7.1 C
Toronto
Thursday, October 23, 2025
spot_img
Homeਕੈਨੇਡਾਮੋਹੀ ਪਿਕਨਿਕ 'ਚ ਪਿੰਡ ਵਾਸੀਆਂ ਨੇ ਖੇਤਾਂ ਤੇ ਜੂਹਾਂ ਦੀਆਂ ਗੱਲਾਂ ਕੀਤੀਆਂ

ਮੋਹੀ ਪਿਕਨਿਕ ‘ਚ ਪਿੰਡ ਵਾਸੀਆਂ ਨੇ ਖੇਤਾਂ ਤੇ ਜੂਹਾਂ ਦੀਆਂ ਗੱਲਾਂ ਕੀਤੀਆਂ

ਮਿਸੀਸਾਗਾ : ਪਿਛਲੇ ਸਨਿਚਰਵਾਰ ਨੂੰ ਟੋਰਾਂਟੋ ਤੇ ਨਾਲ ਲਗਦੇ ਏਰੀਏ ਵਿੱਚ ਰਹਿ ਰਹੇ ਮੋਹੀ ਪਿੰਡ ਵਾਸੀਆਂ ਨੇ ਮੀਡੋਵੇਲ ਕਨਜਰਵੇਸ਼ਨ ਏਰੀਆ ਓਲਡ ਡੈਰੀ ਰੋਡ ਮਿਸੀਸਾਗਾ ਵਿਖੇ ਭਾਰੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਸ਼ਾਨਦਾਰ ਪਿਕਨਿਕ ਦਾ ਅਨੰਦ ਮਾਣਿਆ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਸੀ ਜਿਨਾਂ ਨੇ ਭਾਰਤ ਦੇਸ਼ ਨੂੰ ਅਜ਼ਾਦ ਕਰਾਉਣ ਲਈ 20 ਸਾਲ ਅੰਡੇਮਾਨ ਤੇ ਨਿਕੋਬਾਰ ਦੀ ਤਸੀਹੇ ਭਰੀ ਜੇਲ ਕੱਟੀ ।
ਇਸ ਪਿਕਨਿਕ ਵਿੱਚ ਟੋਰਾਂਟੋ ਏਰੀਏ ਵਿੱਚ ਰਹਿ ਰਹੇ ਮੋਹੀ ਨਿਵਾਸੀ ਵਂਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਏ। ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਵੀ ਆਪਣੇ ਪਰਿਵਾਰਾਂ ਨਾਲ ਪਿਕਨਿਕ ਵਿੱਚ ਪਹੁੰਚੀਆਂ ਜਿਨਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੂੰ ਇਸ ਤਰਾਂ ਮਹਿਸੂਸ ਹੋਣ ਲੱਗਿਆ ਜਿਵੇਂ ਉਹ ਆਪਣੇ ਪੇਕੇ ਪਿੰਡ ਮੋਹੀ ਆਈਆਂ ਹੋਈਆਂ ਹੋਣ। ਵਾਲੀਬਾਲ ਦੀਆਂ ਗਰਾਊਂਡ ਤੇ ਸਾਰਾ ਸਮਾਂ ਫਸਵੇਂ ਮੁਕਾਬਲੇ ਹੁੰਦੇ ਰਹੇ । ਬੱਚਿਆਂ ਦੀਆਂ ਦੌੜਾਂ ਕਰਵਾਕੇ ਇਨਾਮ ਵੰਡੇ ਗਏ ।ਵਧੀਆ ਸੁਹਾਵਣੇ ਮੌਸਮ ਤੇ ਹਰੇ ਭਰੇ ਉੱਚੇ ਲੰਮੇ ਰੁੱਖਾਂ ਦੀ ਛਾਂ ਥਲੇ ਲੇਡੀਜ਼ ਵਲੋਂ ਪਾਏ ਗਿੱਧੇ ਤੇ ਬੋਲੀਆਂ ਨੇ ਪੁਰਾਣੇ ਸਮੇਂ ਪਿੰਡ ਵਿੱਚ ਲਗਦੀਆਂ ਤੀਆਂ ਦੀ ਯਾਦ ਤਾਜ਼ਾ ਕਰਾ ਦਿੱਤੀ ।
ਲੇਡੀਜ਼ ਦੀ ਮਿਊਜ਼ਿਕ ਚੇਅਰ ਰੇਸ ਬਹੁਤ ਦਿਲਚਸਪ ਰਹੀ। ਮੋਹੀ ਪਿਕਨਿਕ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ । ਸੀਨੀਅਰਜ਼ ਪਿੰਡਾਂ ਵਿੱਚ ਬਤੀਤ ਕੀਤੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਜਜ਼ਬਾਤੀ ਹੋ ਗਏ। ਪੁਰਾਣੇ ਸਮੇਂ ਵਿਚ ਖੂਹ ਟੋਭੇ ਜੀਵਨ ਸਰੋਤ ਸਨ, ਜਿਨਾਂ ਦੁਆਲੇ ਪਿੰਡਾਂ ਦਾ ਜੀਵਨ ਧੜਕਦਾ ਸੀ ਤੇ ਖੂਹਾਂ ਦੇ ਨਾ ਰਖੇ ਹੁੰਦੇ ਸਨ। ਸਾਰਾ ਸਮਾਂ ਖਾਣ ਪੀਣ ਦਾ ਸਿਲਸਿਲਾ ਚਲਦਾ ਰਿਹਾ। ਇਸ ਵੱਡੇ ਮੇਲੇ ਵਰਗੀ, ਮੋਹੀ ਪਿਕਨਿਕ ਨੂੰ ਕਾਮਯਾਬ ਕਰਨ ਵਿੱਚ ਮਹਿੰਦਰ ਸਿੰਘ ਮੋਹੀ, ਜਰਨੈਲ ਸਿੰਘ ਗਿੱਲ, ਬਲਰਾਜ ਸਿੰਘ ਰਾਜੂ, ਹਰਪ੍ਰੀਤ ਬੰਟੀ, ਕੈਪਟਨ ਕੁਲਵਿੰਦਰ ਸਿੰਘ, ਹਰਪ੍ਰੀਤ ਬੰਟੀ, ਦਲਜੀਤ ਗਰੇਵਾਲ, ਜੱਸੀ ਮੋਹੀ, ਰਣਜੀਤ ਸਿੰਘ ਮੋਹੀ, ਗੁਰਿੰਦਰ ਗਿੱਲ, ਹਰਜੀਤ ਥਿੰਦ, ਹਰਜਿੰਦਰ ਥਿੰਦ, ਸੁਰਜੀਤ ਥਿੰਦ, ਨੀਟੂ ਥਿੰਦ, ਹਰਪ੍ਰੀਤ ਧਾਲੀਵਾਲ, ਟੋਨੀ ਥਿੰਦ, ਰੋਜੀ ਥਿੰਦ, ਹੈਪੀ ਗਿਲ, ਜੱਗੀ ਗਿਲ ਤੇ ਪਿੰਡ ਦੇ ਨੌਜਵਾਨਾਂ ਦਾ ਮੁੱਖ ਯੋਗਦਾਨ ਰਿਹਾ ।

RELATED ARTICLES

ਗ਼ਜ਼ਲ

POPULAR POSTS