Breaking News
Home / ਸੰਪਾਦਕੀ / ਕਾਨੂੰਨਵਿਵਸਥਾਲਈ ਚੁਣੌਤੀ ਬਣਿਆਡੇਰਾਸਿਰਸਾ

ਕਾਨੂੰਨਵਿਵਸਥਾਲਈ ਚੁਣੌਤੀ ਬਣਿਆਡੇਰਾਸਿਰਸਾ

ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਦੇ ਬਹੁਚਰਚਿਤ ਸਾਧਵੀਜਿਨਸੀਸ਼ੋਸ਼ਣਮਾਮਲੇ ‘ਚ ਅਦਾਲਤੀਫ਼ੈਸਲੇ ਨੂੰ ਲੈ ਕੇ ਪੂਰੇ ਉੱਤਰੀ ਭਾਰਤ ਦੇ ਹਾਲਾਤ ਬੇਹੱਦ ਤਣਾਅਪੂਰਨਬਣੇ ਹੋਏ ਹਨ।ਪੰਚਕੂਲਾਸਥਿਤਸੀ.ਬੀ.ਆਈ. ਦੀਅਦਾਲਤਵਲੋਂ 25 ਅਗਸਤ ਨੂੰ ਡੇਰਾਸਿਰਸਾ ਮੁਖੀ ਖਿਲਾਫ਼ਡੇਰੇ ਅੰਦਰਸਾਧਵੀਆਂ ਨਾਲਜਬਰਜਿਨਾਹਕਰਨ ਦੇ ਮਾਮਲੇ ‘ਚ ਫ਼ੈਸਲਾ ਸੁਣਾਇਆ ਜਾਣਾ ਹੈ, ਪਰ (ਇਹ ਸਤਰਾਂ ਲਿਖੇ ਜਾਣ ਤੱਕ) ਡੇਰੇ ਦੇ ਸ਼ਰਧਾਲੂਆਂ ਵਲੋਂ ਸੋਸ਼ਲਮੀਡੀਆਰਾਹੀਂ ਦਿਖਾਈ ਜਾ ਰਹੀਪ੍ਰਬਲਤਾਅਤੇ ਗੁੱਸੇ ਨੂੰ ਲੈ ਕੇ ਪੰਜਾਬਅਤੇ ਹਰਿਆਣਾਦੀਆਂ ਸਰਕਾਰਾਂ ਵੱਡੀ ਸਿਰਦਰਦੀਦਾਸਾਹਮਣਾਕਰਰਹੀਆਂ ਹਨ।ਡੇਰਾਮੁਖੀ ਨੂੰ 25 ਅਗਸਤ ਨੂੰ ਸਾਧਵੀਜਬਰਜਿਨਾਹਮਾਮਲੇ ਦੇ ਫ਼ੈਸਲੇ ਦੇ ਸਬੰਧਵਿਚਅਦਾਲਤ ‘ਚ ਤਲਬਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਡੇਰਾਪ੍ਰੇਮੀਆਂ ਵਲੋਂ ਸੋਸ਼ਲਮੀਡੀਆਰਾਹੀਂ ਦਿੱਤੇ ਸੁਨੇਹਿਆਂ ਵਿਚਡੇਰਾ ਮੁਖੀ ਖਿਲਾਫ਼ ਕਿਸੇ ਕਾਨੂੰਨੀਫ਼ੈਸਲੇ ਦੀਸੂਰਤਵਿਚ’ਹਰਪਾਸੇ ਤਬਾਹੀਮਚਾਦੇਣ’, ‘ਅੱਗ ਲਗਾਦੇਣ’ਅਤੇ ਇੱਥੋਂ ਤੱਕ ਕਿ ‘ਭਾਰਤ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਦੇਣ’ਵਰਗੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਹਾਲਾਂਕਿਡੇਰਾ ਮੁਖੀ ਗੁਰਮੀਤ ਰਾਮਰਹੀਮਵਲੋਂ ਵੀਰਵਾਰ ਨੂੰ ਦੇਰਨਾਲ ਇਹ ਐਲਾਨ ਉਸ ਦੇ ਸਿਆਸੀ ਮਾਮਲਿਆਂ ਦੇ ਵਿੰਗ ਵਲੋਂ ਕੀਤਾ ਗਿਆ ਕਿ ਡੇਰਾ ਮੁਖੀ 25 ਅਗਸਤ ਨੂੰ ਅਦਾਲਤਵਿਚਪੇਸ਼ਹੋਣਗੇ। ਪਰ ਇਸ ਤੋਂ ਪਹਿਲਾਂ ਹੀ ਡੇਰਾਮੁਖੀਨਾਲਇਕਮੁਠਤਾਦਾਇਜ਼ਹਾਰਕਰਨਲਈਡੇਰਾਪ੍ਰੇਮੀਵਹੀਰਾਂ ਘੱਤ ਕੇ ਪੰਚਕੂਲਾ ਪਹੁੰਚ ਗਏ ਹਨ।ਪੰਜਾਬਅਤੇ ਹਰਿਆਣਾਸਰਕਾਰਵਲੋਂ ਰੋਕਣ ਦੇ ਯਤਨਕੀਤੇ ਜਾਣ ਦੇ ਬਾਵਜੂਦਵੀਰਵਾਰ ਤੱਕ ਪੰਚਕੂਲਾ ‘ਚ ਤਿੰਨ ਲੱਖ ਦੇ ਕਰੀਬਡੇਰਾਪ੍ਰੇਮੀ ਪਹੁੰਚ ਚੁੱਕੇ ਹਨ। ਪੰਚਕੂਲਾਅਤੇ ਹਰਿਆਣਾ-ਪੰਜਾਬਵਿਚਹੋਰਨਾਂ ਥਾਵਾਂ ਸਥਿਤਨਾਮਚਰਚਾਘਰਾਂ ਵਿਚਡੇਰਾਪ੍ਰੇਮੀਆਂ ਦੀਲਾਮਬੰਦੀ ਤੋਂ ਦੋਵਾਂ ਰਾਜਾਂ ਦਾਪ੍ਰਸ਼ਾਸਨਫ਼ਿਕਰਮੰਦ ਹੈ। ਫ਼ੈਸਲੇ ਵਾਲੇ ਦਿਨਅਮਨ-ਚੈਨਕਿਵੇਂ ਕਾਇਮ ਰੱਖਣਾ ਹੈ, ਇਸ ਦੀਬੁਨਿਆਦੀ ਜ਼ਿੰਮੇਵਾਰੀਹਰਿਆਣਾਸਰਕਾਰਦੀਬਣਦੀ ਹੈ। ਪੰਜਾਬ ਤੇ ਹਰਿਆਣਾਹਾਈਕੋਰਟ ਨੇ ਵੀਰਵਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ 25 ਅਗਸਤ ਨੂੰ ਡੇਰਾਸਿਰਸਾ ਮੁਖੀ ਨਾਲਸਬੰਧਤਹੋਣਵਾਲੇ ਫ਼ੈਸਲੇ ਤੋਂ ਬਾਅਦ ਕਿਸੇ ਵੀਤਰ੍ਹਾਂ ਦੀਅਮਨ-ਕਾਨੂੰਨਦੀਸਥਿਤੀਵਿਗੜਣ ਮੌਕੇ ਇਕ ਵੀਵਿਅਕਤੀਦੀਜਾਨਜਾਂਦੀ ਹੈ ਤਾਂ ਸਿੱਧੇ ਤੌਰ ‘ਤੇ ਹਰਿਆਣਾ ਪੁਲਿਸ ਦਾ ਮੁਖੀ ਇਸ ਲਈ ਜ਼ਿੰਮੇਵਾਰਹੋਵੇਗਾ ਅਤੇ ਉਸ ਦੀ ਛੁੱਟੀ ਹੋਵੇਗੀ। ਵੀਰਵਾਰਸ਼ਾਮ ਨੂੰ ਪੰਜਾਬਅਤੇ ਹਰਿਆਣਾਹਾਈਕੋਰਟ ਨੇ ਹਾਲਾਤਾਂ ਦੇ ਮੱਦੇਨਜ਼ਰ ਪੰਚਕੂਲਾਦੀਸੀ.ਬੀ.ਆਈ. ਅਦਾਲਤ ਨੂੰ ਇਹ ਆਦੇਸ਼ਵੀ ਦਿੱਤਾ ਹੈ ਕਿ 25 ਅਗਸਤ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਹੀ ਕੋਈ ਫ਼ੈਸਲਾ ਸੁਣਾਇਆ ਜਾਵੇ।ਅਦਾਲਤ ਨੇ ਡੇਰਾ ਮੁਖੀ ਨੂੰ ਵੀਤਾੜਨਾਕੀਤੀ ਹੈ ਕਿ ਉਹ ਪੰਚਕੂਲਾਅਤੇ ਆਸਪਾਸ ਦੇ ਖੇਤਰਾਂ ‘ਚ ਇਕੱਠੇ ਹੋਏ ਆਪਣੇ ਸਮਰਥਕਾਂ ਨੂੰ ਵਾਪਸ ਬੁਲਾ ਲਵੇ। ਇਸ ਤੋਂ ਸਪੱਸ਼ਟ ਹੈ ਕਿ ਇਕ ਡੇਰੇ ਦਾਸਾਧਅਮਨ-ਕਾਨੂੰਨ ਅੱਗੇ ਵੱਡੀ ਮੁਸੀਬਤ ਬਣਰਿਹਾਹੈ।ਆਮ ਤੌਰ ‘ਤੇ ਜਮਹੂਰੀਅਤਵਿਚ ਕਿਹਾ ਜਾਂਦਾ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰਹਨ।ਪਰ ਜਿਸ ਤਰੀਕੇ ਨਾਲ ਇਕ ਅਪਰਾਧਿਕਮਾਮਲੇ ਵਿਚ ਇਕ ਕਥਿਤਦੋਸ਼ੀਡੇਰਾ ਮੁਖੀ ਕਾਨੂੰਨ ਨੂੰ ਪ੍ਰਭਾਵਿਤਕਰਰਿਹਾ ਹੈ, ਉਸ ਤੋਂ ‘ਕਾਨੂੰਨ ਅੱਗੇ ਸਾਰੇ ਬਰਾਬਰ’ਵਾਲੀ ਗੱਲ ਸਿਰਫ਼ਕਿਤਾਬੀ ਗੱਲ ਹੀ ਸਾਬਤ ਹੋ ਰਹੀਹੈ।
ਇਸ ਸੰਦਰਭਵਿਚਜ਼ਿਕਰਯੋਗ ਹੈ ਕਿ ਭਾਰਤਵਿਚਡੇਰਾਵਾਦ ਜਾਂ ਬਾਬਾਵਾਦਧਰਮਵਿਚਵਹਿਮਾਂ-ਭਰਮਾਂ, ਕਰਮ-ਕਾਂਡਾਂ ਵਰਗੀਆਂ ਕੁਰੀਤੀਆਂ ਨੂੰ ਭਾਰੂਪੈਣਦਾਕਾਰਨ ਤਾਂ ਬਣ ਹੀ ਰਿਹਾ ਹੈ ਪਰ ਇਸ ਦੇ ਨਾਲਜਮਹੂਰੀਅਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤਕਰਰਿਹਾਹੈ। ਕੁਝ ਅਰਸਾਪਹਿਲਾਂ ਹਰਿਆਣਾਵਿਚ ਇਕ ਡੇਰੇਦਾਰਬਾਬਾਰਾਮਪਾਲਅਮਨ-ਕਾਨੂੰਨਵਿਵਸਥਾਲਈਭਾਰੀਸਿਰਦਰਦੀਬਣ ਗਿਆ ਸੀ। ਉਹ ਕਾਨੂੰਨਵਿਵਸਥਾ ਨੂੰ ਵੀ ਟਿੱਚ ਜਾਣਦਿਆਂ ਆਪਣੇ ਡੇਰੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਰਿਹਾ ਸੀ ਤਾਂ ਉਸ ਨੂੰ ਡੇਰੇ ਵਿਚੋਂ ਬਾਹਰ ਕੱਢਣ ਅਤੇ ਗ੍ਰਿਫ਼ਤਾਰਕਰਨਲਈਕਾਨੂੰਨਵਿਵਸਥਾ ਨੂੰ ਵੱਡੀ ਘਾਲਣਾਕਰਨੀਪਈ ਸੀ। ਉਸ ਤੋਂ ਬਾਅਦ ਕੇਂਦਰਸਰਕਾਰ ਨੇ ਡੇਰਿਆਂ ਅੰਦਰਲੀਆਂ ਗਤੀਵਿਧੀਆਂ ਦੀ ਘੋਖ ਕਰਨਲਈਰਾਜਸਰਕਾਰਾਂ ਨੂੰ ਵੀਹਦਾਇਤਕੀਤੀ ਸੀ। ਇਸ ਦੇ ਬਾਵਜੂਦਡੇਰਿਆਂ ਵਲੋਂ ਕਾਨੂੰਨ ਨੂੰ ਟਿੱਚ ਜਾਨਣਦਾਵਰਤਾਰਾਡੇਰਾਸਿਰਸਾ ਮੁਖੀ ਦੇ ਮਾਮਲੇ ‘ਚ ਸਪੱਸ਼ਟ ਹੈ।
ਫਲੈਗ ਮਾਰਚ, ਥਾਂ-ਥਾਂ ‘ਤੇ ਨਾਕੇ, ਪੂਰੇ ਹਰਿਆਣਾਵਿਚਦਫ਼ਾ 144 ਲਾਗੂ ਕਰਨਾ, ਸਕੂਲਾਂ-ਕਾਲਜਾਂ ਵਿਚ ਛੁੱਟੀਆਂ ਵਰਗੇ ਕਦਮ ਇਹ ਪ੍ਰਭਾਵ ਪੁਖਤਾ ਕਰਦੇ ਹਨ ਕਿ ਰਾਜਸਰਕਾਰਦੀਅਥਾਰਟੀ ਨੂੰ ਵੱਡਾ ਖ਼ਤਰਾਖੜ੍ਹਾਹੋਣਵਾਲਾ ਹੈ। ਅਜਿਹੇ ਸੰਕੇਤਆਮਲੋਕਾਂ ਅੰਦਰ ਖ਼ੌਫ਼ ਦੀਭਾਵਨਾਪੈਦਾਕਰਦੇ ਹਨ। ਰਾਜਸਰਕਾਰਾਂ ਵਲੋਂ ਤਾਂ ਲੋਕਾਂ ਨੂੰ ਇਹੋ ਸੁਨੇਹਾਜਾਣਾਚਾਹੀਦਾ ਹੈ ਕਿ ਕੋਈ ਵੀਧਿਰ ਚਾਹੇ ਜੋ ਮਰਜ਼ੀ ਹੱਥਕੰਡੇ ਅਪਣਾਲਵੇ, ਸਰਕਾਰਵਲੋਂ ਕਾਨੂੰਨੀਵਿਵਸਥਾਹਰਹਾਲਕਾਇਮ ਰੱਖੀ ਜਾਵੇਗੀ। ਪ੍ਰਸ਼ਾਸਨਿਕਨਿਯਮ ਤਾਂ ਇਹ ਕਹਿੰਦੇ ਹਨ ਕਿ ਜਦੋਂ ਕਿਸੇ ਨਾਜ਼ੁਕ ਮਾਮਲੇ ਵਿਚਹਜੂਮੀ ਹਿੰਸਾ ਦਾਖ਼ਤਰਾਹੋਵੇ ਤਾਂ ਲੋਕ ਇਕੱਠੇ ਹੀ ਨਾਹੋਣ ਦਿੱਤੇ ਜਾਣ। ਦਫ਼ਾ 144 ਵੀ ਇਸ ਕਰਕੇ ਲਾਗੂ ਕੀਤੀਜਾਂਦੀ ਹੈ। ਪਰਹਰਿਆਣਾਸਰਕਾਰ ਨੇ ਪੰਚਕੂਲਾਵਿਚਡੇਢ ਲੱਖ ਡੇਰਾਪ੍ਰੇਮੀ ਇਕੱਤਰ ਹੋਣਦਿੱਤੇ ਹਨ। ਅਜਿਹਾ ਕਰਕੇ ਉਸ ਨੇ ਆਪਮੁਸੀਬਤਸਹੇੜੀ ਹੈ। ਉਂਜ, ਹਰਿਆਣਾਦੀਭਾਜਪਾਸਰਕਾਰਦੀਆਂ ਆਪਣੀਆਂ ਸਿਆਸੀ ਮਜਬੂਰੀਆਂ ਵੀਹਨ। ਹਰਿਆਣਾਵਿਚਭਾਜਪਾਵਿਧਾਨਸਭਾਚੋਣਾਂ ਹੀ ਡੇਰਾਸਿਰਸਾਦੀਸਰਗਰਮਹਮਾਇਤਨਾਲ ਜਿੱਤੀ ਸੀ। ਭਾਜਪਾ ਦੇ ਮੰਤਰੀ ਤੇ ਵਿਧਾਨਕਾਰਆਪਣੀਕ੍ਰਿਤਗਤਾਦਾਇਜ਼ਹਾਰਕਰਨਲਈਸਮੇਂ-ਸਮੇਂ ਡੇਰੇ ਜਾਂਦੇ ਰਹੇ ਹਨ। ਹੁਣ ਉਹ ਕਿਹੜੇ ਮੂੰਹ ਨਾਲਡੇਰਾਪ੍ਰੇਮੀਆਂ ਨੂੰ ਪੰਚਕੂਲਾ ਜਾਂ ਹੋਰਥਾਵਾਂ ‘ਤੇ ਜੁੜਨਅਤੇ ਅਮਨ-ਕਾਨੂੰਨ ਲਈਖ਼ਤਰਾਬਣਨ ਤੋਂ ਰੋਕਣਗੇ? ਮੁੱਖ ਮੰਤਰੀਮਨੋਹਰਲਾਲ ਖੱਟਰ ਖ਼ੁਦ ਕਹਿ ਚੁੱਕੇ ਹਨ ਕਿ ‘ਸਮੱਸਿਆ’ ਦੇ ਪੁਰਅਮਨ ਹੱਲ ਲਈਡੇਰੇ ਨਾਲਵਾਰਤਾਲਾਪ ਚੱਲ ਰਹੀ ਹੈ। ਕਾਹਦੀਵਾਰਤਾਲਾਪ? ਕੀ ਡੇਰਾਮੁਖੀਕਾਨੂੰਨ ਤੋਂ ਉੱਪਰ ਹੈ ਕਿ ਉਸ ਨੂੰ ਅਦਾਲਤ ਅੱਗੇ ਪੇਸ਼ਹੋਣਲਈਰਾਜ਼ੀਕਰਨਵਾਸਤੇ ਸੌਦੇਬਾਜ਼ੀ ਕਰਨੀਪਵੇ।
ਡੇਰਾਸਿਰਸਾਦੀਪੰਜਾਬ-ਹਰਿਆਣਾ ਤੋਂ ਇਲਾਵਾਹੋਰਨਾਂ ਉੱਤਰੀ ਰਾਜਾਂ ਦੇ ਲੋਕਾਂ ਵਿਚਵੀਮਾਨਤਾ ਹੈ। ਬੇਸ਼ੱਕ ਇਸ ਡੇਰੇ ਵਲੋਂ ਨਸ਼ਿਆਂ ਦੇ ਖ਼ਾਤਮੇ ਅਤੇ ਗ਼ਰੀਬਾਂ ਲਈਰਾਹਤਵਰਗੇ ਚੰਗੇ ਕੰਮਵੀਸਮੇਂ-ਸਮੇਂ ਕੀਤੇ ਜਾਂਦੇ ਹਨ, ਸਾਧਵੀਆਂ ਨਾਲਜਬਰ-ਜਿਨਾਹ, ਪੱਤਰਕਾਰ ਰਾਮਚੰਦਰਛਤਰਪਤੀ ਦੇ ਕਤਲਅਤੇ ਦਸਮਪਾਤਿਸ਼ਾਹਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨਕਲਕਰਨਵਾਲੇ ਵਿਵਾਦਡੇਰਾਸਿਰਸਾਦੀਸਿਰਜਣਾਤਮਕ/ਸਾਕਾਰਾਤਮਕ ਸੋਚ ‘ਤੇ ਵੱਡੇ ਸਵਾਲਖੜ੍ਹੇ ਕਰਦੇ ਹਨਅਤੇ ਸਮਾਜਵਿਚ ਇਸ ਡੇਰੇ ਪ੍ਰਤੀਨਾਕਾਰਾਤਮਕਪ੍ਰਭਾਵਪ੍ਰਬਲਕਰਦੇ ਹਨ । ਜੇਕਰਡੇਰਾਪ੍ਰੇਮੀ ਇਹ ਦਾਅਵਾਕਰਦੇ ਹਨ ਕਿ ਉਨ੍ਹਾਂ ਦਾਡੇਰਾ ਮੁਖੀ ਸਮਾਜ ਨੂੰ ਬਹੁਤ ਵੱਡੀ ਦੇਣ ਦੇ ਰਿਹਾ ਹੈ ਅਤੇ ‘ਪ੍ਰੇਮ’ਦਾ ਸੁਨੇਹਾ ਦੇ ਰਿਹਾ ਹੈ ਅਤੇ ਉਸ ਦੇ ਖਿਲਾਫ਼ਸਾਧਵੀਆਂ ਨਾਲਜਬਰ-ਜਿਨਾਹ ਦੇ ਮਾਮਲੇ ਝੂਠੇ ਹਨ ਤਾਂ ਉਨ੍ਹਾਂ ਨੂੰ ਕਾਨੂੰਨ’ਤੇ ਭਰੋਸਾ ਜਤਾਉਣਾ ਚਾਹੀਦਾ ਹੈ, ਕਿਉਂਕਿ ਕਾਨੂੰਨ ਦੇ ਕਟਹਿਰੇ ਵਿਚ ਜਿੱਤ ਸੱਚਾਈ ਦੀ ਹੀ ਹੁੰਦੀ ਹੈ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …