ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਲਈ ਦਾਅਵੇਦਾਰ
ਬਰੈਂਪਟਨ : ਬਰੈਂਪਟਨ ਤੋਂ ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਅਹੁਦੇ ਲਈ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਿਊਨਿਟੀ ਸੁਰੱਖਿਆ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਵਿਚ ਅਪਰਾਧ ਰੋਕਣ ਅਤੇ ਹਿੰਸਾ ਨੂੰ ਘੱਟ ਕਰਨ ਲਈ ਹਰ ਸੰਭਵ ਕਦਮ ਉਠਾਵੇਗੀ।
ਲੰਮੇ ਸਮੇਂ ਤੋਂ ਬਰੈਂਪਟਨ ਨਿਵਾਸੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਬਰੈਂਪਟਨ ਵਿਚ ਅਪਰਾਧ ਦੇ ਮਾਮਲੇ ਕਾਫੀ ਵਧ ਗਏ ਹਨ। ਵਾਰਡ ਨੰਬਰ 2 ਅਤੇ 6 ਦੇ ਜ਼ਿਆਦਾਤਰ ਲੋਕ ਆਪਣੇ ਆਲੇ ਦੁਆਲੇ ਦਾ ਮਾਹੌਲ ਜ਼ਿਆਦਾ ਸੁਰੱਖਿਅਤ ਨਹੀਂ ਸਮਝਦੇ ਹਨ। ਬੈਂਸ ਚਾਹੁੰਦੀ ਹੈ ਕਿ ਕਾਊਂਸਲ ਵਿਚ ਇਸ ਸਬੰਧੀ ਨਵੇਂ ਮਤੇ ਲਿਆਂਦੇ ਜਾਣ ਅਤੇ ਸੁਰੱਖਿਆ ਦਾ ਪੱਧਰ ਅਤੇ ਦਾਇਰਾ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਅਭਿਆਨ ਵਿਚ ਉਹ ਆਮ ਲੋਕਾਂ ਨੂੰ ਵੀ ਸ਼ਾਮਲ ਕਰਨਗੇ। ਸ਼ਹਿਰ ਵਿਚ ਅਪਰਾਧ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਭਿਆਨ ਨੂੰ ਹਰ ਪੱਧਰ ‘ਤੇ ਲਿਜਾਇਆ ਜਾਵੇਗਾ। ਬਰੈਂਪਟਨ ਨਿਵਾਸੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਉਨ੍ਹਾਂ ਨੇ ਆਪਣਾ ਇਕ ਵਿਸਥਾਰਿਤ ਏਜੰਡਾ ਵੀ ਪੇਸ਼ ਕੀਤਾ ਹੈ। ਇਸ ਸਬੰਧ ਵਿਚ ਉਹਨਾਂ ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਤਾਂ ਕਿ ਨੌਜਵਾਨਾਂ ਨੂੰ ਵੀ ਇਨ੍ਹਾਂ ਸੇਵਾਵਾਂ ਨਾਲ ਜੋੜਿਆ ਜਾ ਸਕੇ। ਮੀਫੋਰਡ ਵਿਚ ਇਹ ਕੋਸ਼ਿਸ਼ ਕਾਫੀ ਸਫਲ ਵੀ ਰਹੀ ਹੈ।
ਗੁਰਪ੍ਰੀਤ ਕੌਰ ਬੈਂਸ ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਪੀਲ ਰੀਜ਼ਨਲ ਕਾਊਂਸਲ, ਪੀਲ ਰੀਜ਼ਨਲ ਪੁਲਿਸ ਲਈ ਇਕ ਫੇਮਵਰਕ ਨੂੰ ਤਿਆਰ ਕੀਤਾ ਜਾਵੇ, ਜਿਸ ਤਹਿਤ ਅਪਰਾਧਾਂ ਅਤੇ ਹਿੰਸਾ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਦੇ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿਣਗੇ ਅਤੇ ਕੋਈ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸਦੇ ਨਾਲ ਹੀ ਬੈਂਸ ਨੇ ਆਪਣਾ ਏਜੰਡਾ ਲੈ ਕੇ ਵਾਰਡ ਨੰਬਰ 2 ਅਤੇ 6 ਦੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਉਨ੍ਹਾਂ ਲਈ ਪਹਿਲਾਂ ਹੈ ਅਤੇ ਉਹ ਇਸ ‘ਤੇ ਆਪਣਾ ਪੂਰਾ ਧਿਆਨ ਲਗਾਉਣਗੇ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …