-5.7 C
Toronto
Wednesday, January 21, 2026
spot_img
Homeਭਾਰਤ46 ਘੰਟਿਆਂ ਬਾਅਦ ਮਮਤਾ ਬੈਨਰਜੀ ਨੇ ਧਰਨਾ ਕੀਤਾ ਸਮਾਪਤ

46 ਘੰਟਿਆਂ ਬਾਅਦ ਮਮਤਾ ਬੈਨਰਜੀ ਨੇ ਧਰਨਾ ਕੀਤਾ ਸਮਾਪਤ

ਕਿਹਾ-ਅਸੀਂ ਸੰਵਿਧਾਨ ਦੀ ਕੀਤੀ ਰੱਖਿਆ
ਕੋਲਾਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਸ਼ਾਮ 8 ਵਜੇ ਸ਼ੁਰੂ ਕੀਤਾ ਧਰਨਾ ਅੱਜ ਸ਼ਾਮ 6 ਵਜੇ ਸਮਾਪਤ ਕਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਆਗੂ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੀ ਸਨ। ਮਮਤਾ ਬੈਨਰਜੀ ਨੇ 46 ਘੰਟਿਆਂ ਬਾਅਦ ਇਹ ਧਰਨਾ ਸਮਾਪਤ ਕੀਤਾ ਅਤੇ ਕਿਹਾ ਕਿ ਅਸੀਂ ਸੰਵਿਧਾਨ ਦੀ ਰੱਖਿਆ ਕੀਤੀ ਹੈ।
ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅੱਤਿਆਨਾਥ ਦੇ ਹੈਲੀਕਾਪਟਰ ਨੂੰ ਫਿਰ ਉਤਰਨ ਦੀ ਆਗਿਆ ਨਹੀਂ ਦਿੱਤੀ। ਇਸ ਤੋਂ ਬਾਅਦ ਯੋਗੀ ਸੜਕ ਦੇ ਰਸਤੇ ਪੱਛਮੀ ਬੰਗਾਲ ਦੇ ਪੁਰੂਲਿਆ ਪਹੁੰਚੇ ਅਤੇ ਰੈਲੀ ਨੂੰ ਸੰਬੋਧਨ ਕੀਤਾ। ਯੋਗੀ ਨੇ ਕਿਹਾ ਕਿ ਕਿਸੇ ਮੁੱਖ ਮੰਤਰੀ ਦਾ ਧਰਨੇ ‘ਤੇ ਬੈਠਣਾ ਇਕ ਸ਼ਰਮਨਾਕ ਘਟਨਾ ਹੈ।

RELATED ARTICLES
POPULAR POSTS