ਟੋਰਾਂਟੋ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਸਾਹਿਤਕ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਸੰਚਾਲਕ ਸੁਰਜੀਤ ਕੌਰ ਜੀ ਵੱਲੋਂ ਸ਼ਿਵ ਬਟਾਲਵੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਾਵਿ ਮਿਲਣੀ ਦਾ ਆਯੋਜਨ 15 ਤੇ 16 ਅਗਸਤ ਨੂੰ ਆਯੋਜਿਤ ਕੀਤਾ ਗਿਆ। ਜੋ ਕਿ ਬਹੁਤ ਹੀ ਕਾਮਯਾਬ ਹੋ ਨਿਬੜਿਆ ਤੇ ਜਿਸਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਹੋ ਰਹੇ ਹਨ। ਦੋਨੋਂ ਦਿਨ ਦੇ ਪ੍ਰੋਗਰਾਮ ਵਿੱਚ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸ਼ਿਵ ਬਟਾਲਵੀ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਦੀਪਕ ਬਾਲੀ ਨੇ ਕੀਤੀ।
ਇਸ ਮੀਟਿੰਗ ਦੀ ਵਿਸ਼ੇਸ਼ ਗੱਲ ਇਹ ਸੀ ਕਿ ਰਮਿੰਦਰ ਰਮੀ ਨੇ ਸ਼ਿਵ ਬਟਾਲਵੀ ਦੇ ਬੇਟੇ ਮਿਹਰਬਾਨ ਬਟਾਲਵੀ ਨੂੰ ਵਿਸ਼ੇਸ਼ ਸੱਦਾ ਦਿੱਤਾ ਸੀ । ਜਿਹਨਾਂ ਦਾ ਸੱਭ ਮੈਂਬਰਾਂ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਤੇ ਸਾਰਿਆਂ ਨੇ ਇਹੀ ਮਹਿਸੂਸ ਕੀਤਾ ਜਿਵੇਂ ਅਸੀਂ ਅੱਜ ਸ਼ਿਵ ਬਟਾਲਵੀ ਦੇ ਦਰਸ਼ਨ ਕਰ ਲਏ ਹੋਣ, ਸਾਡੇ ਸਾਹਮਣੇ ਸ਼ਿਵ ਬੈਠੇ ਹੋਣ। 15 ਅਗਸਤ ਦੀ ਜ਼ੂਮ ਮੀਟਿੰਗ ਵਿੱਚ ਮੁੱਖ ਮਹਿਮਾਨ ਦੀਪਕ ਅਨੰਦ ਐਮ ਪੀ ਪੀ, ਮਿਹਰਬਾਨ ਬਟਾਲਵੀ, ਦੀਪਕ ਬਾਲੀ ਸਨ ਅਤੇ ਵਿਸ਼ੇਸ਼ ਮਹਿਮਾਨ ਗੁਰਚਰਨ ਕੌਰ ਕੋਚਰ, ਡਾ. ਹਰਜੀਤ ਸਿੰਘ ਸੱਧਰ, ਤਾਹਿਰਾ ਸਰਾ, ਡਾ. ਵਿਕਰਮਜੀਤ ਸਿੰਘ, ਪ੍ਰੋ. ਰਾਮ ਸਿੰਘ ਸਨ। ਜ਼ੂਮ ਮੀਟਿੰਗ ਵਿੱਚ ਹੋਣਹਾਰ ਸ਼ਾਇਰ ਕਵੀ ਰਾਜਲਾਲੀ, ਸਹਿਜਪ੍ਰੀਤ ਮਾਂਗਟ, ਤਰਲੋਚਨ ਲੋਚੀ, ਸਤਿੰਦਰ ਕੌਰ ਕਾਹਲੋਂ, ਡਾ. ਪ੍ਰਿਤਪਾਲ ਕੌਰ ਚਾਹਲ, ਰਿੰਟੂ ਭਾਟੀਆ, ਅੰਜੂ, ਸੁਰਜੀਤ ਸਿੰਘ ਧੀਰ, ਪਰਵਿੰਦਰ ਗੋਗੀ, ਪਿਆਰਾ ਸਿੰਘ ਕੁੱਦੋਵਾਲ, ਰਣਧੀਰ ਵਿਰਕ, ਸ਼ਹਿਬਾਜ਼ ਖਾਨ ਭੱਟੀ, ਪਰਮਜੀਤ ਸਿੰਘ ਗਿੱਲ, ਸਰਨਜੀਤ ਕੌਰ ਅਨਹੱਦ ਸਿਲਕੀ ਤੇ ਜਗੀਰ ਸਿੰਘ ਕਾਹਲੋਂ ਸਨ। ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਦੋਵੇਂ ਦਿਨ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਬਣਾ ਕੇ ਰੱਖੀ। ਸੁਰਜੀਤ ਕੌਰ ਨੇ ਮੀਟਿੰਗ ਦਾ ਸੰਚਾਲਨ ਬਹੁਤ ਖ਼ੂਬਸੂਰਤੀ ਨਾਲ ਕੀਤਾ।
16 ਅਗਸਤ ਨੂੰ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਕਾਵਿ ਮਿਲਣੀ ਹੋਈ। ਇਸ ਜ਼ੂਮ ਮੀਟਿੰਗ ਵਿੱਚ ਮੁੱਖ ਮਹਿਮਾਨ ਸੁੱਖੀ ਬਾਠ, ਸੁਖਵਿੰਦਰ ਅੰਮ੍ਰਿਤ, ਅੰਮੀਆਂ ਕੁੰਵਰ ਸਨ। ਵਿਸ਼ੇਸ਼ ਮਹਿਮਾਨ ਡਾ. ਸਰਬਜੀਤ ਕੌਰ ਸੋਹਲ, ਡਾ: ਕੁਲਦੀਪ ਸਿੰਘ ਦੀਪ, ਨਿਗਾਹਤ ਖੁਰਸ਼ੀਦ, ਸੁਲਤਾਨਾ ਬੇਗਮ, ਵਿਸ਼ਾਲ ਬਿਆਸ ਸਨ। ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੈਂਬਰਜ਼ ਤੇ ਸੰਚਾਲਕ ਸੁਰਜੀਤ ਦਾ ਦਿਲੋਂ ਧੰਨਵਾਦ ਕੀਤਾ।