ਬਰੈਂਪਟਨ/ਬਿਊਰੋ ਨਿਊਜ਼
13 ਅਗਸਤ, 2016 ਨੂੰ ਸਵੈਚਾਲਕ ਦਲ ਦੇ ਵਲੰਟੀਅਰਜ਼ ਵਲੋਂ ਦੋ ਜਗਾਹ ਦਾ ਟੂਰ ਕੀਤਾ ਗਿਆ। ਪਹਿਲੋ ਬਲੂਮਾਊਂਟੇਨ ਅਤੇ ਫਿਰ ਵਸਾਗਾ ਬੀਚ। ਦੋਨੋ ਜਗ੍ਹਾ ਮੌਸਮ ਦੀ ਖਰਾਬੀ ਕਾਰਣ ਥੋਹੜਾ ਬੇਸੁਆਦੀ ਹੋਈ ਪਰ ਯਾਤਰੂਆਂ ਦੇ ਹੁਲਾਸ ਕਾਰਣ ਟੂਰ ਦੇ ਨਿਸਚਤ ਸਮੇ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਸਵੇਰੇ 8.30 ਤੋਂ ਸ਼ਾਮ ਦੇ 6 ਵਜੇ ਤਕ ਸਭ ਦੋਸਤਾਂ ਨੇ ਰੌਣਕਾਂ ਦਾ ਅਨੰਦ ਲਿਆ। ਜਿਨ੍ਹਾਂ ਦੋਸਤਾਂ ਨੇ ਵਸਾਗਾ ਬੀਚ ਪਹਿਲੋਂ ਨਹੀਂ ਸੀ ਵੇਖੀ ਹੋਈ, ਉਨ੍ਹਾਂ ਦੇ ਦੱਸਣ ਮੁਤਾਬਿਕ ਇਹ ਬਹੁਤ ਸੁੰਦਰ ਜਗਾਹ ਸੀ ਪਰ ਜਿਨ੍ਹਾ ਦੂਸਰੀ ਵਾਰ ਵੇਖੀ ਉਨ੍ਹਾਂ ਅਨੁਸਾਰ ਬੀਚ ਨਾਲੋਂ ਬਲੂ ਮਾਊਟੇਨ ਰੀਜ਼ੌਰਟ ਜ਼ਿਆਦਾ ਸੁੰਦਰ ਸੀ। ਗੰਡੋਲਾ ਦੀ ਰਾਈਡ ਦੀ ਟਿਕਟ ਭਾਵੇਂ 19 ਡਾਲਰ ਸੀ ਪਰ ਪ੍ਰਬੰਧਕਾ ਦੀ ਸੁਘੜ ਸੌਦੇਬਾਜੀ ਕਾਰਣ 14 ਡਾਲਰ ਵਿਚ ਮਿਲ ਗਈ ਅਤੇ ਸਭ ਨੇ ਝੂਟੇ ਲਏ। ਪ੍ਰਬੰਧਕਾ ਦੇ ਤਜ਼ਰਬੇ ਅਨੁਸਾਰ ਸੇਵਾਦਲ ਦੀਆਂ ਸੇਵਾਵਾਂ ਲੈਣ ਵਾਲੇ ਗਾਹਕ ਵਧੇਰੇ ਸੁਘੜ ਅਤੇ ਖੁਲਦਿਲੇ ਹਨ ਜੋ ਪੈਸਾ ਖਰਚਣ ਲਗਿਆਂ ਮੰਜੇ ਥਲੇ ਨਹੀਂ ਵੜਦੇ ਜਾਂ ਕਿਰਸਾਂ ਨਹੀਂ ਕਰਦੇ ਅਤੇ ਪੂਰਾ ਅਨੰਦ ਲੈਂਦੇ ਹਨ। ਬਲੂ ਮਾਊਟੇਨ ਇਕ ਪੂਰਾ ਸੂਰਾ ਸ਼ਹਿਰ ਹੈ ਪਰ ਇਸ ਤੋਂ ਪਾਸੇ ਹਟਕੇ ਇਸੇ ਨਾਮ ਦਾ ਕੰਪਨੀ ਨੇ ਫਲੋਰੀਡਾ ਦੇ ਡਿਜ਼ਨੀਲੈਂਡ ਦੀ ਤਰਜ ਉਪਰ ਇਕ ਵਖ ਇਲਾਕਾ ਵਸਾਇਆ ਹੋਇਆ ਹੈ ਜਿਸਦਾ ਨਾਮ ‘ਬਲੂ ਮਾਊਟੇਨ ਵਿਲੇਜ’ ਹੈ। ਦੁਨੀਆਦਾਰੀ ਤੋਂ ਨਿਜਾਤ ਲੈਣ ਖਾਤਰ, ਐਥੇ ਲੋਕ ਹਫਤਿਆ ਵਧੀ ਆਕੇ ਠਹਿਰਦੇ ਹਨ। ਹਰ ਰੋਜ਼ ਕਈ ਤਰਾ੍ਹਂ ਦੇ ਮਨੋਰੰਜਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਬਸ ਯਾਤਰੂਆਂ ਨੇ ਅਜਿਹੇ ਹੀ ਇਕ ਪ੍ਰੋਗਰਾਮ ਨੂੰ ਵੈਸਟਨ ਟਰਿਲੀਅਮ ਹੋਟਲ ਦੇ ਕੰਨਸਰਟ ਹਾਲ ਵਿਚ ਮੁਫਤ ਵੇਖਿਆ। ਸੇਵਾਦਲ ਦੇ ਸਰਵੇਖਣ ਮੁਤਾਬਿਕ ਇਸ ਟਰਿਪ ਦੀ ਰੇਟਿੰਗ 5 ਵਿਚੋਂ ਚਾਰ ਸੀ। ਇਕ ਨੰਬਰ ਮੌਸਮ ਖਰਾਬੀ ਕਾਰਣ ਘਟ ਮਿਲਿਆ। ਇਸਦੀ ਭਰਪਾਈ ਲਈ ਰਸਤੇ ਵਿਚ 4, 5 ਕਲਾਕਾਰ ਲੋਕਾਂ ਨੇ ਕਵਿਤਾਵਾਂ, ਲਤੀਫਿਆਂ ਅਤੇ ਗਾਣਿਆਂ ਨਾਲ ਸਾਥੀਆਂ ਦਾ ਮਨੋਰੰਜਨ ਕੀਤਾ। ਸਭ ਤੋਂ ਵਧ ਆਈਟਮਾਂ ਬੀਬੀ ਸ਼ਿੰਦਰ ਨੇ ਪੇਸ਼ ਕੀਤੀਆਂ। ਜਿਥੇ ਉਸ ਲਤੀਫੇ ਅਤੇ ਗੀਤ ਸੁਣਾਏ ਉਥੇ ਗੁਰਬਾਣੀ ਦਾ ਇਕ ਸ਼ਬਦ ਵੀ ਗਾਇਆ। ਵੱਧ ਜਾਣਕਾਰੀ ਲਈ ਫੋਨ 905 794 7882
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …