Breaking News
Home / ਜੀ.ਟੀ.ਏ. ਨਿਊਜ਼ / ਲਿਲੀ ਸਿੰਘ ਨੇ ਵਧਾਇਆ ਕੈਨੇਡਾ ਦਾ ਮਾਣ : ਜਸਟਿਨ ਟਰੂਡੋ

ਲਿਲੀ ਸਿੰਘ ਨੇ ਵਧਾਇਆ ਕੈਨੇਡਾ ਦਾ ਮਾਣ : ਜਸਟਿਨ ਟਰੂਡੋ

ਉਨਟਾਰੀਓ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਜਨਮੀ ਲਿਲੀ ਸਿੰਘ ਨੂੰ ਇਕ ਵੱਡੇ ਟੀ.ਵੀ. ਨੈਟਵਰਕ ਦੇ ਲੇਟ ਨਾਈਟ ਸ਼ੋਅ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂ. ਟਿਊਬ ਸਨਸਨੀ ਕੈਨੇਡਾ ਨੂੰ ਮਾਣ ਬਖਸ਼ ਰਹੀ ਹੈ। ਲਿਲੀ ਦਾ ਸਟੇਜਨੇਮ ਸੁਪਰ ਵੂਮੈਨ ਵਜੋਂ ਪ੍ਰਸਿੱਧ ਹੈ। ਟਰੂਡੋ ਨੇ ਪਿਛਲੇ ਦਿਨੀਂ ਟਵੀਟ ਕੀਤਾ – ਸੁਪਰ ਵੂਮੈਨ ਤੁਹਾਨੂੰ ਵਧਾਈ ਹੋਵੇ। ਤੁਸੀਂ ਕੈਨੇਡਾ ਨੂੰ ਮਾਣ ਬਖਸ਼ ਰਹੇ ਹੋ ਅਤੇ ਨਾਲ ਹੀ ਸਾਨੂੰ ਹਸਾ ਵੀ ਰਹੇ ਹੋ। ਇਸ ‘ਤੇ ਲਿਲੀ ਨੇ ਕੈਨੇਡੀਆਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਲਿਲੀ ਐਨ.ਬੀ.ਸੀ. ਦੇ ਲੇਟ ਨਾਈਟ ਟਾਕ ਸ਼ੋਅ ਵਿਚ ਹੋਸਟ ਵਜੋਂ ਕਾਰਸਨ ਡੇਲੀ ਦੀ ਥਾਂ ਲਵੇਗੀ। ਸ਼ੋਅ ਨੂੰ ਰੀਟਾਈਟਲ ਕਰਕੇ ‘ਅ ਲਿਟਲ ਲੇਟ ਵਿਦ ਲਿਲੀ ਸਿੰਘ’ ਨਾਂ ਦਿੱਤਾ ਗਿਆ ਹੈ ਅਤੇ ਇਹ ਸਤੰਬਰ ਵਿਚ ਲਾਂਚ ਹੋਵੇਗਾ। ਇਕ ਵੱਡੇ ਨੈਟਵਰਕ ‘ਤੇ ਲੇਟ ਨਾਈਟ ਟਾਕ ਸ਼ੋਅ ਦੀ ਇਸ ਸਮੇਂ ਮੇਜ਼ਬਾਨੀ ਕਰਨ ਵਾਲੀ ਉਹ ਇਕਲੌਤੀ ਮਹਿਲਾ ਹੋਵੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …