Breaking News
Home / ਕੈਨੇਡਾ / ਜਨਗਣਨਾ 2016 ਨੂੰ ਰਿਸਪਾਂਸ ਦੀ ਦਰ 98 ਫ਼ੀਸਦੀ ਤੋਂ ਵਧੇਰੇ

ਜਨਗਣਨਾ 2016 ਨੂੰ ਰਿਸਪਾਂਸ ਦੀ ਦਰ 98 ਫ਼ੀਸਦੀ ਤੋਂ ਵਧੇਰੇ

logo-2-1-300x105-3-300x105ਮਿਸੀਸਾਗਾ : 2016 ਦੀ ਜਨਗਣਨਾ ਲਈ ਪੂਰੇ ਦੇਸ਼ ਤੋਂ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ ਹੈ ਅਤੇ 98 ਫ਼ੀਸਦੀ ਤੋਂ ਵਧੇਰੇ ਲੋਕਾਂ ਨੇ ਸਰਕਾਰ ਨੂੰ ਅੰਕੜੇ ਮੁਹੱਈਆ ਕਰਵਾਉਣ ‘ਚ ਸਹਿਯੋਗ ਦਿੱਤਾ ਹੈ। ਇਹ ਸਹਿਯੋਗ ਦਰ ਹੁਣ ਤੱਕ ਦੀ ਸਭ ਤੋਂ ਬਿਹਤਰ ਦਰ ਰਹੀ ਹੈ। ਇਕੱਤਰ ਅੰਕੜਿਆਂ ਨਾਲ ਮਿਸੀਸਾਗਾ-ਮਾਲਟਨ ਦੇ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਚੰਗਾ ਅਸਰ ਪਵੇਗਾ।ઠઠਮਿਸੀਸਾਗਾ-ਮਾਲਟਨ ਤੋਂ ਐਮ.ਪੀ. ਅਤੇ ਇਨੋਵੇਸ਼ਨ, ਸਾਇੰਸ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਅਨੁਸਾਰ ਜਨਗਣਨਾ ਦੇ ਦਾਇਰੇ ਵਿਚ ਆਉਣ ਵਾਲੇ 98 ਫ਼ੀਸਦੀ ਤੋਂ ਵਧੇਰੇ ਲੋਕਾਂ ਨੇ ਆਪਣੇ ਲੰਬੇ ਅਤੇ ਛੋਟੇ ਪ੍ਰਸ਼ਨ-ਪੱਤਰਾਂ ਨੂੰ ਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਜਨਗਣਨਾ ਦੌਰਾਨ ਇਕੱਤਰ ਕੀਤੇ ਗਏ ਅੰਕੜਿਆਂ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੀਆਂ ਨੀਤੀਆਂ ‘ਤੇ ਚੰਗੇ ਤਰੀਕੇ ਨਾਲ ਕੰਮ ਹੋ ਸਕੇਗਾ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਨਾਲ ਚਾਈਲਡ ਕੇਅਰ, ਗਰੀਬੀ ਦੂਰ ਕਰਨ, ਸਿੱਖਿਆ ਅਤੇ ਪਬਲਿਕ ਟਰਾਂਸਪੋਰਟੇਸ਼ਨ ਆਦਿ ਨੂੰ ਬਿਹਤਰ ਬਣਾਉਣ ‘ਚ ਮਦਦ ਮਿਲੇਗੀ। ਉਥੇ ਹੀ ਸਹੀ ਜਾਣਕਾਰੀ ਮਿਲਣ ਨਾਲ ਯੂਨਾਈਟਿਡ ਵੇਅ ਆਫ਼ ਪੀਲ ਰੀਜ਼ਨ, ਪੀਲ ਡਿਸਟ੍ਰਿਕਟ ਸਕੂਲ ਬੋਰਡ ਅਤੇ ਮਾਈਵੇਅ ਵੀ ਵਧੇਰੇ ਕੁਸ਼ਲਤਾ ਪੂਰੇ ਸਮਾਜ ਦਾ ਵਿਕਾਸ ਕਰ ਸਕਣਗੇ। ਜਨਗਣਨਾ ਦੇ ਨਤੀਜੇ 8 ਫ਼ਰਵਰੀ 2017 ਨੂੰ ਪ੍ਰਕਾਸ਼ਿਤ ਕੀਤੇ ਜਾਣਗੇ।

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …