ਇਹ ਦੀਵਾਲੀ ਜੋ ਦੀਵਿਆਂ ਵਾਲੜੀ ਏ,
ਖੁਸ਼ੀਆਂ ਖੇੜਿਆਂ ਨਾਲ ਮਨਾ ਤੂੰ ਵੀ।
ਖੁਸ਼ੀਆਂ ਹੋਰਨਾਂ ਦੀਆਂ ਵਿਚ ਹੋ ਸ਼ਾਮਲ,
ਹੋਰ ਦੂਣੀਆਂ ਚੌਣੀਆਂ ਵਧਾ ਤੂੰ ਵੀ।
‘ਬੱਤੀ’ ਪ੍ਰੇਮ ਦੀ ‘ਤੇਲ’ ਇਤਫ਼ਾਕ ਪਾ ਕੇ,
ਦੀਵਾ ਬਣ ਇਹ ਜੱਗ ਰੁਸ਼ਨਾ ਤੂੰ ਵੀ।
ਝਾਤੀ ਅਪਣੇ ਅੰਦਰ ਵੀ ਮਾਰ ਲੈ ਤੂੰ,
ਅੰਤਰ ਗਿਆਨ ਦੀ ਜੋਤ ਜਗਾ ਤੂੰ ਵੀ।
ਦੁੱਖ-ਸੁੱਖ ਨੇ ਜੀਵਨ ਦੇ ਦੋ ਪਾਸੇ,
ਇਨ੍ਹਾਂ ਦੋਹਾਂ ਦੀ ਹੀ ‘ਥਾਹ’ ਪਾ ਲੈ ਤੂੰ।
ਇੱਥੇ ਬਹੁਤ ਨੇ ਤੈਨੂੰ ਰਵਾਉਣ ਵਾਲੇ,
‘ਝੰਡ’ ਰੋਂਦਿਆਂ ਤਾਂਈਂ ਹਸਾ ਲੈ ਤੂੰ।
ਡਾ. ਸੁਖਦੇਵ ਸਿੰਘ ਝੰਡ
ਫ਼ੋਨ:+1 647-567-9128

