
30 ਅਪ੍ਰੈਲ ਨੂੰ ਯਮਨੋਤਰੀ ਤੇ ਗੰਗੋਤਰੀ, 2 ਮਈ ਨੂੰ ਕੇਦਾਰਨਾਥ ਅਤੇ 4 ਮਈ ਬਦਰੀਨਾਥ ਧਾਮ ਦੇ ਖੁੱਲ੍ਹਣਗੇ ਕਪਾਟ
ਦੇਹਰਾਦੂਨ/ਬਿਊਰੋ ਨਿਊਜ਼ : ਚਾਰ ਧਾਮ ਦੀ ਯਾਤਰਾ ਭਲਕੇ 30 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ 6 ਨਵੰਬਰ ਤੱਕ ਚੱਲੇਗੀ। ਸਭ ਤੋਂ ਪਹਿਲਾਂ 30 ਅਪੈ੍ਰਲ ਨੂੰ ਯਮਨੋਤਰੀ ਅਤੇ ਗੰਗੋਤਰੀ ਧਾਮ ਦੇ ਕਪਾਟ ਖੁੱਲ੍ਹਣਗੇ ਜਦਕਿ 2 ਮਈ ਨੂੰ ਕੇਦਾਰਨਾਥ ਅਤੇ 4 ਮਈ ਨੂੰ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣਗੇ। ਅੱਜ 29 ਅਪ੍ਰੈਲ ਦਿਨ ਮੰਗਲਵਾਰ ਨੂੰ ਮਾਂ ਗੰਗਾ ਦੀ ਡੋਲੀ ਮੁਖਬਾ ਤੋਂ ਗੰਗੋਤਰੀ ਧਾਮ ਲਈ ਰਵਾਨਾ ਹੋਵੇਗੀ, ਭੈਰੋ ਘਾਟੀ ’ਚ ਅਰਾਮ ਕਰਨ ਤੋਂ ਬਾਅਦ 30 ਅਪ੍ਰੈਲ ਨੂੰ ਡੋਲੀ ਗੰਗੋਤਰੀ ਧਾਮ ਪਹੁੰਚੇਗੀ। ਇਸ ਤੋਂ ਬਾਅਦ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ ਚਾਰ ਧਾਮ ਯਾਤਰਾ ਲਈ ਹੁਣ ਤੱਕ 20 ਲੱਖ ਸ਼ਰਧਾਲੂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਜਦਕਿ ਰਜਿਸਟ੍ਰੇਸ਼ਨ ਫਿਲਹਾਲ ਜਾਰੀ ਹੈ। ਧਿਆਨ ਰਹੇ ਕਿ ਉਤਰਾਖੰਡ ਸਰਕਾਰ ਨੇ ਯਾਤਰਾ ਦੇ ਪਹਿਲੇ 1 ਮਹੀਨੇ ਤੱਕ ਵੀਆਈਪੀ ਦਰਸ਼ਨਾਂ ’ਤੇ ਰੋਕ ਲਗਾਈ ਹੋਈ ਹੈ।

