ਕੈਲੀਫੋਰਨੀਆ : ਅਮਰੀਕਾ ‘ਚ ਸਾਬਕਾ ਮਿਨੀਆਪੋਲਿਸ ਆਫੀਸਰ ਡੈਰੇਕ ਚੌਵਿਨ ਨੂੰ ਮੰਗਲਵਾਰ ਨੂੰ ਜਾਰਜ ਫਲੌਇਡ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਚੌਵਿਨ ਉਹੀ ਪੁਲਿਸ ਅਧਿਕਾਰੀ ਹੈ ਜਿਸ ਨੇ ਸਿਆਹ ਨਸਲ ਦੇ ਫਲੌਇਡ ਦੀ ਧੌਣ ਉੱਤੇ ਗੋਡਾ ਰੱਖ ਉਸ ਨੂੰ ਜ਼ਮੀਨ ਨਾਲ ਉਦੋਂ ਤੱਕ ਨੱਪੀ ਰੱਖਿਆ ਸੀ, ਜਦੋਂ ਤੱਕ ਉਸ ਨੇ ਸਾਹ ਲੈਣਾ ਬੰਦ ਨਹੀਂ ਸੀ ਕਰ ਦਿੱਤਾ। ਇਸ ਤੋਂ ਬਾਅਦ ਇਸ ਮਾਮਲੇ ਦੇ ਸਬੰਧ ਵਿੱਚ ਦੁਨੀਆਂ ਭਰ ਵਿੱਚ ਮੁਜ਼ਾਹਰੇ ਹੋਏ ਤੇ ਹਿੰਸਕ ਘਟਨਾਵਾਂ ਵਾਪਰੀਆਂ। ਇਸ ਦੇ ਨਾਲ ਹੀ ਅਮਰੀਕਾ ਵਿੱਚ ਅਜੇ ਵੀ ਸਿਆਹ ਨਸਲ ਦੇ ਲੋਕਾਂ ਨਾਲ ਵਿਤਕਰਾ ਹੁੰਦਾ ਹੈ ਇਹ ਚਰਚਾ ਵੀ ਛਿੜ ਗਈ। 45 ਸਾਲਾ ਚੌਵਿਨ ਨੂੰ ਕਈ ਦਹਾਕਿਆਂ ਤੱਕ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਫੈਸਲੇ ਨਾਲ ਸ਼ਹਿਰ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਹ ਫੈਸਲਾ ਸੁਣਨ ਤੋਂ ਤੁਰੰਤ ਬਾਅਦ ਹੀ ਲੋਕ ਡਾਊਨਟਾਊਨ ਨਾਲ ਲੱਗਦੀਆਂ ਸੜਕਾਂ ਉੱਤੇ ਉਤਰ ਆਏ, ਕਈਆਂ ਦੇ ਹੱਥਾਂ ਵਿੱਚ ਬੈਨਰਜ਼ ਵੀ ਸਨ। ਫਲੌਇਡ ਦੇ ਪਰਿਵਾਰਕ ਮੈਂਬਰ ਮਿਨੀਆਪੋਲਿਸ ਕਾਨਫਰੰਸ ਰੂਮ ਵਿੱਚ ਇੱਕਠੇ ਹੋਏ ਤੇ ਉਹਨਾਂ ਨੂੰ ਖੁਸ਼ ਹੁੰਦਿਆਂ ਤੇ ਹੱਸਦਿਆਂ ਵੇਖਿਆ ਗਿਆ। ਫਲੌਇਡ ਪਰਿਵਾਰ ਦੇ ਅਟਾਰਨੀ ਬੈਨ ਕ੍ਰੰਪ ਨੇ ਆਖਿਆ ਕਿ ਇਹ ਗੈਰ ਮਨੁੱਖਤਾ ਉੱਤੇ ਮਨੁੱਖਤਾ ਦੀ ਜਿੱਤ ਹੈ। ਬੇਇਨਸਾਫੀ ਉੱਤੇ ਇਨਸਾਫ ਦੀ ਜਿੱਤ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …