Breaking News
Home / ਘਰ ਪਰਿਵਾਰ / ਤੰਦਰੁਸਤੀ ਲਈ ਵੈਕਸੀਨੇਸ਼ਨ ਜ਼ਰੂਰੀ

ਤੰਦਰੁਸਤੀ ਲਈ ਵੈਕਸੀਨੇਸ਼ਨ ਜ਼ਰੂਰੀ

ਅਨਿਲ ਧੀਰ
ਵਿਸ਼ਵ ਟੀਕਾਕਰਨ ਵੀਕ 2021 ਦੇ ਮੌਕੇ ‘ਤੇ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ-ਟੀਕਾਕਰਨ ਲਾਈਫ ਵਿਚ ਖਤਰਨਾਕ ਛੂਤ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਅਤੇ ਖਤਮ ਕਰਨ ਲਈ ਇੱਕ ਕਾਰਗਰ ਸਾਧਨ ਹੈ ਅਤੇ ਹਰ ਸਾਲ 2-3 ਮਿਲੀਅਨ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਟੀਕੇ ਸਾਨੂੰ ਨਜ਼ਦੀਕ ਲੈ ਕੇ ਆਉਂਦੇ ਹਨ। ਪੂਰਾ ਵਿਸ਼ਵ ਟੀਕਾਕਰਨ ਨੂੰ ਪਹਿਲ ਦੇ ਰਿਹਾ ਹੈ। ਅੱਜ ਮਹਾਂਮਾਰੀ ਕੋਵਿਡ-19 ਵਿਸ਼ਵ ਭਰ ਲਈ ਚੁਣੋਤੀ ਬਣਿਆ ਹੋਇਆ ਹੈ। ਕੋਵਿਡ-19 ਵੈਕਸੀਨ ਆਉਣ ਦੇ ਨਾਲ-ਨਾਲ ਵਾਇਰਸ ਦਾ ਅਟੈਕ ਵੀ ਵਧਿਆ ਹੈ।
ਵਿਸ਼ਵ ਟੀਕਾਕਰਨ ਹਫਤੇ ਦਾ ਉਦੇਸ਼ ਜਾਗਰੂਕਤਾ ਦੇ ਨਾਲ-ਨਾਲ ਬੱਚਿਆਂ ਤੋਂ ਲੈ ਕੈ ਹਰ ਉਮਰ ਦੇ ਵਿਅਕਤੀ ਨੂੰ ਇਨਫੈਕਸ਼ਨ ਛੂਤ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਦੀ ਵਰਤੋਂ ਪ੍ਰਤੀ ਉਤਸ਼ਾਹਤ ਕਰਨਾ ਹੈ। ਅੱਜ ਵੀ ਵਿਸ਼ਵ ਭਰ ਵਿਚ ਕਰੀਬਨ 20 ਮਿਲੀਅਨ ਤੋਂ ਵੱਧ ਬੱਚੇ ਲੋੜੀਂਦੇ ਟੀਕਿਆਂ ਤੋਂ ਬਿਨਾ ਰਹਿ ਜਾਂਦੇ ਹਨ। ਹਰ ਸਾਲ ਟੀਕਾਕਰਨ ਲੱਖਾਂ ਲੋਕਾਂ ਨੂੰ ਬਚਾਉਂਦਾ ਹੈ। 200 ਤੋਂ ਵੱਧ ਸਾਲਾਂ ਤੋਂ ਖਤਰਨਾਕ ਬਿਮਾਰੀਆਂ ਦੀ ਛੂਤ ਤੋਂ ਕੇਵਲ ਟੀਕਿਆਂ ਨੇ ਦੁਨਿਆ ਨੂੰ ਬਚਾਇਆ ਹੈ। ਇਮਿਉਨਿਟੀ ਲਈ ਜਾਨਲੇਵਾ ਬਿਮਾਰੀ ਕੋਵਿਡ-19 ਵੈਕਸੀਨ, ਟੀਕੇ ਬੱਚੇਦਾਨੀ ਦੇ ਕੈਂਸਰ, ਟੀ ਬੀ, ਬਚਪਨ ਦੇ ਰੋਗ ਖਸਰਾ ਵਗੈਰਾ ਤੋਂ ਬਚਾਅ ਹੋ ਜਾਂਦਾ ਹੈ। ਆਪਣੇ ਬੱਚਿਆਂ ਨੂੰ ਟੀਕਾਕਰਨ ਦੁਆਰਾ ਬੇਹਤਰ ਇਮਿਉਨਿਟੀ ਦਿਓ ਅਤੇ ਗੰਭੀਰ ਬਿਮਾਰੀਆਂ ਤੋਂ ਬਚਾਓ।
ਰੋਗ ਅਤੇ ਟੀਕੇ:
ਬੈਕਟੀਰੀਆ, ਵਾਇਰਸ ਦੀ ਇਨਫੈਕਸ਼ਨ ਤੋਂ ਪੈਦਾ ਹੋਣ ਵਾਲੀ ਬਿਮਾਰੀ ਨਾਲ ਲੜਨ ਤੇ ਬਚਣ ਲਈ ਸਰੀਰ ਅੰਦਰ ਇਮਿਉਨਿਟੀ ਦੀ ਲੋੜ ਹੁੰਦੀ ਹੈ। ਇਨਫੈਕਸ਼ਨ ਨਾਲ ਲੜਨ ਲਈ ਚਿੱਟੇ ਸੈੱਲ, ਮੈਕਰੋਫੇਜ, ਬੀ-ਲਿੰਫੋਸਾਈਟਸ ਅਤੇ ਟੀ ਲਿੰਫੋਸਾਈਟਸ, ਟਿਸ਼ੂ ਅਤੇ ਸਰੀਰਕ ਅੰਗਾਂ ਨੂੰ ਆਕਸੀਜ਼ਨ ਪਹੁੰਚਾਉਂਦੇ ਹਨ। ਇਹ ਟੀਕੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਅੱਗੇ ਬਿਮਾਰੀਆਂ ਮੁਤਾਬਿਕ ਟੀਕਾਕਰਨ ਕਰਨ ਨਾਲ ਪੂਰੇ ਸਮਾਜ ਨੂੰ ਬਚਾਇਆ ਜਾ ਸਕਦਾ ਹੈ।
ਭਵਿੱਖ ਵਿਚ ਖਤਰਨਾਕ ਬਿਮਾਰੀਆਂ ਡਿਪਥੀਰੀਆ, ਹੀਮੋਫਿਲਸ ਇਨਫਲੂਐਨਜ਼ਾ, ਹਿਪੇਟਾਈਟਸ ਏ-ਬੀ; ਸ਼ਿਂਗਲਸ; ਸੈਕਸ-ਰੋਗ ਐਚਪੀਵੀ; ਮੀਸਲਜ਼; ਦਿਮਾਗੀ ਰੋਗ ਮੇਨਿੰਨਗੋਕੋਕਲ; ਮੰਮਪਸ; ਕੁਕਰ ਖਾਂਸੀ; ਨੀਉਮੋਕੋਕਲ; ਰੋਟਾਵਾਇਰਸ, ਰੂਬੇਲਾ, ਟਿਟਨਸ, ਤੋਂ ਬਚਣ ਲਈ ਪ੍ਰੈਗਨੈਂਸੀ ਤੋਂ ਪਹਿਲਾਂ ਐਮਐਮ ਆਰ ‘ਤੇ ਵੀ ਵੈਕਸੀਨ; ਅਤੇ ਬਾਕੀ ਟੀਡੈਪ ਅਤੇ ਫਲੂ ਵੈਕਸੀਨ; ਜਨਮ ਤੋਂ ਬਾਅਦ ਹੇਪੇਟਾਇਟਟਸ ਬੀ; ਡੀਟੀਏਪੀ; ਹਿਬ; ਪੋਲਿਓ(ਆਈਪੀਵੀ); ਪੀਸੀਵੀ-13; ਅਤੇ ਆਰਵੀ; ਚਿਕਨਪੋਕਸ; ਐਚਪੀਵੀ; ਮੈਨਏਸੀਡਬਲਿਉ ਵਾਈ;ਅਤੇ ਮੈਨ ਬੀ; ਐਚਏਐਚਵੀ; ਐਲਜ਼ੈਡਵੀ; ਆਰਜ਼ੈਡਵੀ; ਐਚਪੀਵੀ ਵੈਕਸੀਨ; ਆਈਵੀ-3; ਐਲਏਵੀ3-4; ਪੀਅਨ ਈਯੂ ਸੀ-10, 13, ਪੀਐਨਈਯੂ ਪੀ-23; ਰੋਟ-5 ਅਤੇ ਰੋਟ-1 ਵਗੈਰਾ ਦਿੱਤੇ ਜਾਂਦੇ ਹਨ।
ਵਾਇਰਸ-ਬੈਕਟੀਰੀਆ ਦੇ ਰੋਗਾਂ ਤੋਂ ਬਚਾਅ ਅਤੇ ਇਮਿਊਨ ਸਿਸਟਮ ਦੀ ਤਾਕਤ ਬਰਕਰਾਰ ਰੱਖਣ ਲਈ ਅਗੇ ਲਿਖੇ ਉਪਾਅ ਕਰ ਸਕਦੇ ਹੋ:
ੲ ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਲੰਬੇ ਸਾਹ ਲਵੋ-ਰੋਕੋ-ਛੱਡਣ ਦੀ ਕ੍ਰਿਆ ਬਾਰ-ਬਾਰ ਕਰੋ। ਯੋਗਾ ਕਰਨ ਵਾਲੇ ਮੈਡੀਟੇਸ਼ਨ, ਪ੍ਰਾਨਾਯਾਮ, ਕਪਾਲਭਾਤੀ, ਤੇ ਮੂੰਹ ਅਂਦਰ ਹਵਾ ਭਰੋ ਤੇ ਛੱਡੋ ਦੀ ਕ੍ਰਿਆ ਰੋਜ਼ਾਨਾ ਕਰਨ।
ੲ ਐਂਟੀ-ਆਕਸੀਡੈਂਟ ਡਾਰਕ ਗ੍ਰੀਨ ਮੋਸਮੀ ਰੰਗਦਾਰ ਸਬਜ਼ੀਆਂ ਬ੍ਰੋਕਲੀ, ਪਾਲਕ, ਕੇਲ, ਅੇਵੋਕੇਡਾ, ਬੀਟਰੂਟ, ਬੈਂਗਨ, ਛੱਲ਼ੀ-ਸਵੀਟ ਕੋਰਨ, ਗਾਜ਼ਰ, ਸ਼ਕਰਕੰਦੀ, ਮਸ਼ਰੂਮ, ਨਿੰਬੂ,ਤੇ ਮਿਕਸ ਵੇਜ਼ੀਟੇਬਲ ਸੂਪ, ਅਤੇ ਫੱਲ ਬਲੂ ਬੇਰੀਜ਼, ਲਾਲ-ਹਰੇ-ਕਾਲੇ ਅੰਗੂਰ, ਪਰੂਨ, ਰੇਸਿਨ, ਖਜੂਰ, ਚੇਰੀਜ਼, ਲਾਲ ਬੈਲ-ਪੀਪਰ, ਦੀ ਵਰਤੋਂ ਜ਼ਿਆਦਾ ਕਰੋ।
ੲ ਸਵੇਰੇ-ਸ਼ਾਮ ਤਾਜ਼ਾ ਜ਼ਿੰਜ਼ਰ ਜੂਸ ਸ਼ਹਿਦ ਮਿਲਾ ਕੇ ਲਵੋ।
ੲ ਸਟ੍ਰੈਸ ਘਟਾਉਣ ਦਾ ਯਤਨ ਕਰੋ ਅਤੇ ਡੇਲੀ 8 ਘੰਟੇ ਨੀਂਦ ਜਰੂਰ ਲੈਣੀ ਚਾਹੀਦੀ ਹੈ।
ੲ ਤਾਜ਼ੀ ਹਲਦੀ ਦਾ ਸਲਾਦ ਵਿੱਚ ਖੀਰਾ, ਇੰਗਲਿਸ਼ ਕੁਕੂਮਬਰ, ਲੇਟਸ, ਲਾਲ ਪਿਆਜ਼, ਚੁਕੰਦਰ, ਜ਼ਿਆਦਾ ਖਾਓ।
ੲ ਸਵੇਰੇ ਜ਼ਾਗਦੇ ਹੀ ਲਸਨ ਕਲੋਵ 1, ਅੱਧਾ ਚਮਚ ਹਲਦੀ ਪਾਓਡਰ 1 ਕੱਪ ਦੁੱਧ ਵਿੱਚ ਓੂਬਾਲ ਕੇ ਇਸਤੇਮਾਲ ਕਰੋ।
ੲ ਵਾਇਰਸ-ਬੈਕਟੀਰੀਆ ਤੋਂ ਬਚਾਅ ਲਈ ਪਰਸਨਲ ਹਾਈਜ਼ੀਨ ਦਾ ਖਾਸ ਖਿਆਲ ਰੱਖੋ।
ੲ ਡਾਰਕ-ਚਾਕਲੇਟ, ਗ੍ਰੀਨ-ਟੀ, ਸੈਸਮੇ ਤੇ ਸਨਫਲਾਵਰ ਸੀਡਜ਼ ਨੂੰ ਖੁਰਾਕ ਵਿੱਚ ਸ਼ਾਮਿਲ ਕਰੋ।
ੲ ਦੁੱਧ, ਦਹੀਂ, ਕਾਟੇਜ ਚੀਜ਼, ਪ੍ਰੋਬਾਓਿਟਿਕਸ ਇਸਤੇਮਾਲ ਕਰੋ।
ੲ ਆਯੁਰਵੈਦਿਕ ਚਿਅਵਨਪ੍ਰਾਸ਼, ਔਲੇ ਦਾ ਮੁਰੱਬਾ ਰੋਜ਼ਾਨਾ ਇਸਤੇਮਾਲ ਕਰਕੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰੋ।
ੲ ਸ਼ਰਾਬ, ਚੀਨੀ ਘੱਟ ਤੇ ਤੰਬਾਕੂ ਦਾ ਇਸਤੇਮਾਲ ਯਾਨਿ ਸਮੋਕਿੰਗ ਤੋਂ ਬਚੋ।
ੲ ਮਲਟੀ-ਵਿਟਾਮਿਨ ਜ਼ਿੰਕ, ਸੇਲੀਨੀਅਮ, ਕੋਪਰ, ਫੋਲਿਕ ਏਸਿਡ, ਵਿਟਾਮਿਨ-ਏ, ਬੀ-6, ਸੀ ਅਤੇ ਈ ਆਦਿ ਸਪਲੀਮੈਂਟਸ ਮਾਹਿਰ ਦੀ ਸਲਾਹ ਨਾਲ ਸ਼ੁਰੂ ਕਰਨੇ ਚਾਹੀਦੇ ਹਨ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …