Breaking News
Home / ਕੈਨੇਡਾ / ਪਦਮ ਭੂਸ਼ਣ ਡਾਕਟਰ ਖੇਮ ਸਿੰਘ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਪਦਮ ਭੂਸ਼ਣ ਡਾਕਟਰ ਖੇਮ ਸਿੰਘ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਐਬਟਸਫੋਰਡ/ਬਿਊਰੋ ਨਿਊਜ਼
ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਗੁਰਦੁਆਰਾ ਸੁੱਖ ਸਾਗਰ ਵਿਖੇ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲੇ ਡਾ. ਖੇਮ ਸਿੰਘ ਗਿੱਲ ਸਾਬਕਾ ਉਪ ਕੁਲਪਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਚੇਅਰਮੈਨ ਅਕਾਲ ਅਕੈਡਮੀਜ਼ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋਇਆ। ਜਿਸ ਵਿੱਚ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਵੱਲੋਂ ਲਾਈ ਹੋਈ ਫੁਲਵਾੜੀ ਅਕਾਲ ਅਕੈਡਮੀ ਸਰੀ ਦੇ ਬੱਚਿਆਂ ਨੇ ਰਸ ਭਿੰਨੇ ਕੀਰਤਨ ਦੁਆਰਾ ਸਮਾਗਮ ਦੀ ਆਰੰਭਤਾ ਕੀਤੀ। ਇਸ ਤੋਂ ਬਾਅਦ ਭਾਈ ਬਲਕਾਰ ਸਿੰਘ ਜੀ ਨੇ ਡਾਕਟਰ ਸਾਹਿਬ ਜੀ ਦੀ ਯਾਦ ਵਿੱਚ ਇੱਕ ਸ਼ਬਦ ਦੀ ਹਾਜ਼ਰੀ ਲਵਾਈ। ਫਿਰ ਗਿੱਲ ਪਰਿਵਾਰ ਵੱਲੋਂ ਕਰਵਾਏ ਸਹਿਜ ਪਾਠ ਦੇ ਭੋਗ ਪਾਏ ਗਏ।
ਇਸ ਸਮਾਗਮ ਵਿੱਚ ਲੋਅਰਮੈਨ ਲੈਡ ਦੀਆਂ ਸਾਰੀਆਂ ਹੀ ਸੁਸਾਇਟੀਆਂ ਤੇ ਸਕੂਲਾਂ ਕਾਲਜਾਂ ਦੇ ਪ੍ਰਬੰਧਕਾਂ ਨੇ ਹਾਜ਼ਰੀ ਲਵਾਈ, ਜਿਸ ਵਿੱਚ ਸਟੇਜ ਦੀ ਸੇਵਾ ਭਾਈ ਰਾਜਵੀਰ ਸਿੰਘ ਤੇ ਮਨਦੀਪ ਸਿੰਘ ਗੋਸਲ ਨੇ ਨਿਭਾਈ। ਇਸ ਤੋਂ ਬਾਅਦ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨਾਮਵਰ ਢਾਡੀ ਤਰਲੋਚਨ ਸਿੰਘ ਭਮੱਦੀ ਨੇ ਕਿਸਾਨੀ ਦੇ ਮੁੱਢ, ਪ੍ਰਸਿੱਧ ਕਣਕ ਵਿਗਿਆਨੀ, ਹਰੇ ਇਨਕਲਾਬ ਦੇ ਬਾਨੀ ਵਜੋਂ ਯਾਦ ਕੀਤਾ, ਇਸ ਤੋਂ ਬਾਅਦ ਡਾਕਟਰ ਧਾਲੀਵਾਲ ਵਾਈਸ ਚਾਂਸਲਰ ਐਟਰਨਲ ਯੂਨੀਵਰਸਿਟੀ ਬੜੂ ਸਾਹਿਬ ਨੇ ਕਿਹਾ ਕਿ ਡਾਕਟਰ ਗਿੱਲ ਪੀਏਯੂ ਦੇ ਥੰਮ ਸਨ, ਜਿਨ੍ਹਾਂ ਨੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ, ਡੀਨ ਖੇਤੀਬਾੜੀ ਕਾਲਜ, ਨਿਰਦੇਸ਼ਕ ਸਿੱਖਿਆ ਪ੍ਰਸਾਰ ਵਜੋਂ ਯਾਦ ਕੀਤਾ, ਭਾਈ ਅਵਤਾਰ ਸਿੰਘ ਗਿੱਲ ਨੇ ਅੰਤ ਵਿੱਚ ਸਾਰੀਆਂ ਹੀ ਆਈਆਂ ਹੋਈਆਂ ਸੁਸਾਇਟੀਆਂ ਸਕੂਲਾਂ ਕਾਲਜਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਡਾਕਟਰ ਸਾਹਿਬ ਦੇ ਪਾਏ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਇੱਕ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਦੇ ਬਰਾਬਰ ਹੈ, ਉਨ੍ਹਾਂ ਵੱਲੋਂ ਕੀਤੀ ਘਾਲਣਾ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ ਤੇ ਉਹ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਅਤੇ ਰੀਮਾਂ ਅਨੰਦ ਵੱਲੋਂ ਬਣਾਈ ਡਾਕੂਮੈਂਟਰੀ ਉਹਰੇ ਇਨਕਲਾਬ ਦੇ ਬਾਨੀ ਵੀ ਦਿਖਾਈ ਗਈ। ਇਸ ਮੌਕੇ ‘ਤੇ ਉਨ੍ਹਾਂ ਦੇ ਵੱਡੇ ਪੁੱਤਰ ਡਾ. ਬਲਜੀਤ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …