ਈਟੋਬੀਕੋ/ਹਰਜੀਤ ਬੇਦੀ
ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੇ ਪਰਧਾਨ ਦੇਵ ਸੂਦ ਵਲੋਂ ਮਿਲੀ ਸੂਚਨਾ ਅਨੁਸਾਰ 3 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਇੱਕ ਵਜੇ ਤਾਸ਼ ਦਾ ਸਵੀਪ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ ਹੋਵੇਗਾ। ਇਹ ਮੁਕਾਬਲੇ ਸਵੀਪ ਦੇ ਖਿਲਾੜੀਆਂ ਲਈ ਓਪਨ ਹੋਣਗੇ। ਦੁਪਿਹਰ 1:00 ਤੋਂ 1:45 ਤੱਕ ਐਂਟਰੀਆਂ ਹੋਣਗੀਆਂ। ਐਂਟਰੀ ਫੀਸ 10 ਡਾਲਰ ਪ੍ਰਤੀ ਟੀਮ ਹੋਵੇਗੀ। ਠੀਕ 2:00 ਵਜੇ ਮੁਕਾਬਲੇ ਸ਼ੁਰੂ ਹੋਣਗੇ। ਚਾਹ ਪਾਣੀ ਦਾ ਪੂਰਾ ਪਰਬੰਧ ਹੋਵੇਗਾ। ਵਧੇਰੇ ਜਾਣਕਾਰੀ ਲਈ ਦੇਵ ਸੂਦ (416-553-0722), ਹਰਜੀਤ ਗਿੱਲ (416-303-0451) ਜਾਂ ਪਾਲਾ ਖਾਨ (647-704-1096) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …