1.8 C
Toronto
Thursday, November 27, 2025
spot_img
Homeਭਾਰਤਅਦਾਲਤ ਵਿਚ ਬੋਲੇ ਜੇਤਲੀ

ਅਦਾਲਤ ਵਿਚ ਬੋਲੇ ਜੇਤਲੀ

ਕਿਹਾ, ਮੇਰੀ ਕੇਜਰੀਵਾਲ ਨਾਲ ਨਿੱਜੀ ਦੁਸ਼ਮਣੀ ਨਹੀਂ, ਪਰ ਉਸਦਾ ਪਤਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਮਾਨਹਾਨੀ ਮਾਮਲੇ ਵਿਚ ਅੱਜ ਲਗਾਤਾਰ ਦੂਜੇ ਦਿਨ ਵੀ ਸੁਣਵਾਈ ਹੋਈ। ਅੱਜ ਫਿਰ ਅਰੁਣ ਜੇਤਲੀ ਹਾਈਕੋਰਟ ਪਹੁੰਚੇ। ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਫਿਰ ਅਰੁਣ ਜੇਤਲੀ ‘ਤੇ ਤਨਜ਼ ਕਸਦੇ ਹੋਏ ਕਿਹਾ ਕਿ ਜੋ ਨੇਤਾ ਚੋਣ ਹੀ ਹਾਰ ਗਿਆ ਉਸਦੀ ਕੀ ਇੱਜ਼ਤ ਹੈ। ਅੱਜ ਹੋਈ ਸੁਣਵਾਈ ਮੌਕੇ ਰਾਮ ਜੇਠਮਲਾਨੀ ਨੇ ਫਿਰ ਤਿੱਖੇ ਸਵਾਲ ਕੀਤੇ। ਉਹਨਾਂ ਨੇ ਪੁੱਛਿਆ ਗਿਆ ਕੀ ਤੁਹਾਨੂੰ ਡੀਡੀਸੀਏ ਦੇ ਨਿਯਮਾਂ ਬਾਰੇ ਪਤਾ ਹੈ? ਇਸ ‘ਤੇ ਅਰੁਣ ਜੇਤਲੀ ਕੁਝ ਦੇਰ ਤੱਕ ਸ਼ਾਂਤ ਰਹੇ। ਫਿਰ ਉਹਨਾਂ ਕਿਹਾ ਕਿ ਲੋਕ ਕੁਝ ਵੀ ਕਹਿਣ, ਕੋਈ ਫਰਕ ਨਹੀਂ ਪੈਂਦਾ, ਪਰ ਜਦ ਕੋਈ ਸੀ ਐਮ ਬੋਲਦਾ ਹੈ ਤਾਂ ਉਸ ਗੱਲ ਦੇ ਕੋਈ ਅਰਥ ਹੁੰਦੇ ਹਨ। ਜੇਤਲੀ ਨੇ ਕਿਹਾ ਕਿ ਮੇਰੀ ਕੇਜਰੀਵਾਲ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਪਰ ਉਸ ਬਾਰੇ ਪਤਾ ਨਹੀਂ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਵੀ ਇਸੇ ਮਾਮਲੇ ‘ਤੇ ਸੁਣਵਾਈ ਹੋਈ ਸੀ।

RELATED ARTICLES
POPULAR POSTS