ਦੋਬਾਰਾ ਅਫਸੋਸ ਪ੍ਰਗਟ ਕੀਤਾ, ਪਰ ਮੁਆਫੀ ਨਹੀਂ ਮੰਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਚੌਕੀਦਾਰ ਚੋਰ ਹੈ’ ਵਾਲੇ ਆਪਣੇ ਬਿਆਨ ਨੂੰ ਲੈ ਕੇ ਅੱਜ ਫਿਰ ਸੁਪਰੀਮ ਕੋਰਟ ਵਿਚ ਨਵਾਂ ਹਲਫਨਾਮਾ ਦਾਖਲ ਕੀਤਾ ਹੈ। ਉਨ੍ਹਾਂ ਇਸ ਸਬੰਧੀ ਅਫਸੋਸ ਪ੍ਰਗਟ ਕੀਤਾ ਪਰ ਮਾਫੀ ਨਹੀਂ ਮੰਗੀ। ਰਾਹੁਲ ਨੇ ਹਲਫਨਾਮੇ ਵਿਚ ਕਿਹਾ ਕਿ ਰਾਜਨੀਤਕ ਲੜਾਈ ਵਿਚ ਉਨ੍ਹਾਂ ਦਾ ਭਾਜਪਾ ਆਗੂਆਂ ਨੂੰ ਅਦਾਲਤ ਵਿਚ ਘਸੀਟਣ ਦਾ ਕੋਈ ਇਰਾਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਭਾਜਪਾ ਆਗੂ ਮੀਨਾਕਸ਼ੀ ਲੇਖੀ ਨੇ ਪਟੀਸ਼ਨ ਦਾਇਰ ਕਰਵਾਈ ਸੀ। ਇਸ ਸਬੰਧੀ ਭਲਕੇ ਮੰਗਲਵਾਰ ਨੂੰ ਫਿਰ ਸੁਣਵਾਈ ਹੋਵੇਗੀ।
ਧਿਆਨ ਰਹੇ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਰਾਫੇਲ ਡੀਲ ਦੇ ਲੀਕ ਦਸਤਾਵੇਜ਼ਾਂ ਨੂੰ ਸਬੂਤ ਮੰਨ ਕੇ ਮਾਮਲੇ ਦੀ ਦੁਬਾਰਾ ਸੁਣਵਾਈ ਲਈ ਤਿਆਰ ਹੋ ਗਈ ਸੀ। ਇਸ ‘ਤੇ ਰਾਹੁਲ ਨੇ ਕਿਹਾ ਸੀ ਕਿ ਅਦਾਲਤ ਨੇ ਮੰਨ ਲਿਆ ਹੈ ਕਿ ‘ਚੌਕੀਦਾਰ ਹੀ ਚੋਰ ਹੈ’। ਇਸ ਸਬੰਧੀ ਅਦਾਲਤ ਨੇ ਰਾਹੁਲ ਨੂੰ ਬਿਨਾ ਨੋਟਿਸ ਜਾਰੀ ਕੀਤੇ ਜਵਾਬ ਮੰਗਿਆ ਸੀ। ਰਾਹੁਲ ਨੇ ਲੰਘੀ 22 ਅਪ੍ਰੈਲ ਨੂੰ ਮੰਨਿਆ ਸੀ ਕਿ ਗਰਮ ਚੋਣਾਵੀ ਮਾਹੌਲ ਵਿਚ ਉਨ੍ਹਾਂ ਦੇ ਮੂੰਹ ਵਿਚੋਂ ਅਜਿਹੀ ਗੱਲ ਨਿਕਲ ਗਈ ਸੀ ਅਤੇ ਉਨ੍ਹਾਂ ਇਸ ਟਿੱਪਣੀ ‘ਤੇ ਅਫਸੋਸ ਪ੍ਰਗਟ ਕੀਤਾ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …