ਟੋਰਾਂਟੋ – CIBC (TSX:CM)(NYSE:CM) ਨੇ ਅੱਜ Remi ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ, ਜੋ ਕਿ ਇਸਦਾ ਪਹਿਲਾ ਡਿਜੀਟਲ ਸਹਾਇਕ ਹੈ ਅਤੇ ਬਿਨਾਂ ਕਿਸੇ ਫੀਸ ਦੇ ਗਲੋਬਲ ਮਨੀ ਟ੍ਰਾਂਸਫਰ (GMT) ਭੇਜਣ ਵਿੱਚ ਗਾਹਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। Remi Facebook Messenger ਵਰਤ ਰਹੇ ਗਾਹਕਾਂ ਅਤੇ ਲੋਕਾਂ ਨੂੰ ਵਿਦੇਸ਼ੀ ਮੁਦਰਾ-ਪਰਿਵਰਤਨ ਦਰ ਦਾ ਪਤਾ ਕਰਨ, ਵਾਰ-ਵਾਰ ਆਉਣ ਵਾਲੇ ਸੁਚੇਤਾਂ ਦੇ ਨਾਲ ਮੁਦਰਾ-ਪਰਿਵਰਤਨ ਦਰ ‘ਤੇ ਨਜ਼ਰ ਰੱਖਣ, ਅਤੇ ਉਤਪਾਦ ਬਾਰੇ ਪ੍ਰਸਨਾਂ ਦੇ ਉੱਤਰ ਪ੍ਰਾਪਤ ਕਰਨ ਦੀ ਸਮਰੱਥਾ ਪੇਸ਼ ਕਰਦਾ ਹੈ।
Remi ਗਾਹਕਾਂ ਨੂੰ ਕਿਸੇ ਅਜਿਹੀ ਮੁਦਰਾ-ਪਰਿਵਰਤਨ ਦਰ ਬਾਰੇ ਸੁਚੇਤ ਕਰ ਸਕਦਾ ਹੈ ਜੋ ਉਹ ਖੁਦ ਸੈੱਟ ਕਰਦੇ ਹਨ, ਅਤੇ ਇਸ ਵਿੱਚ ਉਸ ਵੇਲੇ ਪੈਸੇ ਭੇਜਣ ਦਾ ਇੱਕ ਆਟੋਮੈਟਿਕ ਵਿਕਲਪ ਵੀ ਹੈ। ਇਸਦਾ ਮਤਲਬ ਹੈ ਕਿ ਜਦੋਂ ਪਰਿਵਰਤਨ ਦਰ ਚੁਣੇ ਗਏ ਪੱਧਰ ‘ਤੇ ਪਹੁੰਚ ਜਾਂਦੀ ਹੈ, Remi, Messenger ਵਰਤ ਰਹੇ ਗਾਹਕਾਂ ਨੂੰ ਮੋਬਾਈਲ ‘ਤੇ ਜਾਂ ਔਨਲਾਈਨ ਸੂਚਿਤ ਕਰੇਗਾ, ਅਤੇ ਤੁਰੰਤ ਵਿਦੇਸ਼ ਵਿੱਚ ਪੈਸੇ ਭੇਜਣ ਦੀ ਪੇਸ਼ਕਸ਼ ਕਰੇਗਾ, ਅਤੇ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਨੂੰ ਵਧੇਰੇ ਤੇਜ਼ ਅਤੇ ਵਧੇਰੇ ਪਹੁੰਚਯੋਗ ਬਣਾ ਕੇ ਗਾਹਕ ਦੇ ਤਜਰਬੇ ਵਿੱਚ ਸੁਧਾਰ ਕਰੇਗਾ। “ਜਿਸ ਤਰੀਕੇ ਨਾਲ Remi ਵਿਦੇਸ਼ ਵਿੱਚ ਪੈਸੇ ਭੇਜਣਾ ਆਸਾਨ ਬਣਾ ਰਿਹਾ ਹੈ ਇਸ ਬਾਰੇ ਅਸੀਂ ਬਹੁਤ ਖੁਸ਼ ਹਾਂ,” CIBC ਦੇ MD ਅਤੇ ਆਲਟਰਨੇਟ ਸਲਯੁਸ਼ਨਜ਼ ਗਰੁੱਪ ਅਤੇ ਰਿਟੇਲ ਸਲਯੁਸ਼ਨਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ, ਵਿਨੀਤ ਮਲਹੋਤਰਾ ਕਹਿੰਦੇ ਹਨ। “ਤੁਹਾਨੂੰ ਹਮੇਸ਼ਾਂ ਪਤਾ ਹੋਵੇਗਾ ਕਿ ਤੁਸੀਂ ਕਿੰਨੇ ਪੈਸੇ ਭੇਜ ਰਹੇ ਹੋ ਅਤੇ ਤੁਹਾਨੂੰ ਕਿਹੜੀ ਪਰਿਵਰਤਨ ਦਰ ਮਿਲੇਗੀ, ਪਹਿਲਾਂ ਕੋਈ ਫੀਸ ਦਿੱਤੇ ਬਿਨਾਂ। ਵਰਤਮਾਨ ਤਕਨਾਲੋਜੀਆਂ ਵਿੱਚ ਸੁਧਾਰ ਲਿਆ ਕੇ ਅਤੇ ਨਵੇਂ ਡਿਜੀਟਲ ਸਲਯੁਸ਼ਨਜ਼ ਸ਼ੁਰੂ ਕਰ ਕੇ, ਅਸੀਂ ਲਗਾਤਾਰ ਆਪਣੇ ਗਾਹਕਾਂ ਨੂੰ ਆਧੁਨਿਕ ਸਹੂਲਤ-ਭਰੀ ਬੈਂਕਿੰਗ ਦੇ ਰਹੇ ਹਾਂ, ਜਿਵੇਂ ਅਤੇ ਜਦੋਂ ਉਹ ਚਾਹੁੰਦੇ ਹਨ।”
CIBC ਗਲੋਬਲ ਮਨੀ ਟ੍ਰਾਂਸਫਰ ਅਕਤੂਬਰ 2015 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਨਾਲ CIBC ਦੇ ਗਾਹਕ ਦੁਨੀਆ ਭਰ ਦੇ 50 ਤੋਂ ਵੱਧ ਦੇਸ਼ਾਂ ਵਿੱਚ ਬਿਨਾਂ ਕਿਸੇ ਫੀਸ ਦੇ ਪੈਸੇ ਭੇਜ ਸਕਦੇ ਹਨ। ਹਾਲ ਹੀ ਵਿੱਚ ਮੈਕਸੀਕੋ, ਦੱਖਣੀ ਕੋਰੀਆ, ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ ਅਤੇ ਸਿੰਗਾਪੁਰ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
CIBC ਕੈਪੀਟਲ ਮਾਰਕਿਟਸ ਨੇ, ਬੈਂਕ ਦੇ ਟੈਕਨਾਲੋਜੀ ਇਨਕਿਊਬੇਟਰ CIBC ਲਾਈਵ ਲੈਬਸ ਦੇ ਨਾਲ ਸਹਿਯੋਗ ਵਿੱਚ Remi ਤਿਆਰ ਕੀਤਾ ਹੈ। Remi ਸ਼ੁਰੂ ਵਿੱਚ ਅੰਗ੍ਰੇਜ਼ੀਅਤੇ ਫਰੈਂਚ ਵਿੱਚ ਉਪਲਬਧ ਹੋਵੇਗਾ, ਤੇ ਨਵੀਆਂ ਭਾਸ਼ਾਵਾਂ ਆਉਣ ਵਾਲੇ ਮਹੀਨਿਆਂ ਵਿੱਚ ਰਿਲੀਜ਼ ਕੀਤੀਆਂ ਜਾਣਗੀਆਂ।
CIBC ਬਾਰੇ
11 ਮਿਲੀਅਨ ਨਿੱਜੀ ਬੈਂਕਿੰਗ, ਕਾਰੋਬਾਰ, ਜਨਤਕ ਖੇਤਰ ਅਤੇ ਸੰਸਥਾਗਤ ਗਾਹਕਾਂ ਦੇ ਨਾਲ, CIBC ਇੱਕ ਮੋਹਰੀ ਕੈਨੇਡਾ ਅਧਾਰਤ ਵਿਸ਼ਵ-ਵਿਆਪੀ ਵਿੱਤੀ ਸੰਸਥਾ ਹੈ। ਨਿੱਜੀ ਅਤੇ ਛੋਟਾ ਕਾਰੋਬਾਰ ਬੈਂਕਿੰਗ, ਕਮਰਸ਼ਿਅਲ ਬੈਂਕਿੰਗ ਅਤੇ ਵੈਲਥ ਮੈਨੇਜਮੈਂਟ, ਅਤੇ ਕੈਪੀਟਲ ਮਾਰਕਿਟਸ ਕਾਰੋਬਾਰਾਂ ਵਿੱਚ, CIBC ਆਪਣੇ ਮੋਹਰੀ ਡਿਜੀਟਲ ਬੈਂਕਿੰਗ ਨੈਟਵਰਕ, ਅਤੇ ਕੈਨੇਡਾ, ਅਮਰੀਕਾ ਅਤੇ ਦੁਨੀਆ ਭਰ ਵਿੱਚ ਆਪਣੇ ਸਥਾਨਾਂ ਦੇ ਰਾਹੀਂ ਸਲਾਹ, ਸਮਾਧਾਨਾਂ ਅਤੇ ਸੇਵਾਵਾਂ ਦੀ ਪੂਰੀ ਰੇਂਜ ਪੇਸ਼ ਕਰਦਾ ਹੈ। CIBC ਬਾਰੇ ਜਾਰੀ ਨਿਊਜ਼ ਰਿਲੀਜ਼ ਅਤੇ ਹੋਰ ਜਾਣਕਾਰੀ www.cibc.com/ca/media-centre ‘ਤੇ ਜਾਂLinkedIn (www.linkedin.com/company/cibc), Twitter ‘CIBC, Facebook (www.facebook.com/CIBC) ਅਤੇ Instagram ‘CIBCNow ‘ਤੇ ਫਾਲੋ ਕਰਕੇ ਮਿਲ ਸਕਦੀ ਹੈ।
ਵਧੇਰੇ ਜਾਣਕਾਰੀ ਲਈ:
ਓਲਗਾ ਪੇਟਰੀਕੀ (Olga Petrycki), ਡਾਇਰੈਕਟਰ, ਐਕਸਟਰਨਲ ਕਮਿਉਨਿਕੇਸ਼ਨਜ਼, 416-306-9760 ਜਾਂ [email protected]