Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਵੱਲੋਂ ਪੇਡ ਸਿੱਕ ਲੀਵ ਪ੍ਰੋਗਰਾਮ ਦਾ ਐਲਾਨ

ਓਨਟਾਰੀਓ ਸਰਕਾਰ ਵੱਲੋਂ ਪੇਡ ਸਿੱਕ ਲੀਵ ਪ੍ਰੋਗਰਾਮ ਦਾ ਐਲਾਨ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਪ੍ਰੋਗਰੈਸਿਵ ਕੰਜਰਵੇਟਿਵ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਪੇਡ ਸਿੱਕ ਲੀਵ ਪ੍ਰੋਗਰਾਮ ਲਿਆਵੇਗੀ।
ਲੇਬਰ ਮੰਤਰੀ ਮੌਂਟੀ ਮੈਕਨੌਟਨ ਤੇ ਵਿੱਤ ਮੰਤਰੀ ਪੀਟਰ ਬੈਥਲੇਨਫਾਲਵੀ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਨੂੰ ਓਨਟਾਰੀਓ ਕੋਵਿਡ-19 ਵਰਕਰ ਇਨਕਮ ਪ੍ਰੋਟੈਕਸ਼ਨ ਬੈਨੇਫਿਟ ਦਾ ਨਾਂ ਦਿੱਤਾ ਗਿਆ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇੰਪਲੌਇਅਰ ਨੂੰ ਆਪਣੇ ਵਰਕਰਜ਼ ਨੂੰ ਉਸ ਸੂਰਤ ਵਿੱਚ ਤਿੰਨ ਦਿਨਾਂ ਤੱਕ 200 ਡਾਲਰ ਪ੍ਰਤੀ ਦਿਨ ਦਿੱਤੇ ਜਾਣਗੇ ਜੇ ਉਹ ਬਿਮਾਰ ਮਹਿਸੂਸ ਕਰ ਰਿਹਾ ਹੈ ਤੇ ਜਾਂ ਫਿਰ ਉਸ ਨੇ ਵੈਕਸੀਨੇਸ਼ਨ ਕਰਵਾਉਣੀ ਹੈ।
ਮੈਕਨੌਟਨ ਨੇ ਆਖਿਆ ਕਿ ਇਸ ਪ੍ਰੋਗਰਾਮ ਲਈ ਸਿੱਕ ਨੋਟ ਨਹੀਂ ਚਾਹੀਦੇ ਹੋਣਗੇ ਤੇ ਵਰਕਰਜ਼ ਨੂੰ ਕਿਸੇ ਕਿਸਮ ਦੇ ਫਾਰਮ ਜਾਂ ਅਰਜ਼ੀਆਂ ਭਰ ਕੇ ਨਹੀਂ ਦੇਣੀਆਂ ਹੋਣਗੀਆਂ। ਇਸ ਦੀ ਥਾਂ ਉੱਤੇ ਇੰਪਲੌਇਅਰ ਨੂੰ ਆਪਣੀ ਜੇਬ੍ਹ ਵਿੱਚੋਂ ਆਪਣੇ ਮੁਲਾਜ਼ਮ ਨੂੰ ਖਰਚਾ ਦੇਣਾ ਹੋਵੇਗਾ ਤੇ ਇਸ ਖਰਚੇ ਦੀ ਭਰਪਾਈ ਪ੍ਰੋਵਿੰਸ ਵੱਲੋਂ ਵਰਕਪਲੇਸ ਸੇਫਟੀ ਐਂਡ ਇੰਸੋਰੈਂਸ ਬੋਰਡ (ਡਬਲਿਊ ਐਸ ਆਈ ਬੀ) ਰਾਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਫੋਰਡ ਸਰਕਾਰ ਨੇ ਇਹ ਵੀ ਆਖਿਆ ਹੈ ਕਿ ਉਹ ਫੈਡਰਲ ਸਰਕਾਰ ਨੂੰ ਕੈਨੇਡਾ ਰਿਕਵਰੀ ਸਿੱਕਨੈੱਸ ਬੈਨੇਫਿਟ (ਸੀ ਆਰ ਐਸ ਬੀ) ਨੂੰ 500 ਡਾਲਰ ਤੋਂ 1000 ਡਾਲਰ ਪ੍ਰਤੀ ਹਫਤਾ ਕਰਨ ਲਈ ਆਖਦੇ ਰਹਿਣਗੇ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਲਈ ਹਾਮੀ ਨਹੀਂ ਭਰੀ ਗਈ ਹੈ। ਓਨਟਾਰੀਓ ਦਾ ਕੋਵਿਡ-19 ਵਰਕਰ ਇਨਕਮ ਪ੍ਰੋਟੈਕਸ਼ਨ ਬੈਨੇਫਿਟ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 25 ਸਤੰਬਰ ਤੱਕ ਚੱਲੇਗਾ। ਅਜੇ ਤੱਕ ਇਸ ਪ੍ਰੋਗਰਾਮ ਉੱਤੇ ਕਿੰਨੀ ਲਾਗਤ ਆਵੇਗੀ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਬਲਿਕ ਹੈਲਥ ਮਾਹਿਰ ਤੇ ਵਿਰੋਧੀ ਧਿਰ ਦੇ ਮੈਂਬਰ ਪ੍ਰੋਵਿੰਸ਼ੀਅਲ ਤੌਰ ਉੱਤੇ ਚਲਾਏ ਜਾਣ ਵਾਲੇ ਸਿੱਕ ਲੀਵ ਪ੍ਰੋਗਰਾਮ ਦੀ ਮੰਗ ਕਈ ਮਹੀਨਿਆਂ ਤੋਂ ਕਰਦੇ ਆ ਰਹੇ ਹਨ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …