ਤੁਸੀਂ ਕੈਨੇਡਾ ਵਿਚ ਆਪਣਾ ਘਰ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਘਰ ਦੀ ਕੀ ਲੋੜ ਕਿਉਂਕਿ ਇੱਥੇ ਤਾਂ ਇੱਕ ਪੂਰਾ ਪਿੰਡ ਹੀ ਇੰਨੀ ਘੱਟ ਕੀਮਤ ‘ਤੇ ਖ਼ਰੀਦ ਸਕਦੇ ਹੋ। ਜੀ ਹਾਂ, ਕਿਊਬਿਕ ਦੇ ਇੱਕ ਪਿੰਡ ਨੂੰ ਵੇਚਣ ਲਈ ਸੇਲ ‘ਤੇ ਲਗਾਇਆ ਗਿਆ ਹੈ।
ਮਾਂਟਰੀਅਲ ਦੇ ਉੱਤਰ ਵੱਲ ਇੱਕ ਘੰਟੇ ਦੀ ਦੂਰੀ ‘ਤੇ ਸਥਿਤ ਕੈਨੇਡੀਆਨਾ ਪਿੰਡ ਨੂੰ ਸੇਲ ‘ਤੇ ਲਗਾਇਆ ਗਿਆ ਹੈ। 60 ਹੈਕਟੇਅਰ ਖੇਤਰ ਵਾਲੇ ਇਸ ਪਿੰਡ ਵਿਚ 45 ਇਮਾਰਤਾਂ ਹਨ ਅਤੇ ਇਸ ਦੀ ਕੀਮਤ 2.8 ਮਿਲੀਅਨ ਡਾਲਰ ਰੱਖੀ ਗਈ ਹੈ। ਯਾਨੀ ਕਿ ਜੇਕਰ ਤੁਹਾਡੇ ਕੋਲ ਵੈਨਕੂਵਰ ਵਿਚ ਘਰ ਹੈ ਤਾਂ ਉਸ ਨੂੰ ਵੇਚ ਕੇ ਉਸੇ ਕੀਮਤ ਵਿਚ ਤੁਸੀਂ ਕਿਊਬਿਕ ਵਿਚ ਪੂਰਾ ਪਿੰਡ ਖ਼ਰੀਦ ਸਕਦੇ ਹੋ।ਪਿੰਡ ਵਿਚ ਚਰਚ, ਜਨਰਲ ਸਟੋਰ, ਮਿਲ, ਸ਼ਮਸ਼ਾਨ ਘਰ, ਸੈਲੂਨ ਅਤੇ 22 ਘਰ ਮੌਜੂਦ ਹਨ। ਹਾਲਾਂਕਿ ਇਨ੍ਹਾਂ ‘ਚੋਂ ਸਿਰਫ਼ ਇੱਕ ਹੀ ਇਮਾਰਤ ਅਜਿਹੀ ਹੈ, ਜੋ ਰਹਿਣ ਲਾਇਕ ਹੈ। ਇਹ ਪਿੰਡ 19ਵੀਂ ਸਦੀ ਦੀ ਤਰਜ਼ ‘ਤੇ ਬਣਾਇਆ ਗਿਆ ਹੈ।
ਇਸ ਪਿੰਡ ਵਿਚ ਹਰ ਸਾਲ 30 ਹਜ਼ਾਰ ਸੈਲਾਨੀ ਘੁੰਮਣ ਲਈ ਆਉਂਦੇ ਹਨ। ਖ਼ਾਸ ਤੌਰ ‘ਤੇ ਸਕੂਲਾਂ ਦੇ ਬੱਚੇ ਇੱਥੇ ਘੁੰਮਣ ਲਈ ਆਉਂਦੇ ਹਨ। ਇੱਥੇ ਤਕਰੀਬਨ 110 ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਕਈ ਟੀ.ਵੀ. ਸ਼ੋਅ ਬਣਾਏ ਜਾਂਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …