ਟੋਰਾਂਟੋ : ਤੰਦੂਰੀ ਫਲੇਮ, ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ ਬਫੇ ਐਂਡ ਰੈਸਟੋਰੈਂਟ ਵਿਚ ਮਹਿਮਾਨਾਂ ਅਤੇ ਸਵਾਦ ਦੇ ਸ਼ੌਕੀਨਾਂ ਲਈ ਇਕ ਸ਼ਾਨਦਾਰ ਇੰਡੀਅਨ ਸਟਰੀਟ ਫੈਸਟੀਵਲ 19 ਮਈ ਤੋਂ 25 ਮਈ ਤੱਕ ਆਯੋਜਿਤ ਕੀਤਾ ਜਾਵੇਗਾ। ਤੰਦੂਰੀ ਫਲੇਮ ਦੁਆਰਾ ਮਿਸੀਸਾਗਾ ਅਤੇ ਬਰੈਂਪਟਨ ਵਿਚ ਆਪਣੀਆਂ ਦੋਵੇਂ ਲੋਕੇਸ਼ਨਾਂ ‘ਤੇ ਕਈ ਦਿਨਾਂ ਤੱਕ ਚੱਲਣ ਵਾਲਾ ਇੰਡੀਅਨ ਸਟਰੀਟ ਫੂਡ ਫੈਸਟੀਵਲ ਦੀ ਮੇਜ਼ਬਾਨੀ ਕੀਤੀ ਗਈ ਹੈ। ਇਸ ਦੌਰਾਨ ਪੀਲ ਖੇਤਰ ਦਾ ਖੂਬਸੂਰਤ ਮਲਟੀਕਲਚਰਿਜ਼ਮ ਦਾ ਪ੍ਰਤੀਕ ਕਈ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰੈਸਟੋਰੈਂਟ ਇਹ ਫੂਡ ਫੈਸਟੀਵਲ ਆਪਣੀ 8ਵੀਂ ਵਰ੍ਹੇਗੰਢ ‘ਤੇ ਆਯੋਜਿਤ ਕਰ ਰਿਹਾ ਹੈ। ਤੰਦੂਰੀ ਫਲੇਮ, ਕੈਨੇਡਾ ਦਾ 150ਵਾਂ ਜਨਮ ਦਿਵਸ ਵੀ ਮਨਾ ਰਿਹਾ ਹੈ ਅਤੇ ਕੈਨੇਡਾ ਦਾ ਧੰਨਵਾਦ ਕਰ ਰਿਹਾ ਹੈ ਕਿ ਇੱਥੇ ਕਈ ਸਾਲਾਂ ਤੋਂ ਪਰਵਾਸੀਆਂ ਦਾ ਸਵਾਗਤ ਖੁੱਲ੍ਹੇ ਦਿਲ ਨਾਲ ਕੀਤਾ ਜਾ ਰਿਹਾ ਹੈ। ਇੱਥੇ 12 ਲਾਈਵ ਫੂਡ ਸਟੇਸ਼ਨਾਂ ‘ਤੇ 150 ਤੋਂ ਜ਼ਿਆਦਾ ਆਈਟਮਾਂ ਨੂੰ ਪੇਸ਼ ਕੀਤਾ ਗਿਆ ਹੈ ਅਤੇ ਮਹਿਮਾਨ ਸਵਾਦ ਅਤੇ ਕਲਚਰ ਦਾ ਸ਼ਾਨਦਾਰ ਆਨੰਦ ਲੈ ਸਕਦੇ ਹਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …