Breaking News
Home / ਭਾਰਤ / ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ

ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ

ਸੂਬਾ ਸਰਕਾਰ ਨੇ ਦਿੱਤਾ ਹੋਇਆ ਸੀ ਰਾਜ ਮੰਤਰੀ ਦਾ ਦਰਜਾ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ਵਿਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਪਿਛਲੇ ਸਾਲ ਆਪਣੇ ਵਿਆਹ ਨੂੰ ਲੈ ਕੇ ਮਹਾਰਾਜ ਵਿਵਾਦਾਂ ਵਿਚ ਫਸ ਗਏ ਸਨ। ਮਲਿੱਕਾ ਰਾਜਪੂਤ ਨਾਮ ਦੀ ਅਦਾਕਾਰਾ ਨੇ ਉਨ੍ਹਾਂ ‘ਤੇ ਮੋਹਜਾਲ ਵਿਚ ਬੰਨ੍ਹ ਕੇ ਰੱਖਣ ਦਾ ਦੋਸ਼ ਲਗਾਇਆ ਸੀ। ਚੇਤੇ ਰਹੇ ਕਿ ਲੰਘੇ ਅਪ੍ਰੈਲ ਮਹੀਨੇ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਵੱਲੋਂ ਪੰਜ ਹਿੰਦੂ ਧਾਰਮਿਕ ਅਤੇ ਰੂਹਾਨੀ ਚਿਹਰਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ। ਇਨ੍ਹਾਂ ਪੰਜ ਰੂਹਾਨੀ ਚਿਹਰਿਆਂ ਵਿਚ ਭਿਊ ਜੀ ਮਹਾਰਾਜ ਵੀ ਸ਼ਾਮਲ ਸਨ। ਭਿਊ ਜੀ ਮਹਾਰਾਜ ਦੀ ਖ਼ੁਦਕੁਸ਼ੀ ਸਬੰਧੀ ਪੁਲਿਸ ਨੂੰ ਮੌਕੇ ਤੋਂ ਇੱਕ ਖ਼ੁਦਕੁਸ਼ੀ ਪੱਤਰ ਮਿਲਿਆ ਹੈ। ਖ਼ੁਦਕੁਸ਼ੀ ਪੱਤਰ ਵਿਚ ਉਸ ਨੇ ਆਪਣੇ ਮਾਨਸਿਕ ਤਣਾਅ ਦਾ ਜ਼ਿਕਰ ਕੀਤਾ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …