0.7 C
Toronto
Thursday, December 18, 2025
spot_img
Homeਦੁਨੀਆਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਨੂੰ ਭਾਰਤੀ ਕਾਨੂੰਨ ਦਾ ਕਰਨਾ ਪਵੇਗਾ ਸਾਹਮਣਾ

ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਨੂੰ ਭਾਰਤੀ ਕਾਨੂੰਨ ਦਾ ਕਰਨਾ ਪਵੇਗਾ ਸਾਹਮਣਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਰਾਜ ਮੰਤਰੀ ਰਿਜਿਜੂ ਨੇ ਬਰਤਾਨੀਆ ਵਿੱਚ ਆਪਣੀ ਹਮਰੁਤਬਾ ਬੈਰੋਨੈੱਸ ਵਿਲੀਅਮਜ਼ ਨਾਲ ਮੁਲਾਕਾਤ ਕੀਤੀ ਹੈ ਤੇ ਪਤਾ ਲੱਗਾ ਹੈ ਕਿ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਆਰਐਸਐਸ ਆਗੂਆਂ ਦੀ ਹੱਤਿਆਵਾਂ ਦੀ ਸਾਜਿਸ਼ ਦੇ ਕੇਸ ਵਿੱਚ ਮੁਲਜ਼ਮ ਬਰਤਾਨਵੀ ਪੰਜਾਬੀ ਨੌਜਵਾਨ ਨੂੰ ਭਾਰਤ ਵਿੱਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਚੱਲੀ ਘੰਟਾ ਭਰ ਮੀਟਿੰਗ ਵਿੱਚ ਰਿਜਿਜੂ ਵੱਲੋਂ ਬੀਬੀ ਵਿਲੀਅਮਜ਼ ਨੂੰ ਦੱਸਿਆ ਗਿਆ ਸੀ ਕਿ ਜਗਤਾਰ ਸਿੰਘ ਜੌਹਲ ਬਾਰੇ ਸ਼ੱਕ ਹੈ ਕਿ ਉਹ ਜਨਵਰੀ 2016 ਤੋਂ ਅਕਤੂਬਰ 2017 ਤੱਕ ਆਰਐਸਐਸ, ਸ਼ਿਵ ਸੈਨਾ ਤੇ ਡੇਰਾ ਸਿਰਸਾ ਦੇ ਸੱਤ ਕਾਰਕੁਨਾਂ ਦੀਆਂ ਗਿਣ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਸਾਜਿਸ਼ਕਾਰਾਂ ਵਿਚ ਸ਼ਾਮਲ ਸੀ। ઠਉਨ੍ਹਾਂ ਬਰਤਾਨਵੀ ਮੰਤਰੀ ਨੂੰ ਦੱਸਿਆ ਕਿ ਜੌਹਲ ਨੂੰ ਅਪਰਾਧ ਵਿੱਚ ਆਪਣੇ ਕਥਿਤ ਭੂਮਿਕਾ ਸਬੰਧੀ ਭਾਰਤ ਵਿੱਚ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਕੌਮੀ ਜਾਂਚ ਏਜੰਸੀ ਐਨਆਈਏ ਨੇ ਲੰਘੀ 4 ਮਈ ਨੂੰ ਮੁਹਾਲੀ ਦੀ ਇਕ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕਰ ਕੇ ਦਾਅਵਾ ਕੀਤਾ ਸੀ ਕਿ ਜੌਹਲ ਪਿਛਲੇ ਸਾਲ ਅਕਤੂਬਰ ਵਿੱਚ ਲੁਧਿਆਣਾ ਵਿੱਚ ਆਰਐਸਐਸ ਆਗੂ ਰਵਿੰਦਰ ਗੋਸਾਈਂ ઠਦੇ ਕਤਲ ਦੀ ਸਾਜਿਸ਼ ਲਈ ਫੰਡਿੰਗ ਵਿੱਚ ਸ਼ਾਮਲ ਸੀ। ਜਗਤਾਰ ਜੌਹਲ ਇਸ ਵੇਲੇ ਪੰਜਾਬ ਦੀ ਕਿਸੇ ਜੇਲ੍ਹ ਵਿਚ ਬੰਦ ਹੈ।ਰਿਜਿਜੂ ਨੇ ਬੀਬੀ ਵਿਲੀਅਮਜ਼ ਨੂੰ ਇਹ ਵੀ ਦੱਸਿਆ ਕਿ ਬਰਤਾਨਵੀ ਹਾਈ ਕਮਿਸ਼ਨ ਵੱਲੋਂ ਜੌਹਲ ਨਾਲ ਨਿਯਮਤ ਢੰਗ ਨਾਲ ਕਾਊਂਸਲਰ ਰਸਾਈ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਹੁਣ ਤੱਕ 11 ਕਾਊਂਸਲਰ ਫੇਰੀਆਂ ਹੋ ਚੁੱਕੀਆਂ ਹਨ। ਜੌਹਲ ਤੇ ਉਸ ਦੇ ਵਕੀਲਾਂ ਨੂੰ ਭਾਰਤੀ ਅਦਾਲਤਾਂ ਵਿੱਚ ਆਪਣੇ ਕੇਸ ਦੀ ਪੈਰਵੀ ਕਰਨ ਦੇ ਸਾਰੇ ਕਾਨੂੰਨੀ ਮੌਕੇ ਉਪਲਬਧ ਹਨ।ਭਾਰਤ ਸਰਕਾਰ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਜੌਹਲ ਇਕ ਬਰਤਾਨਵੀ ਨਾਗਰਿਕ ਹੋਣ ਕਰ ਕੇ ਉਹ ਬਰਤਾਨੀਆ ਵਿੱਚ ਸਿੱਖ ਗਰੁੱਪਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਜਗਤਾਰ ਜੌਹਲ ਦੀ ਗ੍ਰਿਫ਼ਤਾਰੀ ਤੇ ਉਸ ਨੂੰ ਕਾਊਂਸਲਰ ਰਸਾਈ ਦੇ ਮੁੱਦੇ ‘ਤੇ ਬਰਤਾਨਵੀ ਪਾਰਲੀਮੈਂਟ ਵਿੱਚ ਵੀ ਬਹਿਸ ਹੋਈ ਸੀ। ਪਿਛੇ ਜਿਹੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੇ ਬਰਤਾਨਵੀ ਹਮਰੁਤਬਾ ਨਾਲ ਮੀਟਿੰਗ ਵਿੱਚ ਇਹ ਸੁਝਾਅ ਵੀ ਦਿੱਤਾ ਸੀ ਕਿ ਤਸ਼ੱਦਦ ਦੇ ਦੋਸ਼ਾਂ ਦੀ ਜਾਂਚ ਲਈ ਕੋਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ ਜੋ ਨਿਆਂਇਕ ਅਧਿਕਾਰਾਂ ਵਾਲੀ ਇਕ ਸੁਤੰਤਰ ਸੰਸਥਾ ਹੈ।

RELATED ARTICLES
POPULAR POSTS