ਸਹੁੰ ਚੁੱਕਣ ਵਾਲਿਆਂ ’ਚ 3 ਮਹਿਲਾ ਜੱਜ ਵੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੀਫ਼ ਜਸਟਿਸ ਐਨ ਵੀ ਰਮਨ ਨੇ ਅੱਜ 9 ਨਵੇਂ ਜੱਜਾਂ ਨੂੰ ਸਹੁੰ ਚੁਕਾਈ। ਸੁਪਰੀਮ ਕੋਰਟ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਕੱਠੇ 9 ਜੱਜਾਂ ਨੇ ਸਹੁੰ ਚੁੱਕੀ ਹੋਵੇ। ਸਹੁੰ ਚੁੱਕਣ ਵਾਲੇ ਜੱਜਾਂ ’ਚ ਤਿੰਨ ਮਹਿਲਾ ਜੱਜ ਵੀ ਸ਼ਾਮਲ ਨੇ। ਇਸ ਦੇ ਨਾਲ ਹੁਣ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 33 ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਇਹ ਪਰੰਪਰਾ ਸੀ ਕਿ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੰੁ ਚੀਫ਼ ਜਸਟਿਸ ਦੇ ਅਦਾਲਤੀ ਰੂਮ ’ਚ ਚੁਕਾਈ ਜਾਂਦੀ ਸੀ। ਪ੍ਰੰਤੂ ਅੱਜ ਦਾ ਇਹ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਐਡੀਸ਼ਨਲ ਭਵਨ ਕੰਪਲੈਕਸ ਦੇ ਹਾਲ ਵਿਚ ਹੋਇਆ। ਇਸ ਸਹੁੰ ਚੁੱਕ ਸਮਾਗਮ ਦਾ ਟੈਲੀਵਿਜ਼ਨ ਚੈਨਲ ਡੀਡੀ ਨਿਊਜ਼ ਅਤੇ ਡੀਡੀ ਇੰਡੀਆ ’ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਇਸ ਤੋਂ ਇਲਾਵਾ ਇਸ ਸਮਾਗਮ ਨੂੰ ਸੁਪਰੀਮ ਕੋਰਟ ਦੇ ਅਧਿਕਾਰਤ ਵੈਬਪੋਰਟਲ ਦੇ ਹੋਮ ਪੇਜ਼ ’ਤੇ ਵੀ ਕਵਰ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕਣ ਵਾਲਿਆਂ ’ਚ ਜਸਟਿਸ ਏ.ਐੱਸ. ਓਕਾ, ਜਸਟਿਸ ਵਿਕਰਮ ਨਾਥ, ਜਸਟਿਸ ਜੇ.ਕੇ. ਮਹੇਸ਼ਵਰੀ, ਜਸਟਿਸ ਹਿਮਾ ਕੋਹਲੀ, ਜਸਟਿਸ ਬੀ ਵੀ ਨਾਗਰਤਨਾ, ਜਸਟਿਸ ਸੀ.ਟੀ. ਰਵੀ ਕੁਮਾਰ, ਜਸਟਿਸ ਐਮ.ਐਮ. ਸੁੰਦਰੇਸ਼, ਜਸਟਿਸ ਬੇਲਾ ਐਮ ਤਿ੍ਰਵੇਦੀ ਅਤੇ ਜਸਟਿਸ ਪੀ.ਐੱਸ. ਨਰਸਿਮ੍ਹਾ ਸ਼ਾਮਿਲ ਹਨ।