ਲੰਘੇ ਕੱਲ੍ਹ ਮੋਦੀ ਨੇ ਸੰਸਦ ‘ਚ ਭਗਵੰਤ ਮਾਨ ਨੂੰ ਕੀਤੀ ਸੀ ਟਿੱਚਰ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪ੍ਰੀਵਿਲਜ਼ ਨੋਟਿਸ ਭੇਜਿਆ ਹੈ। ਲੋਕ ਸਭਾ ਸਪੀਕਰ ਨੂੰ ਭੇਜੇ ਨੋਟਿਸ ਵਿਚ ਪ੍ਰਧਾਨ ਮੰਤਰੀ ‘ਤੇ ਸੰਸਦ ਦੀ ਮਰਿਆਦਾ ਭੰਗ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਦਰਅਸਲ ਮੋਦੀ ਨੇ ਲੰਘੇ ਕੱਲ੍ਹ ਸੰਸਦ ਵਿਚ ਬੋਲਦਿਆਂ ਵਿਰੋਧੀ ਆਗੂਆਂ ਸਮੇਤ ਭਗਵੰਤ ਮਾਨ ‘ਤੇ ਵੀ ਵਿਅੰਗ ਕੀਤੇ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਗਵੰਤ ਮਾਨ ‘ਤੇ ਵਿਅੰਗ ਕਰਦਿਆਂ ਕਿਹਾ ਸੀ ਕਿ, “ਚਾਵਰਾਕ ਦਾ ਸਿਧਾਂਤ ਵਿਰੋਧੀ ਧਿਰ ਨੇ ਮੰਨ ਲਿਆ। ਉਹ ਚਾਹੁੰਦੇ ਸਨ, ‘ਯਦਾ ਜੀਵੇਤ ਸੁਖ ਜੀਵੇਤ, ਕ੍ਰਿਸ਼ਨ ਕ੍ਰਿਤਵਾ, ਘ੍ਰਿਤ ਪੀਵੇਤ (ਜਦ ਤੱਕ ਜੀਓ ਸੁਖ ਜੀਓ, ਉਧਾਰ ਲਓ ਤੇ ਘਿਓ ਪੀਓ)’ ਉਸ ਵੇਲੇ ਰਿਸ਼ੀਆਂ ਨੇ ਘਿਓ ਪੀਣ ਦੀ ਗੱਲ ਕਹੀ ਸੀ। ਸ਼ਾਇਦ ਉਸ ਵੇਲੇ ਭਗਵੰਤ ਮਾਨ ਨਹੀਂ ਸਨ, ਨਹੀਂ ਤਾਂ ਕੁਝ ਹੋਰ ਪੀਣ ਨੂੰ ਕਹਿੰਦੇ। ਦਰਅਸਲ ਭਗਵੰਤ ਮਾਨ ‘ਤੇ ਸੰਸਦ ‘ਚ ਸ਼ਰਾਬ ਪੀ ਕੇ ਆਉਣ ਦੇ ਇਲਜ਼ਾਮ ਲੱਗਦੇ ਰਹੇ ਹਨ।
Check Also
ਦਿੱਲੀ-ਐਨਸੀਆਰ ਤੋਂ ਬਾਅਦ ਬਿਹਾਰ ’ਚ ਵੀ ਭੂਚਾਲ ਦੇ ਝਟਕੇ
ਭੂਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ-ਐਨਸੀਆਰ ਵਿਚ ਅੱਜ ਸੋਮਵਾਰ ਸਵੇਰੇ …