ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਪੂਰੇ ਸੂਬੇ ਵਿਚ ਕੁਲ 30 ਕਮਿਊਨਿਟੀ ਪ੍ਰਾਜੈਕਟਾਂ ਵਿਚ ਨਿਵੇਸ਼ ਕਰਨ ਜਾ ਰਹੀ ਹੈ ਜਿਸ ਨਾਲ ਓਨਟਾਰੀਓ ਦੇ ਗਰੀਬ ਲੋਕਾਂ ਨੂੰ ਗਰੀਬੀ ਵਿਚੋਂ ਕੱਢ, ਚੰਗੀ ਨੌਕਰੀਆਂ ਲੱਭਣ ਅਤੇ ਬੇਘਰੇ ਲੋਕਾਂ ਦੀ ਮਦਦ ਕਰੇਗੀ। ਇਹ 30 ਪ੍ਰਾਜੈਕਟ ਓਨਟਾਰੀਓ ਦੇ ਲੋਕਲ ਪਾਵਰਟੀ ਰਿਡਕਸ਼ਨ ਫੰਡ ਵਿਚੋਂ ਫੰਡ ਕੀਤੇ ਜਾਣਗੇ। ਇਹ ਫੰਡ ਨਵੀਨਤਾਕਾਰੀ ਨਾਲ ਗਰੀਬੀ ਵਿਚ ਫਸੇ ਲੋਕਾਂ ਨੂੰ ਘਰ ਦਵਾਉਣ, ਉਹਨਾਂ ਦੇ ਹੁਨਰ ਦੀ ਪਛਾਣ ਕਰ ਉਹਨਾਂ ਲਈ ਰੋਜ਼ਗਾਰ ਲੱਭਣ ਵਿਚ ਮਦਦ ਕਰਦਾ ਹੈ। ਇਸ ਪ੍ਰਾਜੈਕਟ ਤਹਿਤ ਔਰਤਾਂ, ਸਿੰਗਲ ਪੇਰੇਂਟ, ਅਪੰਗ ਲੋਕਾਂ, ਨੌਜਵਾਨਾਂ, ਨਵੇਂ ਪਰਵਾਸੀਆਂ, ਬਜ਼ੁਰਗਾਂ ਅਤੇ ਓਨਟਾਰੀਓ ਦੇ ਦੇਸੀ ਲੋਕਾਂ ਨੂੰ ਮਦਦ ਪ੍ਰਧਾਨ ਕੀਤੀ ਜਾਵੇਗੀ।
ਬਰੈਂਪਟਨ ਕੇਲੇਡਨ ਕਮਿਊਨਿਟੀ ਲਿਵਿੰਗ ਨੂੰ ਆਉਂਦੇ 36 ਮਹੀਨਿਆਂ ਵਿਚ ਇਸ ਪ੍ਰਾਜੇਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ $853,000 ਦੀ ਫੰਡਿੰਗ ਮਿਲੇਗੀ। ਇਸ ਪ੍ਰਾਜੈਕਟ ਦਾ ਅਹਿਮ ਮਹੱਤਵ ਬੇਘਰੇ ਲੋਕਾਂ ਦੀ ਮਦਦ ਕਰਨਾ ਹੈ ਅਤੇ ਅਪੰਗ ਲੋਕਾਂ ਦੀ ਤਸ਼ਖ਼ੀਸ਼ ਕਰ ਉਹਨਾਂ ਨੂੰ ਜਰੂਰੀ ਮਦਦ ਪਹੁੰਚਾਉਣਾ ਹੈ। ਗਰੀਬੀ ਨੂੰ ਹਟਾਉਣਾ ਸੂਬੇ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ ਤਾਂ ਜੋ ਸਾਡੀ ਰੋਜਮਰਾ ਦੀ ਜਿੰਦਗੀ ਵਿਚ ਆਸਾਨੀ ਹੋਵੇ।
ਬਰੈਂਪਟਨ ਵੇਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਇਸ ਫੰਡਿੰਗ ਦੁਆਰਾ ਬਰੈਂਪਟਨ ਕੇਲੇਡਨ ਕਮਿਊਨਿਟੀ ਲਿਵਿੰਗ ਅਪੰਗ ਲੋਕਾਂ ਦੀ ਵਧੇਰੇ ਮਦਦ ਕਰ ਸਕੇਗੀ। ਇਹ ਪ੍ਰਾਜੇਕਟ ਸਰਕਾਰ, ਅਤੇ ਕਮਿਊਨਿਟੀਆਂ ਨੂੰ ਗਰੀਬੀ ਵਿਚ ਫਸੇ ਲੋਕਾਂ ਦੀ ਵਧੇਰੇ ਮਦਦ ਕਰਨ ਦੇ ਯੋਗ ਬਣਾਉਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …