ਉਹ ਪਹਿਲਾਂ ਵੀ ‘ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਪੋਇਟਰੀ’ ਦੇ ਮੁੱਢਲੇ ਪ੍ਰਧਾਨ ਹਨ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਪ੍ਰੋ; ਮੋਹਿੰਦਰਦੀਪ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੂੰ ਬੀਤੇ ਦਿਨੀਂ ‘ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਰਾਈਟਰਜ਼’ ਕੋਲੋਂ ਈ-ਮੇਲ ਰਾਹੀਂ ‘ਵਰਲਡ ਯੂਨੀਅਨ ਆਫ਼ ਪੋਇਟਸ’ ਦੇ ਡਿਪਟੀ ਜਨਰਲ ਡਾਇਰੈਕਟਰ ਵਜੋਂ ਅਪਵਾਇੰਟਮੈਂਟ ਸਰਟੀਫੀਕੇਟ ਪ੍ਰਾਪਤ ਹੋਇਆ ਹੈ। ਇਹ ਸਰਟੀਫੀਕੇਟ ਉਨ੍ਹਾਂ ਨੂੰ ਅੰਗਰੇਜ਼ੀ ਲੇਖਕਾਂ ਦੀ ਇਸ ਅੰਤਰ-ਰਾਸ਼ਟਰੀ ਸੰਸਥਾ ਦੇ ਫਾਊਂਡਰ ਪ੍ਰੈਜ਼ੀਡੈਂਟ ਸਿਲਵੈਨੋ ਬਾਰਟੀਲੈਜ਼ੋ ਨੇ ਇਟਲੀ ਤੋਂ ਈ-ਮੇਲ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਉਹ ‘ਵਰਲਡ ਐਸੋਸੀਏਸਨ ਆਫ਼ ਇੰਗਲਿਸ਼ ਪੋਇਟਰੀ’ ਦੇ ਮੁੱਢਲੇ ਪ੍ਰਧਾਨ ਹਨ ਜੋ ਕਿ ‘ਵਰਲਡ ਯੂਨੀਅਨ ਆਫ ਪੋਇਟਸ’ ਦੀ ਇੱਕ ਬਰਾਂਚ ਵਜੋਂ ਕੰਮ ਕਰਦੀ ਹੈ ਅਤੇ ਇਸ ਦੀਆਂ ਸਾਰੀ ਦੁਨੀਆਂ ਵਿੱਚ ਕਈ ਬਰਾਂਚਾਂ ਹਨ। ਇੱਕ ਪੰਜਾਬੀ ਲੇਖਕ ਜੋ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਹੀ ਕਵਿਤਾਵਾਂ ਲਿਖਦਾ ਹੈ, ਦੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਅੰਤਰ-ਰਾਸ਼ਟਰੀ ਪੱਧਰ ਦਾ ਇਹ ਮਾਣ ਹਾਸਲ ਹੋਇਆ ਹੈ। ਸਮੂਹ ਪੰਜਾਬੀ ਜਗਤ ਪ੍ਰੋ. ਮੋਹਿੰਦਰਦੀਪ ਗਰੇਵਾਲ ਦੀ ਇਸ ਮਾਣ-ਮੱਤੀ ਪ੍ਰਾਪਤੀ ‘ਤੇ ਫ਼ਖ਼ਰ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੂੰ ਦੋਸਤਾਂ-ਮਿੱਤਰਾਂ ਅਤੇ ਸ਼ੁਭ-ਚਿੰਤਕਾਂ ਵੱਲੋਂ ਵਧਾਈ ਦੇ ਫ਼ੋਨ, ਈ-ਮੇਲ ਅਤੇ ਫੇਸਬੁੱਕ ਸੁਨੇਹੇ ਮਿਲ ਰਹੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਅੰਗਰੇਜ਼ੀ ਭਾਸ਼ਾ ਦੇ ਲੇਖਕ ਵੀ ਸ਼ਾਮਲ ਹਨ। ਪ੍ਰੋ. ਮੋਹਿੰਦਰਦੀਪ ਗਰੇਵਾਲ ਨੇ ਇਹ ਖ਼ੁਸ਼ੀ ਭਰੀ ਖ਼ਬਰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਜਿਸ ਦੇ ਉਹ ਮੁੱਢਲੇ ਮੈਂਬਰ ਹਨ ਅਤੇ ਇਸ ਦੇ ਵਾਈਸ-ਪ੍ਰੈਜ਼ੀਡੈਂਟ ਦੇ ਅਹੁਦੇ ‘ਤੇ ਵੀ ਰਹੇ ਹਨ, ਦੇ ਬੀਤੇ ਐਤਵਾਰ ਹੋਏ ਮਾਸਿਕ-ਸਮਾਗ਼ਮ ਵਿੱਚ ਮੈਂਬਰਾਂ ਨਾਲ ਸਾਂਝੀ ਕੀਤੀ। ਸਭਾ ਦੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਇਸ ਮਾਣ-ਮੱਤੀ ਪ੍ਰਾਪਤੀ ‘ਤੇ ਹਾਰਦਿਕ-ਮੁਬਾਰਕਬਾਦ ਦਿੱਤੀ ਗਈ।
ਪ੍ਰੋ. ਮੋਹਿੰਦਰਦੀਪ ਗਰੇਵਾਲ ‘ਵਰਲਡ ਯੂਨੀਅਨ ਆਫ਼ ਪੋਇਟਸ’ ਦੇ ਡਿਪਟੀ ਜਨਰਲ ਨਿਯੁੱਕਤ
RELATED ARTICLES

