1.5 C
Toronto
Wednesday, February 18, 2026
spot_img
HomeਕੈਨੇਡਾFrontਡਿਲੀਵਰੀ ਬੁਆਏ ਬਣੇ ਰਾਘਵ ਚੱਢਾ - ਠੰਡ ਦੌਰਾਨ ਲੋਕਾਂ ਦੇ ਘਰਾਂ ’ਚ...

ਡਿਲੀਵਰੀ ਬੁਆਏ ਬਣੇ ਰਾਘਵ ਚੱਢਾ – ਠੰਡ ਦੌਰਾਨ ਲੋਕਾਂ ਦੇ ਘਰਾਂ ’ਚ ਪਹੁੰਚਾਇਆ ਸਮਾਨ


ਮੁਹਾਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਡਿਲੀਵਰੀ ਬੁਆਏ ਬਣ ਕੇ ਲੋਕਾਂ ਦੇ ਘਰ ਸਮਾਨ ਪਹੁੰਚਾਉਣ ਦੀ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿਚ ਰਾਘਵ ਚੱਢਾ ਡਿਲੀਵਰੀ ਬੁਆਏ ਵਾਂਗ ਕੱਪੜੇ ਪਾਉਂਦਾ ਹੈ ਅਤੇ ਬੈਗ ਚੁੱਕ ਕੇ ਘਰੋਂ ਨਿਕਲਦਾ ਦਿਖਾਇਆ ਗਿਆ ਹੈ। ਰਾਘਵ ਚੱਢਾ ਘਰਾਂ ਵਿਚ ਸਮਾਨ ਪਹੁੰਚਾਉਣ ਵਾਲੇ ਡਿਲੀਵਰੀ ਬੁਆਇਜ਼ ਦੀਆਂ ਮੁਸ਼ਕਲਾਂ ਬਾਰੇ ਜਾਣਨ ਲਈ ਖੁਦ ਡਿਲੀਵਰੀ ਬੁਆਏ ਬਣੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਡਿਲੀਵਰੀ ਏਜੰਟ ਕਹਿ ਰਿਹਾ ਸੀ ਕਿ ਉਸ ਨੇ 15 ਘੰਟਿਆਂ ਵਿਚ 28 ਡਿਲੀਵਰੀ ਕਰਨ ਤੋਂ ਬਾਅਦ ਸਿਰਫ 763 ਰੁਪਏ ਕਮਾਏ ਹਨ। ਇਹ ਵੀਡੀਓ ਦੇਖਣ ਤੋਂ ਬਾਅਦ ਰਾਘਵ ਢੱਡਾ ਨੇ ਉਸ ਡਿਲੀਵਰੀ ਬੁਆਏ ਨਾਲ ਸੰਪਰਕ ਕੀਤਾ ਅਤੇ ਉਸ ਨਾਲ ਗੱਲਬਾਤ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਉਹ ਡਿਲੀਵਰੀ ਬੁਆਏਜ਼ ਦੇ ਹੱਕਾਂ ਨੂੰ ਲੈ ਕੇ ਆਵਾਜ਼ ਉਠਾਉਣਗੇ। ਉਨ੍ਹਾਂ ਕਿਹਾ ਕਿ ਅੱਜ ਡਿਲੀਵਰੀ ਬੁਆਏਜ਼, ਰਾਈਡਰ ਅਤੇ ਟੈਕਨੀਸ਼ਨਜ਼ ਦੀ ਹਾਲਤ ਦਿਹਾੜੀਦਾਰ ਮਜ਼ਦੂਰਾਂ ਤੋਂ ਵੀ ਮਾੜੀ ਹੋ ਗਈ ਹੈ।

RELATED ARTICLES
POPULAR POSTS