬਲੇ , ਫੈਸ਼ਨ ਸ਼ੋਅ, ਡਾਂਸ ਅਤੇ ਸਿੰਗਿੰਗ ਪ੍ਰਫਾਰਮੈਂਸ ਵੀ ਕਰਵਾਈਆਂ ਗਈਆਂ। ਇਸ ਸਮਾਗ਼ਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਦੇ ਹੁਨਰ ਦੀ ਪ੍ਰਦਰਸ਼ਨੀ ਕੀਤੀ। ਇਸ ਤਰ੍ਹਾਂ ਦੇ ਸਮਾਗ਼ਮ ਜਿੱਥੇ ਪਰਵਾਸੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੇ ਹਨ ਨਾਲ ਹੀ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਦੇਸ਼ ਭਗਤੀ ਨੂੰ ਵੀ ਕਾਇਮ ਰੱਖਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …