ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਐਤਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਪਾਰਕ ਵਿੱਚ ਆਮ ਇਜਲਾਸ ਕੀਤਾ ਗਿਆ ਜਿਸ ਵਿੱਚ ਅਗਲੇ ਦੋ ਸਾਲ ਲਈ ਨਵੀਂ ਕਾਰਜਕਾਰਨੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ।
ਕਲੱਬ ਦੇ ਸੰਵਿਧਾਨ ਮੁਤਾਬਿਕ ਕੋਈ ਵੀ ਮੈਂਬਰ ਦੋ ਸਾਲ ਤੋਂ ਵੱਧ ਸਮੇਂ ਲਈ ਕਿਸੇ ਆਹੁਦੇ ਤੇ ਨਹੀਂ ਰਹਿ ਸਕਦਾ, ਸੋ ਪਹਿਲੀ ਕਾਰਜਕਰਨੀ ਦੇ ਮੈਂਬਰਾਂ ਨੇ ਪਹਿਲਾਂ ਹੀ ਅਪਣੇ ਆਹੁਦਿਆਂ ਤੋਂ ਤਿਆਗ ਪੱਤਰ ਦੇ ਦਿੱਤੇ ਸਨ ਅਤੇ ਉਹ ਚੋਣ ਵਿੱਚ ਹਿੱਸਾ ਨਹੀਂ ਲੈ ਸਕਦੇ ਸਨ।
ਚੋਣ ਦੀ ਜ਼ਿੰਮੇਵਾਰੀ ਡਾ. ਬਲਜਿੰਦਰ ਸੇਖੋਂ ਨੂੰ ਦਿੱਤੀ ਗਈ, ਜਿਨ੍ਹਾਂ ਸਹਿਯੋਗ ਲਈ ਆਪਣੇ ਨਾਲ ਕਰਨਲ (ਰਿਟਾ.) ਗੁਰਮੇਲ ਸਿੰਘ ਸੋਹੀ ਅਤੇ ਚੀਫ ਇੰਜਨੀਅਰ (ਰਿਟਾ.) ਈਸ਼ਰ ਸਿੰਘ ਚਹਿਲ ਨੂੰ ਸ਼ਾਮਿਲ ਕਰ ਲਿਆ। ਇਸ ਕਮੇਟੀ ਦੀ ਪ੍ਰਧਾਨਗੀ ਹੇਠ ਸਰਵਸੰਮਤੀ ਨਾਲ ਕਾਰਜਕਰਨੀ ਲਈ 10 ਮੈਂਬਰ ਚੁਣੇ ਗਏ, ਜਿਨ੍ਹਾਂ ਆਪਣੇ ਵਿੱਚੋਂ ਸੁਖਦੇਵ ਸਿੰਘ ਧਾਲੀਵਾਲ ਪ੍ਰਧਾਨ, ਬੇਅੰਤ ਕੌਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਸਿੱਧੂ ਜਨਰਲ ਸਕੱਤਰ, ਦਰਸ਼ਨ ਸਿੰਘ ਰੰਧਾਵਾ ਖਜ਼ਾਨਚੀ, ਲਾਲ ਸਿੰਘ ਚਹਿਲ ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਮੀਤ ਸਕੱਤਰ, ਗੁਰਮੀਤ ਕੌਰ ਮੀਤ ਖਜ਼ਾਨਚੀ ਨਿਯੁਕਤ ਕੀਤੇ ਗਏ। ਦਵਿੰਦਰ ਕੌਰ ਅਤੇ ਭੁਪਿੰਦਰ ਕੌਰ ਕਾਰਜਕਰਨੀ ਵਿੱਚ ਡਾਇਰੈਕਟਰ ਹਨ। ਪਹਿਲਾਂ ਹੀ ਚੀਫ ਇੰਜਨੀਅਰ (ਰਿਟਾ.) ਈਸ਼ਰ ਸਿੰਘ ਚਹਿਲ ਨੂੰ ਕਲੱਬ ਦਾ ਪੈਟਰਨ (ਸਰਪ੍ਰਸਤ) ਨਿਯੁਕਤ ਕੀਤਾ ਜਾ ਚੁੱਕਾ ਹੈ।
ਚੁਣੀ ਹੋਈ ਕਮੇਟੀ ਵਲੋਂ ਪਹਿਲੀ ਕਮੇਟੀ ਦੇ ਕੰਮਾਂ ਦੀ ਸਰਾਹਣਾ ਕਰਦਿਆ, ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਸਮੇਂ ਪਹਿਲੇ ਸਕੱਤਰ ਤਰਲੋਚਨ ਸਿੰਘ ਬਡਵਾਲ ਜਿਨ੍ਹਾਂ ਇਸ ਕਲੱਬ ਦੇ ਬਣਾਉਣ ਵਿੱਚ ਵਿਸ਼ੇਸ਼ ਉਪਰਾਲੇ ਕੀਤੇ, ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਗਿਆ।
ਸਾਰੇ ਮੈਂਬਰਾਂ ਨੇ ਨਵੀਂ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਯਕੀਨ ਦੁਆਇਆ। ਕਲੱਬ ਬਾਰੇ ਹੋਰ ਜਾਣਕਾਰੀ ਲਈ, ਸੁਖਦੇਵ ਸਿੰਘ ਧਾਲੀਵਾਲ (289 569 1460) ਜਾਂ ਗੁਰਸੇਵਕ ਸਿੰਘ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …